ਨਿਊਜ਼ੀਲੈਂਡ ''ਚ ਅਗਲੇ ਹਫ਼ਤੇ ਤੱਕ ਕੋਰੋਨਾ ਵੈਕਸੀਨ ਨੂੰ ਮਿਲ ਸਕਦੀ ਹੈ ਮਨਜ਼ੂਰੀ

01/26/2021 6:26:52 PM

ਵੈਲਿੰਗਟਨ (ਏ.ਐੱਨ.ਆਈ.): ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਮੰਗਲਵਾਰ ਨੂੰ ਕਿਹਾ ਕਿ ਨਿਊਜ਼ੀਲੈਂਡ ਦੇ ਲੋਕਾਂ ਲਈ ਪਹਿਲੀ ਕੋਵਿਡ-19 ਵੈਕਸੀਨ ਨੂੰ ਸਿਰਫ ਇੱਕ ਹਫ਼ਤੇ ਵਿਚ ਹਰੀ ਝੰਡੀ ਦਿੱਤੀ ਜਾ ਸਕਦੀ ਹੈ। ਅਰਡਰਨ ਨੇ ਇਕ ਪੱਤਰਕਾਰ ਸੰਮੇਲਨ ਵਿਚ ਦੱਸਿਆ ਕਿ ਅਸੀ ਨਿਊਜ਼ੀਲੈਂਡ ਵਾਲਿਆਂ ਦੇ ਵਾਇਰਸ ਵਿਰੁੱਧ ਟੀਕਾਕਰਨ ਦੀ ਦਿਸ਼ਾ ਵਿਚ ਤੇਜ਼ੀ ਨਾਲ ਵੱਧ ਰਹੇ ਹਾਂ ਪਰ ਅਸੀਂ ਇਹ ਯਕੀਨੀ ਬਣਾਉਣ ਲਈ ਵੀ ਵਚਨਬੱਧ ਹਾਂ ਕਿ ਟੀਕੇ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਹਨ।

ਅਰਡਰਨ ਨੇ ਕਿਹਾ ਕਿ ਮੈਡੀਸਨਜ਼ ਰੈਗੂਲੇਟਰ ਮੈਡਸੇਫ ਨੇ ਅਗਲੇ ਮੰਗਲਵਾਰ ਤੱਕ ਫਾਈਜ਼ਰ ਅਤੇ ਬਾਇਓਨਟੈਕ ਟੀਕੇ ਬਾਰੇ ਮੈਡੀਸਨਜ਼ ਅਸੈਸਮੈਂਟ ਐਡਵਾਈਜ਼ਰੀ ਕਮੇਟੀ (MAAC) ਤੋਂ ਸਲਾਹ ਅਤੇ ਸਿਫਾਰਸ਼ਾਂ ਮੰਗੀਆਂ ਹਨ। ਉਹਨਾਂ ਨੇ ਅੱਗੇ ਕਿਹਾ ਕਿ ਮੰਤਰੀਆਂ ਦੀ ਮਾਹਰ ਸਲਾਹਕਾਰ ਕਮੇਟੀ ਮੈਡਸੇਫ ਦੇ ਫਾਰਮਾਸਿਊਟੀਕਲ ਕੰਪਨੀ ਦੇ ਅੰਕੜਿਆਂ ਦੇ ਲਾਭ-ਜੋਖਮ ਮੁਲਾਂਕਣ ਦੀ ਸਮੀਖਿਆ ਕਰੇਗੀ ਅਤੇ ਫੀਡਬੈਕ ਦੇ ਆਧਾਰ 'ਤੇ ਮੈਡਸੇਫ ਅਗਲੇ ਦਿਨ ਜਲਦੀ ਹੀ ਇਸ ਨੂੰ ਆਰਜ਼ੀ ਮਨਜ਼ੂਰੀ ਦੇ ਸਕਦਾ ਹੈ।

ਪੜ੍ਹੋ ਇਹ ਅਹਿਮ ਖਬਰ- ਕਿਸਾਨਾਂ ਦੇ ਹੱਕ ‘ਚ ਨਿਊਜ਼ੀਲੈਂਡ ‘ਚ ਵੀ ਨਿਕਲੀ ਟਰੈਕਟਰ ਪਰੇਡ (ਤਸਵੀਰਾਂ)

