ਨਿਊਯਾਰਕ 'ਚ ਰਹਿੰਦੇ ਭਾਰਤੀ ਦੀਆਂ ਪੌ-ਬਾਰ੍ਹਾਂ, ਨਿਕਲੀ 1 ਮਿਲੀਅਨ ਡਾਲਰ ਦੀ ਲਾਟਰੀ

07/11/2018 6:06:00 PM

ਨਿਊਜਰਸੀ, (ਰਾਜ ਗੋਗਨਾ)—ਬੀਤੇ ਦਿਨੀਂ ਅਮਰੀਕਾ ਦੇ ਨਿਊਯਾਰਕ ਸਥਿਤ ਕਿਯੂਨਜ ਐਸਟੋਰੀਆ ਇਲਾਕੇ ਦੇ ਰਹਿਣ ਵਾਲੇ ਇਕ ਭਾਰਤੀ ਮੂਲ ਦੇ ਵਿਅਕਤੀ ਦੀ 1 ਮਿਲੀਅਨ ਡਾਲਰ ਦੀ ਲਾਟਰੀ ਨਿਕਲੀ। ਨਿਊਯਾਰਕ ਦੇ ਰਹਿਣ ਵਾਲੇ ਪ੍ਰਦੀਪ ਕੁਮਾਰ ਨਾਮੀ ਭਾਰਤੀ ਵਿਅਕਤੀ ਦੀ ਇਹ ਲਾਟਰੀ ਨਿਕਲੀ, ਜੋ ਕਿ ਭਾਰਤੀ ਰਾਸ਼ੀ ਅਨੁਸਾਰ ਲਗਭਗ 7 ਕਰੋੜ ਰੁਪਏ ਬਣਦੀ ਹੈ। ਪ੍ਰਦੀਪ ਨੇ ਇਹ ਟਿਕਟ ਨਿਊਜਰਸੀ ਸੂਬੇ ਦੀ ਬਰਗਨ ਕਾਊਂਟੀ ਦੇ ਸ਼ਹਿਰ ਬਰਗਨਫ਼ੀਲਡ ਵਿਚ ਵਾਸ਼ਿੰਗਟਨ ਐਵੇਨਿਊ 'ਤੇ ਸਥਿਤ ਇਕ ਸੈਵਨ-ਇਲੈਵਨ ਨਾਮੀ ਫੂਡ ਸਟੋਰ ਤੋਂ ਖਰੀਦੀ ਸੀ। ਪ੍ਰਦੀਪ ਕੁਮਾਰ ਨਿਊਯਾਰਕ ਤੋਂ ਨਿਊਜਰਸੀ ਵਿਚ ਆਪਣੇ ਕਿਸੇ ਰਿਸ਼ਤੇਦਾਰ ਨੂੰ ਮਿਲਣ ਲਈ ਆਇਆ ਸੀ। 
ਉਸ ਨੇ ਸਕਰੈਚ ਨੰਬਰਾਂ ਵਾਲੀ ਇਹ ਲਾਟਰੀ ਖਰੀਦੀ ਅਤੇ ਉਸ ਨੇ ਸਟੋਰ 'ਤੇ ਹੀ ਸਕਰੈਚ ਕਰਨਾ ਸ਼ੁਰੂ ਕਰ ਕੀਤਾ। ਸਕਰੈਚ ਮਗਰੋਂ ਉਸ ਦੀ ਇੰਨੀ ਵੱਡੀ ਲਾਟਰੀ ਨਿਕਲ ਗਈ। ਪ੍ਰਦੀਪ ਨੇ ਕਿਹਾ ਕਿ ਜਿਵੇਂ ਹੀ ਉਸ ਨੂੰ ਪਤਾ ਲੱਗਾ ਕਿ ਉਸ ਨੇ ਇਨਾਮ ਜਿੱਤ ਲਿਆ ਹੈ, ਪਹਿਲਾਂ ਤਾਂ ਉਸ ਨੂੰ ਯਕੀਨ ਹੀ ਨਹੀਂ ਹੋਇਆ। ਫਿਰ ਬਾਅਦ ਵਿਚ ਉਹ ਆਪਣੇ ਦੋ ਰਿਸ਼ਤੇਦਾਰਾਂ ਸਮੇਤ ਨਿਊਜਰਸੀ ਸੂਬੇ ਦੇ ਟ੍ਰੈਂਟਨ ਸ਼ਹਿਰ 'ਚ 'ਨਿਊਜਰਸੀ ਸਟੇਟ ਲਾਟਰੀ' ਦੇ ਦਫਤਰ ਗਏ ਅਤੇ ਉੱਥੇ ਆਪਣੀ ਟਿਕਟ ਦੀ ਚੈਕਿੰਗ ਕਰਵਾ ਕੇ ਰਕਮ ਹਾਸਲ ਕੀਤੀ।


Related News