ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਨਿਊਯਾਰਕ ਵਲੋਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਪੱਤਰ

Friday, Aug 21, 2020 - 01:45 PM (IST)

ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਨਿਊਯਾਰਕ ਵਲੋਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਪੱਤਰ

ਨਿਊਯਾਰਕ (ਰਾਜ ਗੋਗਨਾ): ਟਰਾਈ ਸਟੇਟ ਦੇ ਕੇਂਦਰੀ ਅਸਥਾਨ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਵਲੋਂ ਬੀਤੇ ਦਿਨ ਸ੍ਰੀ ਅਕਾਲ ਤਖਤ ਸਾਹਿਬ ਨੂੰ ਇਕ ਪੱਤਰ ਲਿਖਿਆ ਗਿਆ ਹੈ। ਜਿਸ ਵਿੱਚ ਮੌਜੂਦਾ ਸਮੇਂ ਦੌਰਾਨ ਪੰਥ ਵਿਰੋਧੀ ਤਾਕਤਾਂ ਵਲੋਂ ਸਿੱਖ ਧਰਮ ਉਪਰ ਹੋ ਰਹੇ ਹਮਲਿਆਂ ਦਾ ਢੁਕਵਾਂ ਜਵਾਬ ਦੇਣ ਲਈ ਕੌਮ ਨੂੰ ਸੇਧ ਦੇਣ ਹਿੱਤ ਬੇਨਤੀ ਕੀਤੀ ਗਈ ਹੈ। ਇਸ ਸਮੇਂ ਪੰਥ ਬਹੁਤ ਹੀ ਨਾਜ਼ੁਕ ਸਮੇਂ ਵਿਚੋਂ ਗੁਜਰ ਰਿਹਾ ਹੈ। ਭਾਵੇਂ ਇਹ ਚੁਣੌਤੀਆਂ ਆਰ.ਐਸ.ਐਸ ਵਲੋਂ ਹੋਣ ਜਾਂ ਸਿੱਖੀ ਦੇ ਭੇਸ ਵਿੱਚ ਇਕਬਾਲ ਸਿੰਘ ਪਟਨਾ ਵਰਗਿਆਂ ਵਲੋਂ ਹੋਣ।

PunjabKesari

ਪੱਤਰ ਵਿੱਚ ਅਕਾਲ ਤਖਤ ਸਾਹਿਬ ਨੂੰ ਬੇਨਤੀ ਕੀਤੀ ਗਈ ਹੈ ਕਿ ਪੰਥ ਵਿਰੋਧੀ ਇਕਬਾਲ ਸਿੰਘ ਨੂੰ ਪੰਥ ਵਿੱਚੋਂ ਬਾਹਰ ਦਾ ਰਸਤਾ ਦਿਖਾਇਆ (ਛੇਕਿਆ) ਸ਼ਲਾਘਾਯੋਗ ਹੈ। ਅਤੇ ਆਰ.ਐਸ.ਐਸ ਨਾਲ ਨਜਿੱਠਣ ਲਈ ਯੋਗ ਅਗਵਾਈ ਕੀਤੀ ਜਾਵੇ ਤਾ ਜੋ ਪੰਥ ਨੂੰ ਢਾਹ ਲਾਉਣ ਵਾਲੇ ਮਨਸੂਬਿਆਂ ਦਾ ਪੰਥਕ ਪਰੰਪਰਾਵਾਂ ਮੁਤਾਬਕ ਢੁਕਵਾਂ ਜੁਆਬ ਦਿੱਤਾ ਜਾ ਸਕੇ।ਪੰਥਕ ਪਹਿਰੇਦਾਰੀ ਤੇ ਕੌਮ ਚੜ੍ਹਦੀ ਕਲਾ ਲਈ ਸਦਾ ਹੀ ਤੱਤਪਰ ਹੈ। ਨਿਊਯਾਰਕ ਸੜੀ ਪ੍ਰਬੰਧਕ ਕਮੇਟੀ ਵੱਲੋਂ ਹਾਲ ਹੀ ਵਿੱਚ ਆਰ.ਐਸ.ਐਸ ਵੱਲੋਂ ਸਿੱਖ ਸਭਾਵਾਂ ਵਿੱਚ ਕੀਤੀ ਜਾ ਰਹੀ ਘੁਸਪੈਠ ਨੂੰ ਰੋਕਣ ਲਈ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਰ.ਐਸ.ਐਸ ਦੇ ਕਰਿੰਦਿਆ ਅਤੇ ਇਸ ਵਿੱਚ ਸਾਮਲ ਹੋ ਰਹੇ ਸਿੱਖ ਦਿੱਖ ਵਾਲਿਆਂ ਪ੍ਰਤੀ ਯੋਗ ਤੇ ਸਖ਼ਤ ਕਾਰਵਾਈ ਲਈ ਵੀ ਬੇਨਤੀ ਕੀਤੀ ਗਈ ਹੈ।


author

Vandana

Content Editor

Related News