ਉੱਤਰੀ ਕੋਰੀਆ ਨੇ ਦੱਖਣੀ ਕੋਰੀਆ ਨਾਲ ਸੜਕ ਅਤੇ ਰੇਲਵੇ ਲਿੰਕ ਬੰਦ ਕਰਨ ਦੀ ਕੀਤੀ ਪੁਸ਼ਟੀ

Thursday, Oct 17, 2024 - 12:55 PM (IST)

ਉੱਤਰੀ ਕੋਰੀਆ ਨੇ ਦੱਖਣੀ ਕੋਰੀਆ ਨਾਲ ਸੜਕ ਅਤੇ ਰੇਲਵੇ ਲਿੰਕ ਬੰਦ ਕਰਨ ਦੀ ਕੀਤੀ ਪੁਸ਼ਟੀ

ਸਿਓਲ (ਯੂ. ਐੱਨ. ਆਈ.)- ਉੱਤਰੀ ਕੋਰੀਆ ਨੇ ਵੀਰਵਾਰ ਨੂੰ ਕਿਹਾ ਕਿ ਦੱਖਣੀ ਕੋਰੀਆ ਨੂੰ ਦੇਸ਼ ਦੀ ਦੱਖਣੀ ਸਰਹੱਦ ਦੇ ਪੂਰਬੀ ਅਤੇ ਪੱਛਮੀ ਹਿੱਸਿਆਂ ਨਾਲ ਜੋੜਨ ਵਾਲੀਆਂ ਸੜਕਾਂ ਅਤੇ ਰੇਲ ਸੇਵਾਵਾਂ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ। ਸਰਕਾਰੀ ਨਿਊਜ਼ ਏਜੰਸੀ ਕੋਰੀਅਨ ਸੈਂਟਰਲ ਨਿਊਜ਼ ਏਜੰਸੀ (ਕੇ.ਸੀ.ਐਨ.ਏ) ਨੇ ਇਹ ਜਾਣਕਾਰੀ ਦਿੱਤੀ। ਕੇ.ਸੀ.ਐਨ.ਏ ਨੇ ਦੱਸਿਆ,"ਕੋਰੀਆ ਦੀ ਵਰਕਰਜ਼ ਪਾਰਟੀ ਦੇ ਸੈਂਟਰਲ ਮਿਲਟਰੀ ਕਮਿਸ਼ਨ ਦੇ ਆਦੇਸ਼ ਦੇ ਤਹਿਤ ਕੋਰੀਆਈ ਪੀਪਲਜ਼ ਆਰਮੀ (ਕੇ.ਪੀ.ਏ) ਦੇ ਜਨਰਲ ਸਟਾਫ ਨੇ 15 ਅਕਤੂਬਰ ਨੂੰ ਉੱਤਰੀ ਕੋਰੀਆ ਦੀਆਂ ਸੜਕਾਂ ਅਤੇ ਰੇਲਵੇ ਨੂੰ ਸਰੀਰਕ ਤੌਰ 'ਤੇ ਕੱਟਣ ਦਾ ਕਦਮ ਚੁੱਕਿਆ।" 

