ਸੋਮਵਾਰ ਹੋਵੇਗੀ ਰੂਸ ਨਾਲ ਅਗਲੇ ਦੌਰ ਦੀ ਗੱਲਬਾਤ : ਯੂਕ੍ਰੇਨ
Sunday, Mar 06, 2022 - 02:28 AM (IST)
ਲਵੀਵ-ਯੂਕ੍ਰੇਨ ਦੇ ਅਧਿਕਾਰੀ ਦਵਿਦ ਅਰਖਾਮੀਆ ਨੇ ਸ਼ਨੀਵਾਰ ਨੂੰ ਦੱਸਿਆ ਕਿ ਰੂਸ ਅਤੇ ਯੂਕ੍ਰੇਨ ਦਰਮਿਆਨ ਅਗਲੇ ਦੌਰ ਦੀ ਗੱਲਬਾਤ ਸੋਮਵਾਰ ਨੂੰ ਹੋਵੇਗੀ। ਅਰਖਾਮੀਆ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਦੀ ਸਰਵੈਂਟ ਆਫ਼ ਦਿ ਪੀਪਲ ਪਾਰਟੀ ਦੀ ਸੰਸਦ ਪਾਰਟੀ ਦੇ ਮੁੱਖੀ ਅਤੇ ਰੂਸ ਨਾਲ ਗੱਲਬਾਤ ਲਈ ਦੇਸ਼ ਦੇ ਵਫ਼ਦ ਦੇ ਮੈਂਬਰ ਹਨ।
ਇਹ ਵੀ ਪੜ੍ਹੋ : ਰੂਸ ਵੱਲੋਂ ਜੰਗਬੰਦੀ ਦੀ ਪਾਲਣਾ ਨਾ ਕਰਨ 'ਤੇ ਯੂਕ੍ਰੇਨ ਤੋਂ ਲੋਕਾਂ ਨੂੰ ਕੱਢਣਾ ਹੋਇਆ ਮੁਸ਼ਕਲ
ਸੋਮਵਾਰ ਨੂੰ ਤੀਸਰੇ ਦੌਰ ਦੀ ਗੱਲਬਾਤ ਹੋਵੇਗੀ ਕਿਉਂਕਿ ਦੋਵੇਂ ਪੱਖ ਜੰਗਬੰਦੀ ਅਤੇ ਆਮ ਨਾਗਰਿਕਾਂ ਲਈ ਸੁਰੱਖਿਅਤ ਮਾਰਗ 'ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਸ਼ਨੀਵਾਰ ਨੂੰ ਕਿਹਾ ਕਿ ਇਸ ਸਮੇਂ ਅਜਿਹਾ ਕੁਝ ਨਹੀਂ ਹੈ ਕਿ ਜਿਸ ਦੇ ਕਾਰਨ ਰੂਸ 'ਚ ਮਾਰਸ਼ਲ ਲਾਅ ਲਾਗੂ ਕਰਨਾ ਪਵੇ। ਇਸ ਤਰ੍ਹਾਂ ਦੀਆਂ ਉਮੀਦਾਂ ਸਨ ਕਿ ਰੂਸ 'ਚ ਮਾਰਸ਼ਲ ਲਾਅ ਲਾਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ : BBMB ਮੁੱਦੇ ਤੋਂ ਬਾਅਦ ਪੰਜਾਬ ਨੂੰ ਲੱਗਿਆ ਇਕ ਹੋਰ ਝਟਕਾ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