ਕੈਨੇਡਾ 'ਚ 'ਨਿਰਮਲ ਸਿੰਘ ਗਿੱਲ ਡੇਅ' ਦਾ ਐਲਾਨ, ਨਸਲੀ ਹਮਲੇ 'ਚ ਹੋਈ ਸੀ 'ਸਿੱਖ' ਦੀ ਮੌਤ

Sunday, Jan 08, 2023 - 03:23 PM (IST)

ਸਰੀ (ਆਈ.ਏ.ਐੱਨ.ਐੱਸ): ਕੈਨੇਡਾ ਦੇ ਸਰੀ ਵਿਖੇ ਨਿਰਮਲ ਸਿੰਘ ਗਿੱਲ ਦੀ ਬੇਰਹਿਮੀ ਨਾਲ ਹੱਤਿਆ ਦੀ 25ਵੀਂ ਬਰਸੀ ਮੌਕੇ ਗੋਰੇ ਹਾਕਮਾਂ ਵੱਲੋਂ ਇਸ ਘਟਨਾ ਨੂੰ ਮਾਨਤਾ ਦੇਣ ਸਬੰਧੀ ਇਕ ਵਿਸ਼ੇਸ਼ ਐਲਾਨ ਕੀਤਾ ਗਿਆ। ਸ਼ਨੀਵਾਰ ਨੂੰ ਸਰੀ ਦੀ ਮੇਅਰ ਬਰੈਂਡਾ ਲੌਕੇ ਨੇ ਗੁਰਦੁਆਰੇ ਦੇ ਅੰਦਰ ਹੋਏ ਇੱਕ ਯਾਦਗਾਰੀ ਸਮਾਗਮ ਵਿੱਚ ਗਿੱਲ ਦੇ ਰਿਸ਼ਤੇਦਾਰਾਂ ਨੂੰ ਇਕ ਘੋਸ਼ਣਾ ਪੱਤਰ ਭੇਂਟ ਕੀਤਾ, ਜਿਸ ਮੁਤਾਬਕ 4 ਜਨਵਰੀ ਨੂੰ 'ਨਿਰਮਲ ਸਿੰਘ ਗਿੱਲ ਦਿਵਸ' ਵਜੋਂ ਐਲਾਨਿਆ ਗਿਆ। ਇਸ ਐਲਾਨਨਾਮੇ ਨੂੰ ਸਵੀਕਾਰ ਕਰਨ ਲਈ ਗਿੱਲ ਦਾ ਪੋਤਾ ਪਰਮਜੀਤ ਸਿੰਘ ਸੰਧੂ ਟੋਰਾਂਟੋ ਤੋਂ ਆਇਆ। ਇੱਥੇ ਦੱਸ ਦਈਏ ਕਿ ਗਿੱਲ, ਜੋ ਕਿ ਸਰੀ ਦੇ ਗੁਰੂ ਨਾਨਕ ਸਿੱਖ ਗੁਰਦੁਆਰੇ ਦਾ ਕੇਅਰਟੇਕਰ ਸੀ, ਨੇ 4 ਜਨਵਰੀ, 1998 ਨੂੰ ਡਿਊਟੀ ਦੌਰਾਨ ਆਪਣੀ ਜਾਨ ਕੁਰਬਾਨ ਕਰ ਦਿੱਤੀ, ਜਦੋਂ ਨਿਓ ਨਾਜ਼ੀਆਂ ਦਾ ਇੱਕ ਸਮੂਹ ਪੂਜਾ ਸਥਾਨ 'ਤੇ ਹਮਲਾ ਕਰਨ ਆਇਆ।

ਲੌਕੇ, ਜਿਸ ਨੇ ਸੰਗਤ ਨੂੰ ਵੀ ਸੰਬੋਧਨ ਕੀਤਾ, ਨੂੰ ਕਿਊਬਿਕ ਵਿੱਚ ਇੱਕ ਵਿਵਾਦਗ੍ਰਸਤ ਬਿੱਲ ਖ਼ਿਲਾਫ਼ ਆਪਣੀ ਆਵਾਜ਼ ਉਠਾਉਣ ਲਈ ਗੁਰਦੁਆਰਾ ਅਧਿਕਾਰੀਆਂ ਦੁਆਰਾ ਸਨਮਾਨਿਤ ਕੀਤਾ ਗਿਆ, ਜੋ ਲੋਕਾਂ ਨੂੰ ਜਨਤਕ ਸੇਵਾ ਵਿੱਚ ਧਾਰਮਿਕ ਚਿੰਨ੍ਹ ਪਹਿਨਣ ਤੋਂ ਰੋਕਦਾ ਹੈ।ਸਿੱਖਿਆ ਅਤੇ ਬਾਲ ਸੰਭਾਲ ਮੰਤਰੀ ਰਚਨਾ ਸਿੰਘ, ਜੋ ਪਹਿਲਾਂ ਨਸਲਵਾਦ ਵਿਰੋਧੀ ਪਹਿਲਕਦਮੀਆਂ ਲਈ ਸੰਸਦੀ ਸਕੱਤਰ ਵਜੋਂ ਸੇਵਾ ਨਿਭਾਅ ਚੁੱਕੀ ਹੈ, ਇਸ ਮੌਕੇ ਹਾਜ਼ਰ ਸਨ। ਉਨ੍ਹਾਂ ਨੇ ਨਸਲਵਾਦ ਵਿਰੁੱਧ ਵਿਰੋਧ ਦੇ ਇਤਿਹਾਸ ਨੂੰ ਜਿਉਂਦਾ ਰੱਖਣ ਲਈ ਗੁਰਦੁਆਰਾ ਸਾਹਿਬ ਦੇ ਅਧਿਕਾਰੀਆਂ ਨੂੰ ਗਿੱਲ ਦੀ ਕੁਰਬਾਨੀ ਨੂੰ ਮਾਨਤਾ ਦਿੰਦੇ ਹੋਏ ਪ੍ਰਮਾਣ ਪੱਤਰ ਭੇਂਟ ਕੀਤਾ।

