ਮੈਕਸੀਕੋ ਦੇ ਫੌਜੀ ਮੁਲਾਜ਼ਮਾਂ ਤੇ ਪੁਲਸ ਨਾਲ ਮੁਕਾਬਲੇ ’ਚ 9 ਬੰਦੂਕਧਾਰੀਆਂ ਦੀ ਮੌਤ

Saturday, Sep 18, 2021 - 10:19 AM (IST)

ਮੈਕਸੀਕੋ ਦੇ ਫੌਜੀ ਮੁਲਾਜ਼ਮਾਂ ਤੇ ਪੁਲਸ ਨਾਲ ਮੁਕਾਬਲੇ ’ਚ 9 ਬੰਦੂਕਧਾਰੀਆਂ ਦੀ ਮੌਤ

ਮੈਕਸੀਕੋ ਸਿਟੀ (ਭਾਸ਼ਾ)- ਅਮਰੀਕਾ ਦੇ ਨਾਲ ਲੱਗਦੀ ਸਰਹੱਦ ਨੇੜੇ ਮੈਕਸੀਕੋ ਦੇ ਫੌਜੀ ਅਤੇ ਪੁਲਸ ਮੁਲਾਜ਼ਮਾਂ ਨਾਲ ਮੁਕਾਬਲੇ ਵਿਚ 9 ਬੰਦੂਕਧਾਰੀਆਂ ਦੀ ਮੌਤ ਹੋ ਗਈ। ਪੂਰਬੀ ਸਰਹੱਦੀ ਸੂਬੇ ਕੋਵਾਵਿਲਾ ਦੀ ਸਰਕਾਰ ਨੇ ਦੱਸਿਆ ਕਿ ਸਰਹੱਦੀ ਸ਼ਹਿਰ ਨੁਏਵੋ ਲਾਰੇਡੋ ਦੇ ਦੱਖਣ-ਪੱਛਮ ਵਿਚ ਇਕ ਸੜਕ ’ਤੇ ਗਸ਼ਤ ਕਰਦੇ ਹੋਏ ਸੂਬਾ ਪੁਲਸ ਦੇ ਅਧਿਕਾਰੀਆਂ ’ਤੇ ਬੰਦੂਕਧਾਰੀਆਂ ਨੇ ਗੋਲਾਬਾਰੀ ਕੀਤੀ।

ਐਡੀਸ਼ਨਲ ਫੋਰਸ ਦੇ ਰੂਪ ਵਿਚ ਫੌਜੀ ਮੁਲਾਜਮ਼ਾਂ ਨੂੰ ਘਟਨਾ ਸਥਾਨ ’ਤੇ ਬੁਲਾਇਆ ਗਿਆ ਜਿਸ ਤੋਂ ਬਾਅਦ ਫੌਜੀ ਮੁਲਾਜ਼ਮਾਂ ਅਤੇ ਪੁਲਸ ਮੁਲਾਜ਼ਮਾਂ ਨੇ ਮੁਕਾਬਲੇ ਤੋਂ ਬਾਅਦ ਹਮਲਾਵਰਾਂ ਨੂੰ ਮਾਰ ਦਿੱਤਾ। ਘਟਨਾ ਸਥਾਨ ਤੋਂ 50 ਕੈਲੀਬਰ ਸਨਾਈਪਰ ਰਾਇਫਲ ਸਮੇਤ 10 ਹਥਿਆਰ ਮਿਲੇ ਹਨ।


author

Tanu

Content Editor

Related News