2050 ਤੱਕ ਨਿਊਜ਼ੀਲੈਂਡ ਦੀ ਆਬਾਦੀ 6 ਮਿਲੀਅਨ ਤੱਕ ਪਹੁੰਚਣ ਦਾ ਅਨੁਮਾਨ
Tuesday, Dec 08, 2020 - 12:14 PM (IST)
ਵੈਲਿੰਗਟਨ (ਭਾਸ਼ਾ): ਨਿਊਜ਼ੀਲੈਂਡ ਦੀ ਆਬਾਦੀ ਦੇਸ਼ ਵਿਚ ਪ੍ਰਵਾਸ ਅਤੇ ਜਨਮ ਦਰ ਦੇ ਆਧਾਰ 'ਤੇ 2050 ਤੱਕ 6 ਮਿਲੀਅਨ ਦੇ ਮੀਲ ਪੱਥਰ 'ਤੇ ਆ ਸਕਦੀ ਹੈ। ਨਿਊਜ਼ੀਲੈਂਡ ਦੇ ਅੰਕੜਾ ਵਿਭਾਗ ਸਟੇਟਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ, ਵਿਭਾਗ ਨੇ 2020 ਤੋਂ 2073 ਦੀ ਮਿਆਦ ਦੌਰਾਨ ਨਿਊਜ਼ੀਲੈਂਡ ਵਿਚ ਆਮ ਤੌਰ 'ਤੇ ਰਹਿਣ ਵਾਲੀ ਆਬਾਦੀ ਦੇ ਅਨੁਮਾਨ ਜਾਰੀ ਕੀਤੇ ਹਨ, ਜਿਸ ਦਾ ਆਧਾਰ 30 ਜੂਨ, 2020 ਨੂੰ 5.1 ਮਿਲੀਅਨ ਦੀ ਵਸੋਂ ਹੈ।
ਆਬਾਦੀ ਦੇ ਸੀਨੀਅਰ ਮੈਨੇਜਰ ਬਰੂਕ ਥੀਅਰਜ਼ ਨੇ ਇਕ ਬਿਆਨ ਵਿਚ ਕਿਹਾ,"ਨਿਊਜ਼ੀਲੈਂਡ ਦੀ ਆਬਾਦੀ 2003 ਵਿਚ 40 ਲੱਖ ਸੀ।" ਮੈਨੇਜਰ ਨੇ ਅੱਗੇ ਕਿਹਾ ਕਿ ਇਸ ਨੂੰ 5 ਮਿਲੀਅਨ ਤੱਕ ਪਹੁੰਚਣ ਵਿਚ ਹੋਰ 16 ਸਾਲ ਲੱਗ ਗਏ ਪਰ ਜਨਮ ਦਰ ਘੱਟ ਹੋਣ ਅਤੇ ਉਮਰ ਵੱਧਣ ਦੀ ਆਬਾਦੀ ਦਾ ਮਤਲਬ ਹੈ ਕਿ ਆਬਾਦੀ ਲਗਭਗ 20-30 ਸਾਲਾਂ ਵਿਚ 6 ਮਿਲੀਅਨ ਤੱਕ ਪਹੁੰਚ ਸਕਦੀ ਹੈ।ਤਾਜ਼ਾ ਅਨੁਮਾਨਾਂ ਤੋਂ ਸੰਕੇਤ ਮਿਲਦਾ ਹੈ ਕਿ ਸਾਲ 2025 ਤਕ ਅਬਾਦੀ 5.1 ਤੋਂ 5.5 ਮਿਲੀਅਨ ਦੇ ਵਿਚਕਾਰ ਅਤੇ 2030 ਤਕ 5.2 ਤੋਂ 5.9 ਮਿਲੀਅਨ ਦੇ ਵਿਚਕਾਰ ਹੋਣ ਦੀ ਸੰਭਾਵਨਾ ਹੈ।
ਪੜ੍ਹੋ ਇਹ ਅਹਿਮ ਖਬਰ- ਬ੍ਰਿਟੇਨ 'ਚ ਭਾਰਤੀ ਮੂਲ ਦੇ 87 ਸਾਲਾ ਬਜ਼ੁਰਗ ਕੋਵਿਡ-19 ਟੀਕਾ ਲਗਵਾਉਣ ਵਾਲੇ ਪਹਿਲੇ ਵਿਅਕਤੀ
ਥੀਅਰਜ਼ ਨੇ ਕਿਹਾ ਕਿ ਅਨੁਮਾਨਾਂ ਵਿਚ 2073 ਤੱਕ 5.3 ਤੋਂ 8.5 ਮਿਲੀਅਨ ਦੀ ਆਬਾਦੀ ਹੋਣ ਦਾ ਸੰਕੇਤ ਮਿਲਦਾ ਹੈ। 2030 ਤੱਕ ਪੰਜ ਵਿੱਚੋਂ ਇੱਕ ਵਿਅਕਤੀ 65 ਸਾਲ ਤੋਂ ਵੱਧ ਉਮਰ ਦਾ ਹੋ ਜਾਵੇਗਾ ਅਤੇ ਇਹ ਪ੍ਰਤੀਸ਼ਤ 2050 ਤੱਕ ਚਾਰ (23 ਪ੍ਰਤੀਸ਼ਤ ਜਾਂ 1.5 ਲੱਖ ਲੋਕਾਂ) ਵਿਚੋਂ ਤਕਰੀਬਨ ਇੱਕ ਤੱਕ ਪਹੁੰਚ ਸਕਦਾ ਹੈ।
ਨੋਟ- 2050 ਤੱਕ ਨਿਊਜ਼ੀਲੈਂਡ ਦੀ ਆਬਾਦੀ 6 ਮਿਲੀਅਨ ਤੱਕ ਪਹੁੰਚਣ ਦਾ ਅਨੁਮਾਨ ਸੰਬੰਧੀ ਖ਼ਬਰ ਬਾਰੇ ਦੱਸੋ ਆਪਣੀ ਰਾਏ।