ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਨੇ ਸਿਹਤ ਸਬੰਧੀ ਜਾਰੀ ਕੀਤੀ ਨਵੇਂ ਪਲਾਨਾਂ ਦੀ ਸੂਚੀ

Wednesday, Sep 30, 2020 - 06:20 PM (IST)

ਵੈਲਿੰਗਟਨ (ਬਿਊਰੋ) ਮੌਜੂਦਾ ਕੋਰੋਨਾ ਕਾਲ ਵਿਚੋਂ ਸਫ਼ਲਤਾ ਨਾਲ ਉਭਰਦਿਆਂ ਹੋਇਆਂ, ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਜਿੱਥੇ ਜਨਤਕ ਤੌਰ ਤੇ ਆਮ ਜਨਤਾ, ਸਿਹਤ ਅਤੇ ਸੁਰੱਖਿਆ ਅਧਿਕਾਰੀਆਂ ਅਤੇ ਮੁਲਾਜ਼ਮਾਂ ਦਾ ਧੰਨਵਾਦ ਕੀਤਾ ਹੈ। ਉੱਥੇ ਹੀ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਜਦੋਂ ਦੀ ਹੋਂਦ ਵਿਚ ਆਈ ਹੈ, ਉਸੇ ਦਿਨ ਤੋਂ ਉਹ ਦੇਸ਼ ਦੀ ਜਨਤਾ ਦੀ ਸਿਹਤ ਸੁਰੱਖਿਆ ਲਈ ਸਭ ਤੋਂ ਪਹਿਲਾਂ ਵਚਨਬੱਧ ਰਹੀ ਹੈ। ਬੀਤੇ ਸਮੇਂ ਦੌਰਾਨ ਬਹੁਤ ਸਾਰੇ ਅਜਿਹੇ ਕੰਮ ਕੀਤੇ ਗਏ ਹਨ ਜਿਨ੍ਹਾਂ ਦਾ ਨਤੀਜਾ ਹੁਣ ਦੇਖਣ ਨੂੰ ਮਿਲ ਰਿਹਾ ਹੈ। 

ਜੈਸਿੰਡਾ ਮੁਤਾਬਕ, ਕੋਈ ਇਸ ਗੱਲ ਵਿਚ ਸ਼ੰਕਿਤ ਨਹੀਂ ਹੋ ਸਕਦਾ ਕਿ ਪ੍ਰਮਾਤਮਾ ਦੀ ਕ੍ਰਿਪਾ ਅਤੇ ਮੈਡੀਕਲ ਜਗਤ ਵਿਚ ਲਿਆਈਆਂ ਗਈਆਂ ਤਬਦੀਲੀਆਂ ਕਾਰਨ ਹੀ ਅਸੀਂ ਇਸ ਭਿਆਨਕ ਬੀਮਾਰੀ ਦੇ ਦੂਸਰੇ ਵੱਡੇ ਹਮਲੇ ਨੂੰ ਅਸਫਲ ਕਰ ਸਕੇ ਹਾਂ। ਭਵਿੱਖ ਨੂੰ ਦੇਖਦਿਆਂ ਹੋਇਆਂ, ਇਹ ਜ਼ਰੂਰੀ ਹੈ ਕਿ ਸਿਹਤ ਸੇਵਾਵਾਂ ਅੰਦਰ ਲਗਾਤਾਰ ਸੁਧਾਰ ਕਰਦੇ ਰਹਿਣਾ ਪਵੇਗਾ। ਇਸੇ ਦੇ ਤਹਿਤ ਸਰਕਾਰ ਹੁਣ ਹੋਰ ਵੀ ਕਦਮ ਪੁੱਟਣ ਜਾ ਰਹੀ ਹੈ। ਇਨ੍ਹਾਂ ਦੇ ਤਹਿਤ, ਸਕੂਲੀ ਪੱਧਰ 'ਤੇ ਬੱਚਿਆਂ ਦੇ ਦਿਮਾਗੀ ਵਿਕਾਸ ਅਤੇ ਸਿਹਤਮੰਦੀ ਦਾ ਪ੍ਰੋਗਰਾਮ ਜ਼ਮੀਨੀ ਪੱਧਰ 'ਤੇ ਲਾਗੂ ਕਰਨਾ, ਫਾਰਮੈਕ (PHARMAC) ਲਈ ਨਵੀਆਂ ਵਿਤੀ ਸਹਾਇਤਾ ਜਾਰੀ ਕਰਨੀਆਂ, ਲੋਕਾਂ ਦੇ ਇਲਾਜ ਲਈ ਇੰਤਜ਼ਾਰ ਦੀ ਲੰਬੀ ਕਤਾਰ ਨੂੰ ਖ਼ਤਮ ਕਰਨ ਲਈ 200 ਮਿਲੀਅਨ ਡਾਲਰ ਦਾ ਵਾਧੂ ਫੰਡ ਮੁਹੱਈਆ ਕਰਵਾਉਣਾ, ਜਨਤਕ ਤੌਰ 'ਤੇ ਲੋਕਾਂ ਅੰਦਰ ਦੰਦਾਂ ਦੀ ਸਾਂਭ ਸੰਭਾਲ ਅਤੇ ਇਲਾਜ ਲਈ ਮੋਬਾਇਲ ਕਲੀਨਿਕਾਂ ਆਦਿ ਵਿਚ ਵਾਧਾ ਤਾਂਜੋ ਹਰ ਵਿਅਕਤੀ ਦੀ ਪਹੁੰਚ ਇਨ੍ਹਾਂ ਤੱਕ ਹੋ ਸਕੇ।

