ਅਮਰੀਕਾ ’ਚ 9/11 ਹਮਲੇ ਵਿਚ ਓਸਾਮਾ ਬਿਨ ਲਾਦੇਨ ਦਾ ਹੱਥ ਹੋਣ ਦੇ ਕੋਈ ਸਬੂਤ ਨਹੀਂ: ਤਾਲਿਬਾਨ

Friday, Aug 27, 2021 - 01:09 PM (IST)

ਅਮਰੀਕਾ ’ਚ 9/11 ਹਮਲੇ ਵਿਚ ਓਸਾਮਾ ਬਿਨ ਲਾਦੇਨ ਦਾ ਹੱਥ ਹੋਣ ਦੇ ਕੋਈ ਸਬੂਤ ਨਹੀਂ: ਤਾਲਿਬਾਨ

ਕਾਬੁਲ (ਵਾਰਤਾ): ਤਾਲਿਬਾਨ ਨੇ ਕਿਹਾ ਹੈ ਕਿ ਅਮਰੀਕਾ ਵਿਚ 11 ਸਤੰਬਰ 2001 ਨੂੰ ਹੋਏ ਅੱਤਵਾਦੀ ਹਮਲਿਆਂ ਵਿਚ ਓਸਾਮਾ ਬਿਨ ਲਾਦੇਨ ਦਾ ਹੱਥ ਹੋਣ ਦੇ ਕੋਈ ਸਬੂਤ ਨਹੀਂ ਹਨ। ਤਾਲਿਬਾਨ ਦੇ ਬੁਲਾਰੇ ਜਬੀਹੁੱਲਾਹ ਮੁਜਾਹਿਦ ਨੇ ਐਨ.ਬੀ.ਸੀ. ਨਿਊਜ਼ ਨੂੰ ਦਿੱਤੇ ਇੰਟਰਵਿਊ ਵਿਚ ਇਹ ਦਾਅਵਾ ਕੀਤਾ।

ਇਹ ਵੀ ਪੜ੍ਹੋ: ਮਾਹਿਰਾਂ ਦੀ ਚਿਤਾਵਨੀ, ਤਾਲਿਬਾਨ ਦੀ ਦਹਿਸ਼ਤ 'ਚ ਅਫ਼ਗਾਨ ਔਰਤਾਂ ਦਾ ਭਵਿੱਖ ਅਸੁਰੱਖਿਅਤ

ਇਹ ਪੁੱਛੇ ਜਾਣ ’ਤੇ ਕਿ, ਕੀ ਤੁਹਾਨੂੰ ਲੱਗਦਾ ਹੈ ਕਿ ਓਸਾਮਾ ਬਿਨ ਲਾਦੇਲ ਨੇ 9/11 ਨੂੰ ਅੰਜਾਮ ਦਿੱਤਾ, ਉਨ੍ਹਾਂ ਕਿਹਾ, ‘20 ਸਾਲ ਦੇ ਯੁੱਧ ਦੇ ਬਾਅਦ ਵੀ ਕੋਈ ਸਬੂਤ ਨਹੀਂ ਹਨ। ਸਾਡੇ ਕੋਲ ਕੋਈ ਸਬੂਤ ਨਹੀਂ ਹੈ ਕਿ ਉਹ ਇਸ ਵਿਚ ਸ਼ਾਮਲ ਸੀ।’ ਮੁਜਾਹਿਦ ਨੇ ਕਿਹਾ ਕਿ ਤਾਲਿਬਾਨ ਨੇ ਵਾਅਦਾ ਕੀਤਾ ਹੈ ਕਿ ਅਫ਼ਗਾਨਿਸਤਾਨ ਦੀ ਧਰਤੀ ਦਾ ਇਸਤੇਮਾਲ ਕਿਸੇ ਖ਼ਿਲਾਫ਼ ਨਹੀਂ ਕੀਤਾ ਜਾਏਗਾ। ਇਹ ਪੁੱਛੇ ਜਾਣ ’ਤੇ ਕਿ 20 ਸਾਲ ਬਾਅਦ ਅਮਰੀਕੀਆਂ ਦੇ ਦੇਸ਼ ਛੱਡ ਕੇ ਜਾਣ ਦੇ ਬਾਅਦ ਤਾਲਿਬਾਨ ਕਿਹੋ ਜਿਹਾ ਮਹਿਸੂਸ ਕਰ ਰਹੇ ਹਨ, ਉਨ੍ਹਾਂ ਕਿਹਾ, ‘ਵਾਪਸੀ ਲੱਗਭਗ ਖ਼ਤਮ ਹੋ ਗਈ ਹੈ, ਇਹ ਸਭ ਤੋਂ ਖ਼ੁਸ਼ੀ ਦਾ ਪਲ ਹੈ।’

ਇਹ ਵੀ ਪੜ੍ਹੋ: IS ਨਾਲ ਸਬੰਧਤ ਆਈ.ਐੱਸ.ਕੇ.ਪੀ. ਨੇ ਲਈ ਕਾਬੁਲ ਹਮਲੇ ਦੀ ਜ਼ਿੰਮੇਦਾਰੀ, ਹਮਲਾਵਰ ਦੀ ਤਸਵੀਰ ਕੀਤੀ ਜਾਰੀ

