ਨਿਊਜ਼ੀਲੈਂਡ ਵਿੱਚ ਕੀਵੀ ਕਿੰਗ ਬਣੇ ਪੰਜਾਬ ਦੀ ਧਰਤੀ ਤੋਂ ਗਏ ‘ਬੈਂਸ’ ਭਰਾ

10/20/2020 6:06:00 PM

ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਗੋਪਾ ਬੈਂਸ ਜੋ ਕਿ ਪੰਜਾਬ ਤੋਂ ਜਾ ਕੇ ਨਿਊਜ਼ੀਲੈਂਡ ਦੇ ਆਕਲੈਂਡ ਤੱਕ ਆਪਣੇ ਵਪਾਰ ਅਤੇ ਖੇਤੀਬਾੜੀ ਨੂੰ ਵਧਾ ਰਿਹਾ ਹੈ। ਆਕਲੈਂਡ ਵਿੱਚ ਉਸ ਦਾ ਕੀਵੀ ਦਾ ਵੱਡਾ ਬਾਗ ਹੈ, ਜਿਸ ਦੇ ਉਪਰ ਸਾਰਾ ਵਪਾਰ ਅਧਾਰਤ ਹੈ। ਇਸ ਦੇ ਨਾਲ ਹੀ ਉਸਦਾ ਡੇਅਰੀ ਫਾਰਮ ਵਿੱਚ ਵੀ ਹਿੱਸਾ ਹੈ। ਵਪਾਰ ਨੂੰ ਵਧਾਉਂਦੇ ਹੋਏ ਉਸ ਕੋਲ ਸ਼ਰਾਬ ਦੇ ਦੋ ਸਟੋਰ ਅਤੇ ਇਕ ਹਾਊਸਿੰਗ ਡਿਵੈਲਪਮੈਂਟ ਕੰਪਨੀ ਵੀ ਹੈ। ਇਸ ਵੱਡੇ ਵਪਾਰ ਦਾ ਪਿਛੋਕੜ ਹੈ ਕਿ ਬਹੁਤ ਸਮਾਂ ਪਹਿਲਾਂ ਸਾਲ 2002 ਦੀਆਂ ਸਰਦੀਆਂ ਵਿਚ ਗੋਪਾ ਬੈਂਸ ਆਪਣੇ ਪਰਿਵਾਰ ਦੀ ਮਿਹਨਤ ਨਾਲ ਜੋੜੀ ਹੋਈ 2200 ਡਾਲਰ ਪੂੰਜੀ ਅਤੇ ਉਨ੍ਹਾਂ ਦੇ ਸੁਪਨੇ ਲੈ ਕੇ ਨਿਊਜ਼ੀਲੈਂਡ ਪਹੁੰਚਿਆ ਸੀ। 

