ਨੀਰਵ ਮੋਦੀ ਦੀ ਹਵਾਲਗੀ ਲਈ ਲੰਡਨ ''ਚ ਸ਼ੁਰੂ ਹੋਈ 5 ਦਿਨਾਂ ਸੁਣਵਾਈ
Tuesday, May 12, 2020 - 01:05 AM (IST)

ਲੰਡਨ (ਭਾਸ਼ਾ) - ਭਗੌੜੇ ਨੀਰਵ ਮੋਦੀ ਖਿਲਾਫ ਹੁਣ ਸ਼ਿੰਕਜਾ ਕੱਸਣਾ ਸ਼ੁਰੂ ਹੋ ਗਿਆ ਹੈ। 13,000 ਕਰੋੜ ਰੁਪਏ ਦੇ ਪੰਜਾਬ ਨੈਸ਼ਨਲ ਬੈਂਕ (ਪੀ. ਐਨ. ਬੀ.) ਘੁਟਾਲੇ ਦੇ ਦੋਸ਼ੀ ਦੀ ਭਾਰਤ ਹਵਾਲਗੀ ਲਈ 5 ਦਿਨਾਂ ਸੁਣਵਾਈ ਲੰਡਨ ਵਿਚ ਸ਼ੁਰੂ ਹੋ ਗਈ ਹੈ। ਸੋਮਵਾਰ ਨੂੰ ਵੈਸਟਮਿੰਸਟਰ ਮੈਜਿਸਟ੍ਰੇਟ ਅਦਾਲਤ ਵਿਚ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਉਸ ਦੀ ਪੇਸ਼ੀ ਹੋਈ।
ਸੁਣਵਾਈ ਵਿਚ ਕੁਝ ਦੇਰੀ ਹੋਈ ਕਿਉਂਕਿ ਅਧਿਕਾਰੀ ਅਦਾਲਤ ਅਤੇ ਜੇਲ ਵਿਚਾਲੇ ਸੰਪਰਕ ਸਥਾਪਿਤ ਕਰਨ ਵਿਚ ਕੁਝ ਤਕਨੀਕੀ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਸਨ। ਜੇਲ ਅਤੇ ਅਦਾਲਤ ਵਿਚ ਲਾਗੂ ਕੀਤੇ ਗਏ ਸੋਸ਼ਲ ਡਿਸਟੈਂਸਿੰਗ ਦੇ ਯਤਨਾਂ ਨੂੰ ਦੇਖਦੇ ਹੋਏ ਜ਼ਿਲਾ ਜੱਜ ਸੈਮਊਅਲ ਗੂਜੀ ਨੇ ਨੀਰਵ ਮੋਦੀ ਨੂੰ ਵੀਡੀਓ ਕਾਲ ਦੇ ਜ਼ਰੀਏ ਅਦਾਲਤ ਸਾਹਮਣੇ ਹਾਜ਼ਰ ਹੋਣ ਦੀ ਇਜਾਜ਼ਤ ਦਿੱਤੀ।