ਉਨ੍ਹਾਂ ਇਹ ਵੀ ਕਿਹਾ ਕਿ ਉਹ ਡਿਪਲੋਮੈਟਾਂ ਦੇ ਆਦਾਨ-ਪ੍ਰਦਾਨ ਅਤੇ ਦੂਤਘਰ ਖੋਲ੍ਹਣ ਨੂੰ ਲੈ ਕੇ ਅਮਰੀਕਾ ਨਾਲ ਸਬੰਧਾਂ ਦਾ ਇਕ ਨਵਾਂ ਅਧਿਆਏ ਸ਼ੁਰੂ ਕਰਨਾ ਚਾਹੁੰਦੇ ਹਨ। ਇਹ ਪੁੱਛੇ ਜਾਣ ’ਤੇ ਕਿ ਅਫ਼ਗਾਨਿਸਤਾਲ ਦੀਆਂ ਔਰਤਾਂ ਅਤੇ ਕੁੜੀਆਂ ਲਈ ਉਨ੍ਹਾਂ ਦਾ ਸੰਦੇਸ਼ ਕੀ ਹੋਵੇਗਾ, ਜੋ ਤਾਲਿਬਾਨ ਦੇ ਦੇਸ਼ ’ਤੇ ਕਾਬਜ਼ ਹੋਣ ਨਾਲ ਡਰੀਆਂ ਹੋਈਆਂ ਹਨ, ਮੁਜਾਹਿਦ ਨੇ ਕਿਹਾ, ‘ਉਹ ਸਾਡੀਆਂ ਭੈਣਾਂ ਹਨ, ਸਾਨੂੰ ਉਨ੍ਹਾਂ ਦਾ ਸਨਮਾਨ ਕਰਨਾ ਚਾਹੀਦਾ ਹੈ। ਉਨ੍ਹਾਂ ਨੂੰ ਡਰਨਾ ਨਹੀਂ ਚਾਹੀਦਾ। ਤਾਲਿਬਾਨ ਇਨਸਾਨ ਹਨ ਅਤੇ ਇਸੇ ਦੇਸ਼ ਦੇ ਹਨ। ਉਨ੍ਹਾਂ ਨੇ ਦੇਸ਼ ਲਈ ਲੜਾਈ ਲੜੀ ਹੈ ਅਤੇ ਔਰਤਾਂ ਨੂੰ ਡਰਨ ਦੀ ਬਜਾਏ ਉਨ੍ਹਾਂ ’ਤੇ ਮਾਣ ਹੋਣਾ ਚਾਹੀਦਾ ਹੈ।’

ਇਹ ਵੀ ਪੜ੍ਹੋ: ਨਿਕਾਰਾਗੁਆ ’ਚ ਮੂਲ ਨਿਵਾਸੀਆਂ ’ਤੇ ਹਮਲਾ, 12 ਨੂੰ ਕੁਹਾੜੀਆਂ ਨਾਲ ਵੱਢ ਕੇ ਦਰਖ਼ਤ ਨਾਲ ਲਟਕਾਇਆ

ਦੇਸ਼ ਛੱਡ ਕੇ ਭੱਜਣ ਲਈ ਕਾਬੁਲ ਹਵਾਈ ਅੱਡੇ ’ਤੇ ਪਹੁੰਚੇ ਹਜ਼ਾਰਾਂ ਅਫ਼ਗਾਨਾਂ ਬਾਰੇ ਮੁਜਾਹਿਦ ਨੇ ਕਿਹਾ ਕਿ ਤਾਲਿਬਾਨ ਨਹੀਂ ਚਾਹੁੰਦਾ ਕਿ ਅਫ਼ਗਾਨ ਅਮਰੀਕਾ ਜਾਣ। ਉਨ੍ਹਾਂ ਕਿਹਾ, ‘ਅਸੀਂ ਨਹੀਂ ਚਾਹੁੰਦੇ ਕਿ ਸਾਡੇ ਦੇਸ਼ ਵਾਸੀ ਅਮਰੀਕਾ ਜਾਣ। ਉਨ੍ਹਾਂ ਨੇ ਅਤੀਤ ਵਿਚ ਜੋ ਕੁੱਝ ਵੀ ਕੀਤਾ ਹੈ, ਅਸੀਂ ਉਨ੍ਹਾਂ ਨੂੰ ਮਾਫ਼ੀ ਦੇ ਦਿੱਤੀ ਹੈ। ਸਾਨੂੰ ਆਪਣੇ ਦੇਸ਼ ਲਈ ਪੜ੍ਹੇ-ਲਿਖੇ ਨੌਜਵਾਨਾਂ ਦੀ ਜ਼ਰੂਰਤ ਹੈ ਪਰ ਜੇਕਰ ਉਹ ਜਾਣਾ ਚਾਹੁੰਦੇ ਹਨ ਤਾਂ ਇਹ ਉਨ੍ਹਾਂ ਦੀ ਮਰਜੀ ਹੈ।’

ਇਹ ਵੀ ਪੜ੍ਹੋ: ਤਾਲਿਬਾਨ ਦੀ ਬੇਰਹਿਮੀ ਦੀ ਦਿਲ ਕੰਬਾਊ ਤਸਵੀਰ, ਮਾਂ-ਪਿਓ ਸਾਹਮਣੇ ਬੱਚਿਆਂ ਦਾ ਕਰ ਰਹੇ ਨੇ ਕਤਲ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News