ਪੜ੍ਹੋ ਇਹ ਵੀ ਖਬਰ - ਪਰਾਲੀ ਨਾਲ ਅੱਜ ਰੌਸ਼ਨ ਹੋ ਸਕਦਾ ਸੀ ‘ਪੰਜਾਬ’ ਪਰ ਸਰਕਾਰ ਨੇ ਤੋੜਿਆ ਸੁਪਨਾ

ਪੰਜਾਬ ’ਚ ਕਰਦੇ ਸੀ ਖੇਤੀ
ਪੰਜਾਬ ਵਿਚ ਗੋਪਾ ਬੈਂਸ ਆਪਣੇ ਦੋ ਵੱਡੇ ਭਰਾਵਾਂ ਅਤੇ ਮਾਂ ਪਿਉ ਨਾਲ ਝੋਨਾ, ਆਲੂ, ਕਮਾਦ ਆਦਿ ਦੀ ਖੇਤੀ ਕਰਦਾ ਸੀ। ਉਨ੍ਹਾਂ ਕੋਲ ਕੁੱਝ ਮੱਝਾਂ ਤੇ ਗਾਵਾਂ ਵੀ ਸਨ। ਗ਼ੋਪਾ ਘਰ ਵਿੱਚ ਸਭ ਤੋਂ ਛੋਟਾ ਹੋਣ ਦੇ ਬਾਵਜੂਦ ਵੀ ਹਰ ਇੱਕ ਕੰਮ ਨੂੰ ਛੇਤੀ ਗ੍ਰਹਿਣ ਕਰਦਾ। ਉਸ ਨੂੰ ਪਤਾ ਸੀ ਕਿ ਖੇਤਾਂ ਵਿੱਚ ਕਿਵੇਂ ਮਿਹਨਤ ਕਰਨੀ ਹੈ ਅਤੇ ਕਿਵੇਂ ਮਜ਼ਦੂਰਾਂ ਤੋਂ ਕੰਮ ਕਰਵਾਉਣਾ ਹੈ।  ਗੋਪਾ ਪੜ੍ਹਾਈ ਲਿਖਾਈ ਵਿਚ ਬਹੁਤ ਘੱਟ ਰੁਚੀ ਰੱਖਦਾ ਸੀ। ਉਸ ਨੇ ਆਪਣੀ ਮੁੱਢਲੀ ਪੜ੍ਹਾਈ ਪਿੰਡ ਦੇ ਸਰਕਾਰੀ ਸਕੂਲ ਤੋਂ ਹਾਸਲ ਕੀਤੀ। ਸਕੂਲ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਸ ਨੇ ਆਰਟਸ ਦਾ ਡਿਪਲੋਮਾ ਕੀਤਾ। ਗੋਪਾ ਬੈਂਸ ਦੀ ਰੁਚੀ ਭਾਰਤ ਤੋਂ ਬਾਹਰ ਕੰਮ ਕਰਨ ਵਿਚ ਸੀ। ਇਸ ਲਈ ਉਹ ਪਿੰਡੋਂ ਬਾਹਰਲੇ ਮੁਲਕਾਂ ਵਿਚ ਗਏ ਮੁੰਡਿਆਂ ਦੇ ਨਕਸ਼ੇ ਕਦਮਾਂ ’ਤੇ ਚੱਲ ਰਿਹਾ ਸੀ, ਜਿਹੜੇ ਭਾਰਤ ਤੋਂ ਨਿਊਜ਼ੀਲੈਂਡ ਗਏ ਸਨ। ਉਨ੍ਹਾਂ ਮੁੰਡਿਆਂ ਨੇ ਜਦੋਂ ਵਾਪਸ ਪੰਜਾਬ ਆਉਣਾ ਅਤੇ ਨਿਊਜ਼ੀਲੈਂਡ ਦੀਆਂ ਸਹੂਲਤਾਂ ਬਾਰੇ ਦੱਸਣਾ ਤਾਂ ਗੋਪਾ ਬੈਂਸ ਨੇ ਨਿਊਜ਼ੀਲੈਂਡ ਜਾਣ ਨੂੰ ਹੀ ਆਪਣਾ ਟੀਚਾ ਬਣਾ ਲਿਆ। 

ਪੜ੍ਹੋ ਇਹ ਵੀ ਖਬਰ - ਜੇਕਰ ਪੰਜਾਬ ਨੂੰ ਬਚਾਉਣਾ ਹੈ ਤਾਂ ਸਾਨੂੰ ਪੁਰਾਣਾ ਪੰਜਾਬ ਅਪਣਾਉਣਾ ਹੀ ਪੈਣਾ...

22 ਸਾਲ ਦੀ ਉਮਰ ’ਚ ਮਾਰੀ ਵਿਦੇਸ਼ ’ਚ ਉਡਾਰੀ
ਗੋਪਾ ਬੈਂਸ 22 ਸਾਲਾਂ ਦਾ ਸੀ ਜਦੋਂ ਉਸ ਨੇ ਪੰਜਾਬ ਦੀ 45 ਡਿਗਰੀ ਸੈਲਸੀਅਸ ਗਰਮੀ ਤੋਂ ਦੱਖਣ ਨੂੰ 12 ਹਜ਼ਾਰ ਕਿਲੋਮੀਟਰ ਉਡਾਣ ਭਰੀ। ਗੋਪਾ ਬੈਂਸ ਨੇ ਪਰਮਜੀਤ ਕੌਰ ਨਾਲ ਵਿਆਹ ਕਰਵਾਇਆ, ਜਦੋਂ ਪਰਮਜੀਤ ਕੌਰ ਨੇ ਗੋਪਾ ਬੈਂਸ ਦਾ ਵਰਕ ਵੀਜਾ ਭੇਜਿਆ ਤਾਂ ਉਹ ਨਿਊਜ਼ੀਲੈਂਡ ਦੇ ਹੈਮਿਲਟਨ ਵਿੱਚ ਕੰਮ ਕਰਦੀ ਸੀ। ਗੋਪਾ ਬੈਂਸ ਆਕਲੈਂਡ ਦੇ ਹਵਾਈ ਅੱਡੇ ’ਤੇ ਉਤਰਿਆ ਅਤੇ ਉਸੇ ਦਿਨ ਤੋਂ ਹੀ ਉਸ ਨੇ ਬਾਗ਼ ਵਿਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ।

