ਨਿਊਜ਼ੀਲੈਂਡ : ਮਸਜਿਦਾਂ ''ਚ ਗੋਲੀਬਾਰੀ ਕਰਨ ਵਾਲਾ ਸ਼ਖਸ ਕੇਸ ਦੀ ਖੁਦ ਕਰੇਗਾ ਪੈਰਵੀ

Monday, Jul 13, 2020 - 06:07 PM (IST)

ਨਿਊਜ਼ੀਲੈਂਡ : ਮਸਜਿਦਾਂ ''ਚ ਗੋਲੀਬਾਰੀ ਕਰਨ ਵਾਲਾ ਸ਼ਖਸ ਕੇਸ ਦੀ ਖੁਦ ਕਰੇਗਾ ਪੈਰਵੀ

ਵੈਲਿੰਗਟਨ (ਭਾਸ਼ਾ): ਨਿਊਜ਼ੀਲੈਂਡ ਦੀਆਂ ਦੋ ਮਸਜਿਦਾਂ ਵਿਚ ਗੋਲੀਬਾਰੀ ਕਰ ਕੇ 51 ਲੋਕਾਂ ਦੀ ਹੱਤਿਆ ਦਾ ਦੋਸ਼ ਸਵੀਕਾਰ ਕਰਨ ਵਾਲੇ ਆਸਟ੍ਰੇਲੀਆਈ ਵਿਅਕਤੀ ਨੇ ਆਪਣੇ ਵਕੀਲਾਂ ਦੀਆਂ ਸੇਵਾਵਾਂ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਉਹ ਅਗਲੇ ਮਹੀਨੇ ਸਜ਼ਾ ਸੁਣਾਏ ਜਾਣ ਦੇ ਦੌਰਾਨ ਅਦਾਲਤ ਵਿਚ ਆਪਣੀ ਨੁਮਾਇੰਦਗੀ ਖੁਦ ਕਰੇਗਾ। ਗੋਰੇ ਲੋਕਾਂ ਨੂੰ ਸਭ ਤੋਂ ਉੱਤਮ ਸਮਝਣ ਵਾਲੇ ਬ੍ਰੇਂਟਨ ਹੈਰੀਸਨ ਟਾਰੇਂਟ ਨੇ ਕ੍ਰਾਈਸਟ ਚਰਚ ਵਿਚ 2019 ਵਿਚ ਗੋਲੀਬਾਰੀ ਕਰ ਕੇ ਅੱਤਵਾਦੀ ਗਤੀਵਿਧੀ ਵਿਚ ਸ਼ਾਮਲ ਹੋਣ, 51 ਲੋਕਾਂ ਦੀ ਹੱਤਿਆ ਕਰਨ ਅਤੇ 40 ਲੋਕਾਂ ਦੀ ਹੱਤਿਆ ਦੀ ਕੋਸ਼ਿਸ਼ ਕਰਨ ਦਾ ਅਪਰਾਧ ਮਾਰਚ ਵਿਚ ਸਵੀਕਾਰ ਕੀਤਾ ਸੀ। 

ਪੜ੍ਹੋ ਇਹ ਅਹਿਮ ਖਬਰ- ਮਾਰਚ 2021 ਤੱਕ ਕੰਤਾਸ ਸਾਰੀਆਂ ਅੰਤਰਰਾਸ਼ਟਰੀ ਉਡਾਣਾਂ ਕਰੇਗਾ ਰੱਦ

ਕੋਰੋਨਾਵਾਇਰਸ ਮਹਾਮਾਰੀ ਦੇ ਕਾਰਨ ਉਸ ਨੂੰ ਸਜ਼ਾ ਸੁਣਾਉਣ ਵਾਲੀ ਸੁਣਵਾਈ ਵਿਚ ਦੇਰੀ ਹੋਈ ਹੈ। ਹੁਣ ਇਹ ਸੁਣਵਾਈ 24 ਅਗਸਤ ਨੂੰ ਕ੍ਰਾਈਸਟਚਰਚ ਵਿਚ ਸ਼ੁਰੂ ਹੋਵੇਗੀ। ਤਰੀਕ ਦੀ ਪੁਸ਼ਟੀ ਸੋਮਵਾਰ ਨੂੰ ਕ੍ਰਾਈਸਟਚਰਚ ਦੇ ਹਾਈ ਕੋਰਟ ਨੇ ਕੀਤੀ। ਟਾਰੇਂਟ ਦੇ ਵਕੀਲਾਂ ਸ਼ੈਨ ਟੇਟ ਅਤੇ ਜੋਨਾਥਨ ਹਡਸਨ ਨੇ ਅਦਾਲਤ ਨੂੰ ਦੱਸਿਆ ਕਿ ਟਾਰੇਂਟ ਨੇ ਉਹਨਾਂ ਨੂੰ ਹਟਣ ਦਾ ਨਿਰਦੇਸ਼ ਦਿੱਤਾ ਹੈ ਕਿਉਂਕਿ ਉਹ ਖੁਦ ਹੀ ਆਪਣੀ ਨੁਮਾਇੰਦਗੀ ਕਰਨ ਦੇ ਅਧਿਕਾਰ ਦੀ ਵਰਤੋਂ ਕਰਨਾ ਚਾਹੁੰਦਾ ਹੈ।ਟਾਰੇਂਟ ਨੇ ਆਕਲੈਂਡ ਜੇਲ ਵਿਚ ਵੀਡੀਓ ਲਿੰਕ ਜ਼ਰੀਏ ਸੋਮਵਾਰ ਨੂੰ ਕਾਰਵਾਈ ਵਿਚ ਹਿੱਸਾ ਲਿਆ। ਨਿਆਂਮੂਰਤੀ ਕੈਮਰਨ ਮੰਡੇਰ ਨੇ ਟਾਰੇਂਟ ਦੇ ਆਪਣੇ ਵਕੀਲਾਂ ਨੂੰ ਬਰਖਾਸਤ ਕਰਨ ਦੀ ਅਪੀਲ ਨੂੰ ਮਨਜ਼ੂਰੀ ਦੇ ਦਿੱਤੀ ਹੈ।


author

Vandana

Content Editor

Related News