ਪੜ੍ਹੋ ਇਹ ਅਹਿਮ ਖ਼ਬਰ-ਕੁਆਰੰਟੀਨ ਨਿਯਮ ਹਟਾਉਣ ਤੋਂ ਬਾਅਦ ਚੀਨ ਨੇ ਅੰਤਰਰਾਸ਼ਟਰੀ ਯਾਤਰੀਆਂ ਦਾ ਕੀਤਾ ਸਵਾਗਤ

ਪਿਛਲੇ ਸਾਲ ਗੁਰਦੁਆਰਾ ਕੰਪਲੈਕਸ 'ਤੇ ਸਥਿਤ ਸੀਨੀਅਰਜ਼ ਸੈਂਟਰ 'ਚ ਗਿੱਲ ਦੀ ਤਸਵੀਰ ਲਗਾਈ ਗਈ ਸੀ।ਇਸ ਮੌਕੇ ਗਿੱਲ ਨੂੰ ਸ਼ਰਧਾਂਜਲੀ ਭੇਟ ਕਰਨ ਵਾਲਿਆਂ ਵਿੱਚ ਨਫ਼ਰਤ ਵਿਰੋਧੀ ਸਿੱਖਿਅਕ ਅਤੇ ਸਾਬਕਾ ਨਿਓ ਨਾਜ਼ੀ ਟੋਨੀ ਮੈਕਲੀਅਰ ਵੀ ਸ਼ਾਮਲ ਸਨ।The Cure for Hate: A Former White Supremacist's Journey from Violent Extremism from Radial Compassion ਦੇ ਇੱਕ ਲੇਖਕ McAleer ਨੇ ਗੁਰਦੁਆਰਾ ਸਾਹਿਬ ਦਾ ਦੌਰਾ ਕੀਤਾ। ਉਸ ਨੇ ਗਿੱਲ ਦੇ ਜਵਾਈ ਤੋਂ ਮੁਆਫ਼ੀ ਮੰਗੀ ਸੀ, ਜਦੋਂ ਉਹ 2015 ਵਿੱਚ ਕੈਨੇਡਾ ਗਿਆ ਸੀ। ਉਸ ਨੇ ਆਪਣੀ ਕਿਤਾਬ ਦੀ ਵਿਕਰੀ ਤੋਂ ਹੋਣ ਵਾਲੇ ਪੈਸੇ ਵੀ ਗੁਰਦੁਆਰਾ ਸਾਹਿਬ ਨੂੰ ਦਾਨ ਕੀਤੇ ਸਨ।

ਕੁਲੀਸ਼ਨ ਅਗੇਂਸਟ ਬਿਗੋਟਰੀ ਦੇ ਸਹਿ-ਸੰਸਥਾਪਕ ਇਮਤਿਆਜ਼ ਪੋਪਟ ਨੇ ਵੀ ਇਸ ਸਮਾਗਮ ਵਿੱਚ ਸੰਬੋਧਨ ਕੀਤਾ। ਗਿੱਲ 'ਤੇ ਡਾਕੂਮੈਂਟਰੀ ਬਣਾਈ ਗਈ ਹੈ।ਬੁਲਾਰਿਆਂ ਨੇ ਸਰਬਸੰਮਤੀ ਨਾਲ ਸਾਰਿਆਂ ਨੂੰ ਨਸਲਵਾਦ ਵਿਰੁੱਧ ਲੜਨ ਲਈ ਯੋਗਦਾਨ ਪਾਉਣ ਦਾ ਸੱਦਾ ਦਿੱਤਾ। ਇਸ ਸਮਾਗਮ ਵਿੱਚ ਗਿੱਲ ਦੀ ਧੀ ਰਣਜੀਤ ਕੌਰ ਵੱਲੋਂ ਭਾਰਤ ਵਿੱਚ ਇੱਕ ਸੰਦੇਸ਼ ਪੜ੍ਹ ਕੇ ਸੁਣਾਇਆ ਗਿਆ, ਜਦਕਿ ਸੰਧੂ ਨੇ ਦੱਬੀ-ਕੁਚਲੀ ਆਵਾਜ਼ ਵਿੱਚ ਸਰੀ ਵਿੱਚ ਆਪਣੇ ਦਾਦਾ ਜੀ ਦੇ ਆਖਰੀ ਦਿਨਾਂ ਦੀਆਂ ਯਾਦਾਂ ਨੂੰ ਯਾਦ ਕੀਤਾ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News