ਪੜ੍ਹੋ ਇਹ ਅਹਿਮ ਖਬਰ- ਪਾਕਿ : ਬਲਾਤਕਾਰ ਮਾਮਲੇ 'ਚ ਪੁਲਸ ਅਧਿਕਾਰੀ ਵੱਲੋਂ ਸ਼ਰਮਨਾਕ ਬਿਆਨ, ਪੀੜਤਾ ਬਿਆਨ ਦੇਣ ਲਈ ਤਿਆਰ  

ਇਹਨਾਂ ਦੇ ਇਲਾਵਾ ਸੁਣਨ ਦੀ ਘੱਟ ਸਮਰੱਥਾ ਅਤੇ ਕੰਨਾਂ ਤੋਂ ਬੋਲੇ ਲੋਕਾਂ ਲਈ ਕੋਕਲਿਅਰ (cochlear implants) ਦੀ ਵਿਵਸਥਾ ਨੂੰ ਦੁੱਗਣਾ ਕਰਨਾ, ਹਰ ਕਿਸੇ ਨੂੰ ਕਿਤੇ ਵੀ ਅਤੇ ਕਦੋਂ ਵੀ, ਹਰ ਤਰ੍ਹਾਂ ਦੀ ਮੈਡੀਕਲ ਸਹਾਇਤਾ ਮੁਹੱਈਆ ਕਰਵਾਉਣਾ ਤਾਂ ਕਿ ਕੋਈ ਵੀ ਵਿਅਕਤੀ ਇਸ ਤੋਂ ਵਾਂਝਾ ਨਾ ਰਹੇ।ਆਕਲੈਂਡ ਵਾਲੇ ਕਲਸਟਰ ਨੂੰ ਸਿਰਫ 179 ਮਾਮਲਿਆਂ ਤੱਕ ਹੀ ਸੀਮਿਤ ਕਰ ਦੇਣਾ ਸਾਰਿਆਂ ਲਈ ਇੱਕ ਵੱਡੀ ਕਾਮਯਾਬੀ ਹੀ ਕਹੀ ਜਾ ਸਕਦੀ ਹੈ। ਬੀਤੇ 14 ਦਿਨਾਂ ਤੋਂ ਇਸ ਕਲਸਟਰ ਨਾਲ ਸਬੰਧਤ ਕੋਰੋਨਾ ਦਾ ਕੋਈ ਵੀ ਨਵਾਂ ਮਾਮਲਾ ਦਰਜ ਨਹੀਂ ਹੋਇਆ। ਆਉਣ ਵਾਲੇ ਦਿਨਾਂ ਵਿਚ ਪ੍ਰਧਾਨ ਮੰਤਰੀ, ਸਿਹਤ ਮੰਤਰਾਲਾ ਅਤੇ ਅਧਿਕਾਰੀ ਮਿਲ ਕੇ ਆਕਲੈਂਡ ਵਿਚਲੀ ਤਾਲਾਬੰਦੀ ਵਿਚ ਰਿਆਇਤਾਂ ਦਾ ਫੈਸਲਾ ਲੈ ਸਕਦੇ ਹਨ ਅਤੇ ਇਸ ਦਾ ਅਗਲੇ ਹਫਤੇ ਦੇ ਸ਼ੁਰੂ ਵਿਚ ਐਲਾਨ ਕੀਤਾ ਜਾ ਸਕਦਾ ਹੈ।


Vandana

Content Editor

Related News