ਨਿਊਜ਼ੀਲੈਂਡ ''ਚ ਕੋਰੋਨਾ ਦੇ ਨਵੇਂ ਮਾਮਲੇ, ਜਾਣੋ ਤਾਜ਼ਾ ਸਥਿਤੀ

11/01/2020 4:02:40 PM

ਵੈਲਿੰਗਟਨ (ਏ.ਐੱਨ.ਆਈ.): ਨਿਊਜ਼ੀਲੈਂਡ ਵਿਚ ਅੱਜ ਭਾਵ ਐਤਵਾਰ ਨੂੰ ਕੋਵਿਡ-19 ਦੇ ਦੋ ਨਵੇਂ ਮਾਮਲੇ ਸਾਹਮਣੇ ਆਏ। ਸਿਹਤ ਮੰਤਰਾਲੇ ਨੇ ਇਕ ਬਿਆਨ ਵਿਚ ਇਹ ਜਾਣਕਾਰੀ ਦਿੱਤੀ। ਦੋਵੇਂ ਨਵੇਂ ਮਾਮਲੇ ਅਕਤੂਬਰ ਮਹੀਨੇ ਵਿਚ ਅੰਤਰਰਾਸ਼ਟਰੀ ਪਰਤਨ ਨਾਲ ਸਬੰਧਤ ਸਨ। ਦੋਹਾਂ ਮਾਮਲਿਆਂ ਬਾਰੇ ਰੁਟੀਨ ਇਕਾਂਤਵਾਸ ਵਿਚ ਰਹਿਣ ਅਤੇ ਜਾਂਚ ਪ੍ਰਕਿਰਿਆਵਾਂ ਦੌਰਾਨ ਪਤਾ ਲਗਾਇਆ ਗਿਆ ਸੀ। ਇਸ ਮਗਰੋਂ ਹੁਣ ਦੋਵੇਂ ਆਕਲੈਂਡ ਦੀ ਇਕਾਂਤਵਾਸ ਸਹੂਲਤ ਵਿਚ ਟਰਾਂਸਫਰ ਕਰ ਦਿੱਤੇ ਗਏ ਹਨ। ਮੰਤਰਾਲੇ ਨੇ ਕਿਹਾ ਕਿ ਦੇਸ਼ ਵਿਚ ਕੋਈ ਨਵਾਂ ਕਮਿਊਨਿਟੀ ਮਾਮਲਾ ਨਹੀਂ ਹੈ।

ਪੜ੍ਹੋ ਇਹ ਅਹਿਮ ਖਬਰ- ਹੈਰਾਨੀਜਨਕ! 2 ਸਾਲ ਤੋਂ ਮਾਂ ਦੀ ਲਾਸ਼ ਨਾਲ ਰਹਿ ਰਹੇ ਸਨ ਬੱਚੇ, ਇੰਝ ਹੋਇਆ ਖੁਲਾਸਾ

ਦੱਸਿਆ ਗਿਆ ਹੈ ਕਿ ਨਿਊਜ਼ੀਲੈਂਡ ਵਿਚ ਮੌਜੂਦਾ ਕੋਵਿਡ-19 ਮਾਮਲਿਆਂ ਦੀ ਕੁੱਲ ਗਿਣਤੀ 77 ਹੈ ਅਤੇ ਹੁਣ ਕੋਵਿਡ-19 ਦੇ ਪੁਸ਼ਟੀ ਕੀਤੇ ਮਾਮਲਿਆਂ ਦੀ ਕੁੱਲ ਗਿਣਤੀ 1,603 ਹੋ ਗਈ ਹੈ। ਇਸ ਦੇ ਇਲਾਵਾ ਦੇਸ਼ ਵਿਚ ਮਹਾਮਾਰੀ ਕਾਰਨ ਹੁਣ ਤੱਕ 25 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪਿਛਲੇ ਦਿਨੀਂ ਨਿਊਜ਼ੀਲੈਂਡ ਭਰ ਦੀਆਂ ਲੈਬੋਰਟਰੀਆਂ ਨੇ ਕੋਵਿਡ-19 ਲਈ 4,401 ਟੈਸਟ ਪੂਰੇ ਕੀਤੇ, ਜਿਸ ਨਾਲ ਹੁਣ ਤੱਕ ਦੇ ਮੁਕੰਮਲ ਟੈਸਟਾਂ ਦੀ ਗਿਣਤੀ 1,101,067 ਹੋ ਗਈ ਹੈ।

ਪੜ੍ਹੋ ਇਹ ਅਹਿਮ ਖਬਰ- ਰਾਹਤ ਦੀ ਖ਼ਬਰ : ਆਸਟ੍ਰੇਲੀਆ 'ਚ 5 ਮਹੀਨਿਆਂ ਬਾਅਦ ਕੋਰੋਨਾ ਦਾ ਕੋਈ ਨਵਾਂ ਮਾਮਲਾ ਨਹੀਂ

ਪੜ੍ਹੋ ਇਹ ਅਹਿਮ ਖਬਰ- ਤੁਰਕੀ : ਮਲਬੇ 'ਚੋਂ 34 ਘੰਟੇ ਬਾਅਦ ਜ਼ਿੰਦਾ ਨਿਕਲਿਆ 70 ਸਾਲਾ ਵਿਅਕਤੀ

 


Vandana

Content Editor

Related News