ਉੱਤਰੀ ਕੋਰੀਆ : ਕਿਮ ਜੋਂਗ ਦੇ ਪੱਖ ''ਚ 99.98 ਫੀਸਦੀ ਵੋਟਿੰਗ

Monday, Jul 22, 2019 - 11:16 AM (IST)

ਉੱਤਰੀ ਕੋਰੀਆ : ਕਿਮ ਜੋਂਗ ਦੇ ਪੱਖ ''ਚ 99.98 ਫੀਸਦੀ ਵੋਟਿੰਗ

ਸਿਓਲ (ਭਾਸ਼ਾ)— ਉੱਤਰੀ ਕੋਰੀਆ ਵਿਚ ਐਤਵਾਰ ਨੂੰ ਹੋਈਆਂ ਆਮ ਚੋਣਾਂ ਵਿਚ ਦੇਸ਼ ਦੇ ਨੇਤਾ ਕਿਮ ਜੋਂਗ ਉਨ ਨੂੰ ਕਰੀਬ 100 ਫੀਸਦੀ ਵੋਟ ਮਿਲੇ। ਫਿਲਹਾਲ ਸੁਪਰਵਾਈਜ਼ਰਾਂ ਦਾ ਕਹਿਣਾ ਹੈ ਕਿ ਚੋਣਾਂ ਵਿਚ ਕੋਈ ਦੂਜਾ ਉਮੀਦਵਾਰ ਅਤੇ ਵਿਰੋਧੀ ਧਿਰ ਨਾ ਹੋਣ ਕਾਰਨ ਉੱਤਰੀ ਕੋਰੀਆ ਵਿਚ ਚੋਣਾਂ ਸਿਰਫ ਸਿਆਸੀ ਦਿਖਾਵਾ ਹਨ। ਉਨ੍ਹਾਂ ਮੁਤਾਬਕ ਇਸ ਤਰ੍ਹਾਂ ਦੀਆਂ ਚੋਣਾਂ ਵਿਚ ਅਧਿਕਾਰੀ ਇਹ ਦਾਅਵਾ ਕਰਨਗੇ ਕਿ ਕਿਮ ਜੋਂਗ ਉਨ ਨੂੰ ਭਾਰੀ ਬਹੁਮਤ ਮਿਲਿਆ ਅਤੇ ਲੋਕ ਉਨ੍ਹਾਂ ਪ੍ਰਤੀ ਵਫਾਦਾਰ ਹਨ। 

ਐਤਵਾਰ ਨੂੰ ਹੋਈਆਂ ਚੋਣਾਂ ਵਿਚ 99.98 ਫੀਸਦੀ ਵੋਟਿੰਗ ਹੋਈ ਜੋ ਕਿ 2015 ਦੇ ਮੁਕਾਬਲੇ 0.01 ਫੀਸਦੀ ਜ਼ਿਆਦਾ ਹੈ। ਉੱਤਰੀ ਕੋਰੀਆ ਦੀ ਸਰਕਾਰੀ ਏਜੰਸੀ ਨੇ ਐਤਵਾਰ ਨੂੰ ਦੱਸਿਆ ਕਿ ਜਿਹੜੇ ਲੋਕ ਵਿਦੇਸ਼ ਯਾਤਰਾਵਾਂ ਜਾਂ ਸਮੁੰਦਰੀ ਯਾਤਰਾਵਾਂ 'ਤੇ ਹਨ ਸਿਰਫ ਉਨ੍ਹਾਂ ਲੋਕਾਂ ਨੇ ਵੋਟਿੰਗ ਨਹੀਂ ਕੀਤੀ। ਏਜੰਸੀ ਨੇ ਦੱਸਿਆ ਕਿ ਬੀਮਾਰ ਅਤੇ ਬਜ਼ੁਰਗ ਲੋਕਾਂ ਨੇ ਮੋਬਾਈਲ ਵੋਟਿੰਗ ਕੇਂਦਰਾਂ 'ਤੇ ਵੋਟ ਪਾਈ। 

ਇੱਥੇ ਦੱਸ ਦਈਏ ਕਿ ਉੱਤਰੀ ਕੋਰੀਆ ਵਿਚ ਹਰੇਕ 4 ਸਾਲ ਵਿਚ ਸੂਬਾਈ, ਸ਼ਹਿਰੀ ਅਤੇ ਕਾਊਂਟੀ ਅਸੈਂਬਲੀਆਂ ਦੇ ਨੁਮਾਇੰਦਿਆਂ ਦੀ ਚੋਣ ਲਈ ਵੋਟਿੰਗ ਹੁੰਦੀ ਹੈ। ਏਜੰਸੀ ਦੀ ਖਬਰ ਮੁਤਾਬਕ ਕਿਮ ਨੇ ਉੱਤਰੀ ਹਾਮਗਓਂਗ ਸੂਬੇ ਵਿਚ ਵੋਟਿੰਗ ਕੇਂਦਰ 'ਤੇ ਦੋ ਉਮੀਦਵਾਰਾਂ ਜੁ ਸੋਂਗ ਹੋ ਅਤੇ ਜੋਂਗ ਸੋਂਗ ਸਿਕ ਦੇ ਪੱਖ ਵਿਚ ਵੋਟ ਪਾਈ। ਦੋਵੇਂ ਹੀ ਕਾਊਂਟੀ ਅਸੈਂਬਲੀ ਲਈ ਚੋਣ ਲੜ ਰਹੇ ਸਨ।


author

Vandana

Content Editor

Related News