ਕੋਰੋਨਾ ਦਾ ਕਹਿਰ, ਨਿਊਜ਼ੀਲੈਂਡ ’ਚ 97 ਨਵੇਂ ਮਾਮਲੇ ਆਏ ਸਾਹਮਣੇ
Saturday, Jan 29, 2022 - 02:14 PM (IST)
ਵੈਲਿੰਗਟਨ (ਭਾਸ਼ਾ): ਨਿਊਜ਼ੀਲੈਂਡ ਵਿਚ ਸ਼ਨੀਵਾਰ ਨੂੰ ਕੋਵਿਡ-19 ਦੇ 97 ਨਵੇਂ ਭਾਈਚਾਰਕ ਮਾਮਲੇ ਦਰਜ ਕੀਤੇ ਗਏ ਹਨ। ਸਿਹਤ ਮੰਤਰਾਲਾ ਨੇ ਇਕ ਬਿਆਨ ਵਿਚ ਇਹ ਜਾਣਕਾਰੀ ਦਿੱਤੀ। ਮੰਤਰਾਲਾ ਅਨੁਸਾਰ, ਨਵੇਂ ਭਾਈਚਾਰਕ ਮਾਮਲਿਆਂ ਵਿਚ 61 ਸਭ ਤੋਂ ਵੱਡੇ ਸ਼ਹਿਰ ਆਕਲੈਂਡ ਤੋਂ, 14 ਵਾਈਕਾਟੋ, 8 ਬੇ ਆਫ ਪਲੇਨਟੀ, 7 ਲੇਕਸ ਖੇਤਰ, 3 ਹਾਕਸ ਬੇਅ, 1 ਨੌਰਥਲੈਂਡ ਅਤੇ 3 ਤਾਇਰਾਵਿਟੀ ਤੋਂ ਸਾਹਮਣੇ ਆਏ ਹਨ।
ਇਸ ਤੋਂ ਇਲਾਵਾ ਨਿਊਜ਼ੀਲੈਂਡ ਦੀ ਸਰਹੱਦ ’ਤੇ ਕੋਵਿਡ-19 ਦੇ 58 ਨਵੇਂ ਮਾਮਲੇ ਸਾਹਮਣੇ ਆਏ ਹਨ। ਨਿਊਜ਼ੀਲੈਂਡ ਦੇ ਹਸਪਤਾਲਾਂ ਵਿਚ ਕੋਵਿਡ-19 ਦੇ 7 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ ਪਰ ਕੋਈ ਵੀ ਕੋਵਿਡ-19 ਮਰੀਜ਼ ਆਈ.ਸੀ.ਯੂ. ਵਿਚ ਨਹੀਂ ਹੈ। ਦੇਸ਼ ਵਿਚ ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਕੋਵਿਡ-19 ਦੇ 15,770 ਕੇਸ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿਚ ਮੌਜੂਦਾ ਭਾਈਚਾਰਕ ਪ੍ਰਕੋਪ ਦੇ 11,811 ਮਾਮਲੇ ਸ਼ਾਮਲ ਹਨ।