ਰੂਸ ਤੇ ਅਮਰੀਕਾ ਦਰਮਿਆਨ ਗੱਲਬਾਤ ''ਚ ਕੋਈ ਪ੍ਰਗਤੀ ਨਹੀਂ ਹੋਈ : ਕ੍ਰੈਮਲਿਨ
Wednesday, Jan 12, 2022 - 12:44 AM (IST)
ਮਾਸਕੋ-ਕ੍ਰੈਮਲਿਨ ਨੇ ਮੰਗਲਵਾਰ ਨੂੰ ਕਿਹਾ ਕਿ ਯੂਕ੍ਰੇਨ ਅਤੇ ਸੁਰੱਖਿਆ ਨਾਲ ਜੁੜੇ ਹੋਰ ਮੁੱਦਿਆਂ 'ਤੇ ਰੂਸ ਅਤੇ ਅਮਰੀਕਾ ਦਰਮਿਆਨ ਬੈਠਕ 'ਚ ਉਸ ਨੂੰ 'ਭਰੋਸਾ ਹੋਣ ਦਾ ਅਹਿਮ ਕਾਰਨ' ਨਹੀਂ ਦਿਖਾਈ ਦੇ ਰਿਹਾ। ਯੂਕ੍ਰੇਨ ਦੇ ਮੁੱਦੇ 'ਤੇ ਤਣਾਅ ਨੂੰ ਖਤਮ ਕਰਨ ਨੂੰ ਲੈ ਕੇ ਸੋਮਵਾਰ ਨੂੰ ਜੇਨੇਵਾ 'ਚ ਇਹ ਬੈਠਕ ਹੋਈ ਅਤੇ ਇਸ 'ਚ ਪ੍ਰਗਤੀ ਦੇ ਕੋਈ ਸੰਕੇਤ ਨਹੀਂ ਮਿਲੇ ਹਨ।
ਇਹ ਵੀ ਪੜ੍ਹੋ : ਯੂਰਪੀਨ ਯੂਨੀਅਨ ਦੀ ਸੰਸਦ ਦੇ ਪ੍ਰਧਾਨ ਡੇਵਿਡ ਸਾਸੋਲੀ ਦਾ ਹੋਇਆ ਦਿਹਾਂਤ
ਮਾਸਕੋ ਇਸ ਗੱਲ 'ਤੇ ਅੜਿਆ ਰਿਹਾ ਹੈ ਕਿ ਉੱਤਰ ਅਟਲਾਂਟਿਕ ਸੰਧੀ ਸੰਗਠ (ਨਾਟੋ) ਦੀ ਪੂਰਬ ਵੱਲ ਵਿਸਤਾਰ ਨੂੰ ਰੋਕਣ ਦਾ ਭਰੋਸਾ ਦਿੱਤਾ ਜਾਵੇ। ਨਾਲ ਹੀ ਉਸ ਨੇ ਪੂਰਬੀ ਯੂਰਪ 'ਚ ਤਾਇਨਾਤ ਫੌਜੀ ਗਠਜੋੜ ਨੂੰ ਵਾਪਸ ਲਿਆਉਣ ਦੀ ਵੀ ਮੰਗ ਕੀਤੀ। ਇਨ੍ਹਾਂ ਮੰਗਾਂ ਨੂੰ ਅਮਰੀਕਾ ਪਹਿਲਾਂ ਵੀ ਦ੍ਰਿੜਤਾ ਤੋਂ ਖਾਰਿਜ ਕਰ ਚੁੱਕਿਆ ਹੈ। ਕ੍ਰੈਮਲਿਨ ਦੇ ਬੁਲਾਰੇ ਦਿਮਿਤਰੀ ਪੇਸਕੋਵ ਨੇ ਮੰਗਲਵਾਰ ਨੂੰ ਪੱਤਰਕਾਰਾਂ ਨੂੰ ਕਿਹਾ ਕਿ 'ਖੁੱਲੀ, ਵਿਆਪਕ ਅਤੇ ਸਿੱਧੀ' ਗੱਲਬਾਤ ਹੋਈ ਜੋ ਸਕਾਰਾਤਮਕ ਮੁਲਾਂਕਣ ਦੀ ਹੱਕਦਾਰ ਹੈ ਪਰ ਜੋ ਗੱਲ ਮਾਇਨੇ ਰੱਖਦੀ ਹੈ ਉਹ ਹੈ ਨਤੀਜਾ। ਤਾਂ ਫਿਲਹਾਲ ਅਸੀਂ ਕਹਿ ਸਕਦੇ ਹਾਂ ਕਿ ਭਰੋਸਾ ਹੋਣ ਦਾ ਕੋਈ ਅਹਿਮ ਕਾਰਨ ਨਹੀਂ ਦਿਖਦੇ।
ਇਹ ਵੀ ਪੜ੍ਹੋ : ਅਮਰੀਕਾ ਨੇ ਅਫਗਾਨਿਸਤਾਨ ਲਈ 30.8 ਕਰੋੜ ਡਾਲਰ ਦੀ ਸਹਾਇਤਾ ਦਾ ਕੀਤਾ ਐਲਾਨ
ਉਨ੍ਹਾਂ ਨੇ ਕਿਹਾ ਕਿ ਅਜੇ ਕਈ ਦੌਰ ਦੀ ਗੱਲਬਾਤ ਹੋਣੀ ਹੈ ਜਿਸ 'ਚ ਸਪਸ਼ਟ ਸਮਝ ਬਣੇਗੀ, ਇਕ ਸਪਸ਼ਟ ਤਸਵੀਰ ਸਾਹਮਣੇ ਆਏਗੀ ਕਿ ਅਸੀਂ ਅਮਰੀਕਾ ਨਾਲ ਕਿਥੇ ਖੜੇ ਹਾਂ ਪਰ ਅਜੇ ਲਈ ਕੋਈ ਨਤੀਜਾ ਕੱਢਣਾ ਸੰਭਵ ਨਹੀਂ ਹੈ। ਪਿਛਲੇ ਮਹੀਨੇ ਮਾਸਕੋ ਨੇ ਸੁਰੱਖਿਆ ਮਸੌਦਾ ਪ੍ਰਸਤੁਤ ਕੀਤਾ ਸੀ ਜਿਸ 'ਚ ਨਾਟੋ 'ਚ ਯੂਕ੍ਰੇਨ ਅਤੇ ਹੋਰ ਸਾਬਕਾ ਸੋਵੀਅਤ ਦੇਸ਼ਾਂ ਨੂੰ ਮੈਂਬਰਸ਼ਿਪ ਦੇਣ ਤੋਂ ਇਨਕਾਰ ਕਰਨ ਅਤੇ ਮੱਧ ਅਤੇ ਪੂਰਬੀ ਯੂਰਪ 'ਚ ਗਠਜੋੜ ਵਾਲੀ ਫੌਜੀ ਤਾਇਨਾਤੀ ਨੂੰ ਵਾਪਸ ਲੈਣ ਦੀ ਮੰਗ ਕੀਤੀ ਗਈ ਸੀ।
ਇਹ ਵੀ ਪੜ੍ਹੋ : ਭਾਰਤ ਅਪ੍ਰੈਲ ਤੋਂ ਅਨਾਰ ਬਰਾਮਦ ਕਰੇਗਾ, ਕੇਂਦਰ ਵੱਲੋਂ ਇਸ ਸੀਜ਼ਨ ’ਚ ਅਮਰੀਕਾ ਨੂੰ ਅੰਬਾਂ ਦੇ ਨਿਰਯਾਤ ਲਈ ਵੀ ਮਨਜ਼ੂਰੀ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।