ਨਿਊਜ਼ੀਲੈਂਡ ''ਚ ਕੋਵਿਡ-19 ਦਾ ਨਵਾਂ ਮਾਮਲਾ, ਜਾਣੋ ਤਾਜ਼ਾ ਸਥਿਤੀ
Monday, Dec 07, 2020 - 03:04 PM (IST)
ਵੈਲਿੰਗਟਨ (ਭਾਸ਼ਾ): ਨਿਊਜ਼ੀਲੈਂਡ ਵਿਚ ਅੱਜ ਭਾਵ ਸੋਮਵਾਰ ਨੂੰ ਪ੍ਰਬੰਧਿਤ ਇਕਾਂਤਵਾਸ ਵਿਚ ਕੋਰੋਨਾ ਦਾ ਇੱਕ ਨਵਾਂ ਮਾਮਲਾ ਸਾਹਮਣਾ ਆਇਆ। ਸਿਹਤ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ। ਸਮਾਚਾਰ ਏਜੰਸੀ ਸ਼ਿਨਹੂਆ ਨੇ ਦੱਸਿਆ ਕਿ ਇਕ ਵਿਅਕਤੀ 4 ਦਸੰਬਰ ਨੂੰ ਯੂਕੇ ਤੋਂ ਹਾਂਗਕਾਂਗ ਦੇ ਰਸਤੇ ਇੱਥੇ ਪਹੁੰਚਿਆ ਅਤੇ ਟੈਸਟ ਮਗਰੋਂ ਪਾਜ਼ੇਟਿਵ ਪਾਇਆ ਗਿਆ। ਸੁਰੱਖਿਆ ਦੇ ਤਹਿਤ ਮਰੀਜ਼ ਨੂੰ ਆਕਲੈਂਡ ਇਕਾਂਤਵਾਸ ਸਹੂਲਤ ਵਿਚ ਟਰਾਂਸਫਰ ਕਰ ਦਿੱਤਾ ਗਿਆ। ਦੱਸ ਦਈਏ ਇੱਕ ਹੋਰ ਮਰੀਜ਼ ਦੇ ਠੀਕ ਹੋਣ ਨਾਲ ਦੇਸ਼ ਵਿਚ ਕੁੱਲ ਐਕਟਿਵ ਕੇਸ 56 ਹੋ ਗਏ ਹਨ। ਹੁਣ ਇੱਥੇ ਕੁੱਲ ਕੇਸ 2,079 ਹਨ ਜਦਕਿ 25 ਮੌਤਾਂ ਹੋਈਆਂ ਹਨ।
ਪੜ੍ਹੋ ਇਹ ਅਹਿਮ ਖਬਰ- 397 ਸਾਲ ਬਾਅਦ ਆਸਮਾਨ 'ਚ ਦਿਸੇਗਾ ਅਦਭੁੱਤ ਨਜ਼ਾਰਾ, ਜੁਪੀਟਰ ਤੇ ਸ਼ਨੀ ਆਉਣਗੇ ਕਰੀਬ
ਸਿਹਤ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ,"ਕੋਵਿਡ-19 ਦੇ ਇਸ ਪੜਾਅ ਵਿਚ ਨਿਊਜ਼ੀਲੈਂਡ ਵਿਚ ਰੋਜ਼ ਇੱਕ ਕੇਸ ਸਾਹਮਣੇ ਆ ਰਿਹਾ ਹੈ। ਉਹ ਵਿਅਕਤੀ ਜਿਹੜੇ ਇੱਕਲਤਾ ਪ੍ਰਬੰਧਨ ਸਹੂਲਤ ਵਿਚੋਂ ਨਿਕਲ ਕੇ ਆਏ ਹਨ ਉਨ੍ਹਾਂ ਵਿਚੋਂ ਲਗਾਤਾਰ ਇੱਕ ਕੇਸ ਪਾਜ਼ੇਟਿਵ ਆ ਰਿਹਾ ਹੈ।'' ਸਿਹਤ ਮੰਤਰਾਲੇ ਨੇ ਇਹ ਵੀ ਕਿਹਾ ਕਿ ਅਸੀਂ ਇਕੱਲਤਾ ਪ੍ਰਬੰਧਿਤ ਸਹੂਲਤਾਂ ਦੇਣ ਦੇ ਨਾਲ-ਨਾਲ ਸਾਵਧਾਨ ਵੀ ਰਹਾਂਗੇ। ਇਸ ਲਈ ਮੰਤਰਾਲਾ ਹੁਣ ਮੀਡੀਆ ਨੂੰ ਹਫਤੇ ਵਿਚ ਚਾਰ ਵਾਰ ਦਿੱਤੀਆਂ ਜਾਣ ਵਾਲੀਆਂ ਅਪਡੇਟਾਂ ਦੀ ਬਾਰੰਬਰਤਾ ਨੂੰ ਘਟਾ ਰਿਹਾ ਹੈ। ਹੁਣ ਮੰਤਰਾਲਾ ਮੀਡੀਆ ਨੂੰ ਸੋਮਵਾਰ, ਬੁੱਧਵਾਰ, ਸ਼ੁੱਕਰਵਾਰ ਅਤੇ ਐਤਵਾਰ ਨੂੰ ਅਪਡੇਟ ਦੇਵੇਗਾ।ਨਵੀਂ ਵਿਵਸਥਾ ਬੁੱਧਵਾਰ ਤੋਂ ਸ਼ੁਰੂ ਕੀਤੀ ਜਾਵੇਗੀ।