ਕੋਵਿਡ-19 ਦੇ ਪ੍ਰਤੀਕਿਰਿਆ ਮੰਤਰੀ ਕ੍ਰਿਸ ਹਿਪਕਿਨਸ ਨੇ ਕਿਹਾ ਕਿ ਕੋਵਿਡ-19 ਟੀਕੇ ਨਿਊਜ਼ੀਲੈਂਡ ਵਾਲਿਆਂ ਦੀ ਸਿਹਤ ਅਤੇ ਤੰਦਰੁਸਤੀ ਦੀ ਰੱਖਿਆ ਵਿਚ ਮਹੱਤਵਪੂਰਣ ਭੂਮਿਕਾ ਨਿਭਾਉਣਗੇ ਅਤੇ ਸਮੇਂ ਦੇ ਨਾਲ-ਨਾਲ ਇਹ ਇਕ ਵੱਡਾ ਕਦਮ ਹੋਵੇਗਾ।ਉਹਨਾਂ ਮੁਤਾਬਕ, ਪਹਿਲਾ ਫੋਕਸ ਸਰਹੱਦ ਅਤੇ ਪ੍ਰਬੰਧਿਤ ਆਈਸੋਲੇਸ਼ਨ ਅਤੇ ਕੁਆਰੰਟੀਨ ਵਰਕਫੋਰਸ ਅਤੇ ਉਨ੍ਹਾਂ ਦੇ ਨੇੜਲੇ ਸੰਪਰਕਾਂ ਦੇ ਟੀਕਾਕਰਨ 'ਤੇ ਹੋਵੇਗਾ। ਹਿਪਕਿਨਸ ਨੇ ਕਿਹਾ,"ਇਕ ਵਾਰ ਟੀਕਾ ਨਿਊਜ਼ੀਲੈਂਡ ਪਹੁੰਚਣ 'ਤੇ ਅਸੀਂ ਉਮੀਦ ਕਰਦੇ ਹਾਂ ਕਿ ਇਸ ਸਮੂਹ ਨੂੰ ਦੋ ਤੋਂ ਤਿੰਨ ਹਫ਼ਤਿਆਂ ਦੇ ਅੰਦਰ-ਅੰਦਰ ਟੀਕਾਕਰਨ ਪੂਰਾ ਕਰ ਦਿੱਤਾ ਜਾਵੇਗਾ।" 

ਉਨ੍ਹਾਂ ਨੇ ਕਿਹਾ ਕਿ ਸਰਕਾਰ ਸਾਲ ਦੇ ਮੱਧ ਵਿਚ ਵਿਆਪਕ ਆਬਾਦੀ ਦਾ ਟੀਕਾਕਰਨ ਸ਼ੁਰੂ ਕਰਨ ਦੀ ਆਸ ਕਰਦੀ ਹੈ।ਹਿਪਕਿਨਸ ਨੇ ਕਿਹਾ,''ਜੇਕਰ ਮੈਡਸੇਫ ਨੇ ਅਗਲੇ ਹਫਤੇ ਫ਼ੈਸਲਾ ਲਿਆ ਕਿ ਪ੍ਰਵਾਨਗੀ ਦੇਣ ਤੋਂ ਪਹਿਲਾਂ ਕੁਝ ਵਾਧੂ ਭਰੋਸੇ ਦੀ ਜ਼ਰੂਰਤ ਹੈ ਤਾਂ ਮੈਂ ਉਨ੍ਹਾਂ ਦੇ ਇਸ ਫ਼ੈਸਲੇ ਨੂੰ ਸਵੀਕਾਰ ਕਰਦਾ ਹਾਂ ਅਤੇ ਇਸ ਗੱਲ ਤੋਂ ਸੰਤੁਸ਼ਟ ਹਾਂ ਕਿ ਇਹ ਸਾਡੇ ਸਾਰਿਆਂ ਲਈ ਸਹੀ ਫ਼ੈਸਲਾ ਹੈ।" 

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।


Vandana

Content Editor

Related News