PunjabKesari

ਇੰਝ ਕੀਤੀ ਕੰਮ ਦੀ ਸ਼ੁਰੂਆਤ
ਆਪਣੇ ਪੁਰਾਣੇ ਦਿਨਾਂ ਨੂੰ ਯਾਦ ਕਰਦਿਆਂ ਉਸ ਨੇ ਦੱਸਿਆ ਕਿ ਬਹੁਤ ਠੰਡ ਹੋਣ ਕਰਕੇ ਉਸ ਨੂੰ ਦੋ ਕੋਟ ਪਾਏ ਹੋਏ ਸਨ, ਜਦੋਂ ਉਸ ਨੇ ਟੇ ਪਿਉਕ ਵਿੱਚ ਕੀਵੀ ਫਲ ਦੀਆਂ ਕਲਮਾਂ ਨੂੰ ਬੰਨ੍ਹਿਆ। ਉਹ ਇੱਕ ਦਿਨ ਵਿੱਚ 50 ਡਾਲਰ ਕਮਾਉਂਦਾ ਦਾ ਸੀ। ਪਹਿਲੇ 15 ਦਿਨਾਂ ਵਿੱਚ ਹੀ ਉਸ ਨੇ ਕੰਮ ਵਿਚ ਮਹਾਰਤ ਹਾਸਲ ਕਰ ਲਈ ਅਤੇ ਉਹ ਤਿੰਨ ਗੁਣਾਂ ਵੱਧ ਕਮਾਉਣ ਲੱਗ ਗਿਆ। ਹੌਲੀ-ਹੌਲੀ ਉਹ ਕੀਵੀ ਬਾਗ ਦੇ ਠੇਕੇਦਾਰਾਂ ਲਈ ਨਿਗਰਾਨੀ ਕਰਨ ਲੱਗਿਆ, ਜਿੱਥੇ ਉਸ ਹੇਠ 100 ਕਰਮਚਾਰੀ ਕੰਮ ਕਰਦੇ ਸਨ। ਬਾਹਰਲੀ ਧਰਤੀ ’ਤੇ ਆਉਣ ਤੋਂ ਗਿਆਰਾਂ ਸਾਲਾਂ ਬਾਅਦ ਗੋਪਾ ਬੈਂਸ ਨੇ ਬਾਗ ਵਿੱਚ ਆਪਣਾ 50 ਪ੍ਰਤੀਸ਼ਤ ਹਿੱਸਾ ਪਾ ਲਿਆ ਅਤੇ ਆਪਣੇ ਦੋ ਭਾਰਤੀ ਦੋਸਤਾਂ ਨਾਲ ਚਾਰ ਹੈਕਟੇਅਰ ਜ਼ਮੀਨ ਵੀ ਖਰੀਦ ਲਈ। ਗੋਪਾ ਬਹਿਸ ਲਈ ਇਹ ਬਿਲਕੁਲ ਆਸਾਨ ਨਹੀਂ ਸੀ ਕਿ ਪਿੱਛੇ ਆਪਣੇ ਘਰਦਿਆਂ ਨੂੰ ਪੈਸੇ ਵੀ ਭੇਜਣ ਅਤੇ ਆਪਣੇ ਵਪਾਰ ਉੱਤੇ ਪੈਸਾ ਖਰਚਕੇ ਉਸਨੂੰ ਨੂੰ ਵੀ ਵਧਾਉਣਾ। ਇਸ ਲਈ ਉਸ ਨੇ 10 ਸਾਲਾਂ ਵਿੱਚ ਇੱਕ ਵੀ ਛੁੱਟੀ ਨਹੀਂ ਸੀ ਕੀਤੀ। 

ਪੜ੍ਹੋ ਇਹ ਵੀ ਖਬਰ - ਫਸਲਾਂ ਦੀ ਰਹਿੰਦ-ਖੂੰਹਦ ਤੋਂ ਵੀ ਪੈਸਾ ਕਮਾਉਂਦੇ ਨੇ ‘ਕਰਨਾਲ’ ਦੇ ਕਿਸਾਨ, ਮਿਲਦੀ ਹੈ ਚੰਗੀ ਕੀਮਤ 