ਕੇ.ਸੀ.ਐਨ.ਏ ਨੇ ਉੱਤਰੀ ਕੋਰੀਆ ਦੇ ਰਾਸ਼ਟਰੀ ਰੱਖਿਆ ਮੰਤਰਾਲੇ ਦੇ ਇਕ ਬੁਲਾਰੇ ਦੇ ਹਵਾਲੇ ਨਾਲ ਦੱਸਿਆ ਕਿ 15 ਅਕਤੂਬਰ ਦੇ ਦਿਨ ਕਾਮਹੋ-ਰੀ, ਕੋਸੋਂਗ ਕਾਉਂਟੀ, ਕਾਂਗਵੋਨ ਪ੍ਰਾਂਤ ਵਿੱਚ ਸੜਕਾਂ ਅਤੇ ਰੇਲਵੇ ਦਾ ਇੱਕ 60-ਮੀਟਰ ਲੰਬਾ ਹਿੱਸਾ ਅਤੇ ਟੋਂਗਨੇ-ਰੀ, ਪੈਨਮੁਨ ਜ਼ਿਲ੍ਹੇ ਵਿੱਚ ਸੜਕਾਂ ਅਤੇ ਰੇਲਵੇ ਦੇ ਇੱਕ ਹਿੱਸੇ ਨੂੰ ਤਬਾਹ ਕਰ ਦਿੱਤਾ ਗਿਆ ਸੀ।" ਨੈਸ਼ਨਲ ਡਿਫੈਂਸ ਨੇ ਉੱਤਰੀ ਕੋਰੀਆ ਦੇ ਰਾਸ਼ਟਰੀ ਰੱਖਿਆ ਮੰਤਰਾਲੇ ਦੇ ਬੁਲਾਰੇ ਦੇ ਹਵਾਲੇ ਨਾਲ ਕਿਹਾ ਕਿ ਧਮਾਕੇ ਨਾਲ ਰੇਲਵੇ ਦੇ ਇੱਕ ਹਿੱਸੇ ਨੂੰ ਪੂਰੀ ਤਰ੍ਹਾਂ ਨਸ਼ਟ ਕਰ ਦਿੱਤਾ ਗਿਆ।'' ਕੇ.ਸੀ.ਐਨ.ਏ ਨੇ ਕਿਹਾ ਕਿ ਉੱਤਰੀ ਕੋਰੀਆ ਦੇ ਭੂਮੀ ਅਤੇ ਵਾਤਾਵਰਣ ਸੁਰੱਖਿਆ ਮੰਤਰਾਲੇ ਦੇ ਬੁਲਾਰੇ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਧਮਾਕਾ ਹੋਇਆ ਸੀ ਅਤੇ ਇਸ ਦਾ ਆਲੇ-ਦੁਆਲੇ ਦੇ ਵਾਤਾਵਰਣ 'ਤੇ ਕੋਈ ਨਕਾਰਾਤਮਕ ਪ੍ਰਭਾਵ ਨਹੀਂ ਪਿਆ ਹੈ। ਨਾਲ ਹੀ ਦੱਸਿਆ ਕਿ ਉੱਤਰ ਕੋਰੀਆ ਨੂੰ ਦੱਖਣੀ ਕੋਰੀਆ ਨਾਲ ਜੋੜਨ ਵਾਲੇ ਰਸਤੇ ਪੂਰੀ ਤਰ੍ਹਾਂ ਕੱਟ ਦਿੱਤੇ ਗਏ ਹਨ।

ਪੜ੍ਹੋ ਇਹ ਅਹਿਮ ਖ਼ਬਰ-ਪਹਿਲੀ ਵਾਰ ਉੱਤਰੀ ਕੋਰੀਆ ਦੇ ਦੱਖਣੀ ਕੋਰੀਆ ਨੂੰ 'ਦੁਸ਼ਮਣ ਰਾਸ਼ਟਰ' ਵਜੋਂ ਕੀਤਾ ਪਰਿਭਾਸ਼ਿਤ  

ਕੇ.ਸੀ.ਐਨ.ਏ ਨੇ ਰੱਖਿਆ ਮੰਤਰਾਲੇ ਦੇ ਹਵਾਲੇ ਨਾਲ ਕਿਹਾ ਕਿ ਉੱਤਰੀ ਕੋਰੀਆ "ਬੰਦ ਦੱਖਣੀ ਸਰਹੱਦ ਨੂੰ ਸਥਾਈ ਤੌਰ 'ਤੇ ਮਜ਼ਬੂਤ ​​​​ਕਰਨ ਲਈ ਉਪਾਅ ਕਰਨਾ ਜਾਰੀ ਰੱਖੇਗਾ।" ਕੇ.ਸੀ.ਐਨਏ ਦੀ ਪਿਛਲੀ ਰਿਪੋਰਟ ਅਨੁਸਾਰ ਕੇ.ਪੀ.ਏ ਜਨਰਲ ਸਟਾਫ ਨੇ 9 ਅਕਤੂਬਰ ਨੂੰ ਕਿਹਾ ਸੀ ਕਿ ਉੱਤਰੀ ਕੋਰੀਆ ਕੋਰੀਆਈ ਪ੍ਰਾਇਦੀਪ 'ਤੇ ਅਨਿਸ਼ਚਿਤ ਸਥਿਤੀ ਦੇ ਵਿਚਕਾਰ ਦੱਖਣੀ ਕੋਰੀਆ ਨਾਲ ਦੇਸ਼ ਦੀ ਸਰਹੱਦ ਨੂੰ ਜੋੜਨ ਵਾਲੀਆਂ ਸੜਕਾਂ ਅਤੇ ਰੇਲਵੇ ਨੂੰ ਪੂਰੀ ਤਰ੍ਹਾਂ ਬੰਦ ਕਰ ਦੇਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News