ਨਾਇਜ਼ੀਰੀਆਈ ਫੌਜ ਨੇ ਚਾਲਕ ਦਲ ਦੇ 18 ਲੋਕਾਂ ਨੂੰ ਬਚਾਇਆ

05/20/2020 1:47:40 AM

ਅਬੁਜਾ (ਸ਼ਿੰਹੂਆ) - ਨਾਇਜ਼ੀਰੀਆਈ ਫੌਜ ਨੇ ਹਾਲ ਹੀ ਵਿਚ ਗਿਨੀ ਦਾ ਖਾੜ੍ਹੀ ਵਿਚ ਸਮੁੰਦਰੀ ਡਾਕੂਆਂ ਦੇ ਹਮਲੇ ਤੋਂ ਬਾਅਦ ਚੀਨੀ ਪੋਤ ਐਮ. ਵੀ. ਹੇਲੁਫੇਂਗ-2 'ਤੇ ਸਵਾਰ 18 ਚਾਲਕ ਦਲ ਦੇ ਮੈਂਬਰਾਂ ਨੂੰ ਬਚਾਇਆ ਹੈ। 

ਨਾਇਜ਼ੀਰੀਆਈ ਨੌ-ਸੈਨਾ ਨੇ ਕਿਹਾ ਹੈ ਕਿ 15 ਮਈ ਨੂੰ ਕੋਟੇ ਡੀ ਆਇਵਰ ਦੇ ਤੱਟ 'ਤੇ ਸਮੁੰਦਰੀ ਲੁਟੇਰਿਆਂ ਨੇ ਜਹਾਜ਼ 'ਤੇ ਹਮਲਾ ਕੀਤਾ ਸੀ, ਜਿਸ 'ਤੇ ਚਾਲਕ ਦਲ ਵਿਚ ਚੀਨੀ, ਘਾਨਾ ਅਤੇ ਇਵੋਰੀਅਨ ਨਾਗਰਿਕ ਸ਼ਾਮਲ ਸਨ। ਬਿਆਨ ਵਿਚ ਦੱਸਿਆ ਗਿਆ ਕਿ ਸਮੁੰਦਰੀ ਲੁਟੇਰੇ ਜਹਾਜ਼ ਨੂੰ ਕਬਜ਼ੇ ਵਿਚ ਲੈ ਕੇ ਉਸ ਨੂੰ ਨਾਇਜ਼ੀਰੀਆ ਵੱਲ ਲੈ ਗਏ। ਅਧਿਕਾਰੀਆਂ ਨੇ ਕਿਹਾ ਕਿ ਚਾਲਕ ਦਲ ਦੇ ਸਾਰੇ ਮੈਂਬਰ ਸੁਰੱਖਿਅਤ ਹਨ। ਬੀਤੇ ਸਾਲਾਂ ਵਿਚ ਗਿਨੀ ਦੀ ਖਾੜ੍ਹੀ ਵਿਚ ਸਮੁੰਦਰੀ ਡਾਕੂਆਂ ਨੇ ਕਈ ਜਹਾਜ਼ਾਂ 'ਤੇ ਹਮਲਾ ਕੀਤਾ ਹੈ।


Khushdeep Jassi

Content Editor

Related News