ਬੱਚਿਆਂ ਨੂੰ ਵੀ ਕਰਵਾਉਣੀ ਚਾਹੁੰਦਾ ਹੈ ਚੰਗੀ ਪੜ੍ਹਾਈ 
ਗੋਪਾ ਬੈਂਸ ਦੇ ਨਾਲ ਉਸ ਦਾ ਚਚੇਰਾ ਭਰਾ ਪਰਮ ਬੈਂਸ, ਜੋ ਬਾਗ ਵਿਚ ਮੈਨੇਜਰ ਹੈ ਅਤੇ 100 ਹੈਕਟੇਅਰ ਰਕਬਾ ਸੰਭਾਲਦਾ ਹੈ। ਇਨ੍ਹਾਂ ਨੇ ਬਾਗ ਦੇ ਮਾਲਿਕ ਕੇਨ ਰੀਕੀ ਤੋਂ ਬਾਗਾਂ ਦੇ ਵਪਾਰ ਬਾਰੇ ਕਾਫ਼ੀ ਸਿੱਖਿਆ ਹਾਸਲ ਕੀਤੀ। ਗੋਪਾਂ ਅਤੇ ਪਰਮ ਇਸਦੀ ਵਧੇਰੇ ਜਾਣਕਾਰੀ ਲਈ ਜਪਾਨ ਅਤੇ ਚੀਨ ਵਿਚ ਵੀ ਗਏ। ਆਮ ਤੌਰ ’ਤੇ ਇਸ ਕੰਮ ਲਈ ਵਿਦਿਆਰਥੀ ਬਾਗ਼ਬਾਨੀ ਦਾ ਕੋਰਸ ਕਰਦੇ ਹਨ ਪਰ ਗੋਪਾ ਬੈਂਸ ਦੇ ਚਚੇਰੇ ਭਰਾ ਪਰਮ ਬੈਂਸ ਨੇ ਬਿਜ਼ਨਸ ਦਾ ਡਿਪਲੋਮਾ ਕੀਤਾ। ਗੋਪਾ ਆਪਣੇ ਬੱਚਿਆਂ ਨੂੰ ਵੀ ਚੰਗੀ ਪੜ੍ਹਾਈ ਕਰਵਾਉਣੀ ਚਾਹੁੰਦਾ ਹੈ, ਜੋ ਉਹ ਖੁਦ ਨਹੀਂ ਕਰ ਸਕਿਆ। ਉਸ ਦੀ ਵੱਡੀ ਬੇਟੀ ਅਮਨੀਤ ਜੋ 17 ਵਰ੍ਹਿਆਂ ਦੀ ਹੈ ਅਤੇ ਮੁੰਡਾ ਅੰਮ੍ਰਿਤ 13 ਸਾਲ ਦੀ ਉਮਰ ਦਾ ਹੈ। 

ਪੜ੍ਹੋ ਇਹ ਵੀ ਖਬਰ - ਵਿਆਹ ਤੋਂ ਬਾਅਦ ਵੀ ਜਨਾਨੀਆਂ ਦੇ ਇਸ ਲਈ ਹੁੰਦੇ ਹਨ ‘ਅਫੇਅਰ’, ਮਰਦਾਂ ਨੂੰ ਪਤਾ ਹੋਣੇ ਚਾਹੀਦੈ ਇਹ ਕਾਰਨ

ਗੋਪਾ ਅਤੇ ਉਸਦਾ ਭਰਾ ਲਗਾਤਾਰ ਇਸ ਗੱਲ ਦਾ ਧਿਆਨ ਰੱਖਦੇ ਹਨ ਉਨ੍ਹਾਂ ਦੀ ਨਵੀਂ ਪੀੜ੍ਹੀ ਪਰਿਵਾਰ ਦੇ ਪਿਛੋਕੜ ਨੂੰ ਯਾਦ ਰੱਖੇ, ਆਪਣੇ ਸਿੱਖ ਧਰਮ ਦੇ ਫ਼ਲਸਫ਼ਿਆਂ ਨੂੰ ਸਮਝਣ ਅਤੇ ਗੁਰਦੁਆਰਾ ਸਾਹਿਬ ਜਾਣ। ਉਹ ਹਮੇਸ਼ਾਂ ਆਪਣੇ ਬੱਚਿਆਂ ਨੂੰ ਇਹੀ ਸਿਖਾਉਂਦੇ ਹਨ ਕਿ ਹੈ ਵਪਾਰ ਨਾਲੋਂ ਵਧ ਰਿਸ਼ਤਿਆਂ ਨੂੰ ਤਰਜੀਹ ਦੇਣੀ ਚਾਹੀਦੀ ਹੈ। ਉਹ ਮਿਹਨਤ ਦੀ ਕਮਾਈ ਕਰਨ ਦੇ ਨਾਲ-ਨਾਲ ਸਮਾਜ ਲਈ ਵੀ ਬਹੁਤ ਕੁਝ ਕਰਦੇ ਹਨ। ਸੇਂਟ ਜੋਹਨਸ, ਫਸੇ ਲੋਕਾਂ ਨੂੰ ਬਚਾਉਣ ਲਈ ਹੈਲੀਕਾਪਟਰ, ਵਰਡ ਵਾਇਲਡ ਲਾਈਫ ਫੰਡ ਅਤੇ ਹੋਰ ਕਈ ਜਗਾ ਦਾਨ ਕਰਦੇ ਹਨ।

ਪੜ੍ਹੋ ਇਹ ਵੀ ਖਬਰ - ਭੁੱਖਮਰੀ ਨਾਲ ਜੂਝ ਰਹੇ 107 ਦੇਸ਼ਾਂ 'ਚੋਂ ਭਾਰਤ ਆਇਆ 94ਵਾਂ ਸਥਾਨ ’ਤੇ (ਵੀਡੀਓ)


rajwinder kaur

Content Editor

Related News