ਉਜ਼ਬੇਕਿਸਤਾਨ-ਕਿਰਗਿਸਤਾਨ ਸਰਹੱਦੀ ਚੌਕੀ ''ਤੇ ਟ੍ਰੇਲਰ ਦੀ ਕਾਰਾਂ ਨਾਲ ਟੱਕਰ, 9 ਲੋਕਾਂ ਦੀ ਮੌਤ

Sunday, May 22, 2022 - 10:26 AM (IST)

ਉਜ਼ਬੇਕਿਸਤਾਨ-ਕਿਰਗਿਸਤਾਨ ਸਰਹੱਦੀ ਚੌਕੀ ''ਤੇ ਟ੍ਰੇਲਰ ਦੀ ਕਾਰਾਂ ਨਾਲ ਟੱਕਰ, 9 ਲੋਕਾਂ ਦੀ ਮੌਤ

ਤਾਸ਼ਕੰਦ (ਵਾਰਤਾ) ਉਜ਼ਬੇਕਿਸਤਾਨ ਅਤੇ ਕਿਰਗਿਸਤਾਨ ਵਿਚਾਲੇ ਸਰਹੱਦੀ ਚੌਕੀ 'ਤੇ ਇਕ ਸੜਕ ਹਾਦਸੇ ਵਿਚ 9 ਲੋਕਾਂ ਦੀ ਮੌਤ ਹੋ ਗਈ।ਮਿਲੀ ਜਾਣਕਾਰੀ ਦੇ ਮੁਤਾਬਕ ਬੁਲਡੋਜ਼ਰ ਨਾਲ ਲੱਦੇ ਟਰੇਲਰ ਦਾ ਬ੍ਰੇਕ ਫੇਲ ਹੋ ਗਿਆ, ਜਿਸ ਮਗਰੋਂ ਉਹ 12 ਕਾਰਾਂ ਨਾਲ ਟਕਰਾ ਗਿਆ ਜੋ ਕਿਰਗਿਸਤਾਨ ਦੇ ਬਾਟਕੇਨ ਖੇਤਰ ਦੇ ਕਦਮਝਾਈ ਜ਼ਿਲ੍ਹੇ ਅਤੇ ਫਰਗਾਨਾ ਖੇਤਰ ਦੇ ਸੋਖ ਦੇ ਉਜ਼ਬੇਕ ਐਨਕਲੇਵ ਦੇ ਵਿਚਕਾਰ ਸਥਿਤ ਸਰਹੱਦੀ ਚੌਕੀ ਨੂੰ ਪਾਰ ਕਰਨ ਦੀ ਉਡੀਕ ਕਰ ਰਹੀਆਂ ਸਨ। 

ਪੜ੍ਹੋ ਇਹ ਅਹਿਮ ਖ਼ਬਰ -ਐਂਥਨੀ ਅਲਬਾਨੀਜ਼ ਹੋਣਗੇ ਆਸਟ੍ਰੇਲੀਆ ਦੇ 31ਵੇਂ ਪ੍ਰਧਾਨ ਮੰਤਰੀ, ਮੌਰੀਸਨ ਨੇ ਜਿੱਤ 'ਤੇ ਦਿੱਤੀ ਵਧਾਈ

ਇਸ ਘਟਨਾ 'ਚ 9 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ 'ਚੋਂ ਇਕ ਨਾਗਰਿਕ ਉਜ਼ਬੇਕਿਸਤਾਨ ਦਾ ਸੀ ਅਤੇ ਬਾਕੀ 8 ਕਿਰਗਿਸਤਾਨ ਦੇ ਸਨ। ਇਸ ਹਾਦਸੇ ਇਸ 'ਚ 7 ਲੋਕ ਜ਼ਖਮੀ ਵੀ ਹੋਏ ਹਨ, ਜਿਨ੍ਹਾਂ 'ਚੋਂ 5 ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News