ਨਿਊਯਾਰਕ: 108 ਸੰਤ ਬਾਬਾ ਹਰੀ ਸਿੰਘ ਨੈਕੀ ਵਾਲ਼ਿਆਂ ਦੀ ਬਰਸੀ 19 ਤੋਂ 21 ਮਾਰਚ ਤੱਕ ਮਨਾਈ ਜਾਵੇਗੀ

Thursday, Mar 18, 2021 - 03:02 PM (IST)

ਨਿਊਯਾਰਕ: 108 ਸੰਤ ਬਾਬਾ ਹਰੀ ਸਿੰਘ ਨੈਕੀ ਵਾਲ਼ਿਆਂ ਦੀ ਬਰਸੀ 19 ਤੋਂ 21 ਮਾਰਚ ਤੱਕ ਮਨਾਈ ਜਾਵੇਗੀ

ਨਿਊਯਾਰਕ(ਰਾਜ ਗੋਗਨਾ)— 108ਸੰਤ ਬਾਬਾ ਹਰੀ ਸਿੰਘ ਨੈਕੀ ਵਾਲ਼ਿਆਂ ਦੀ ਸਲਾਨਾ ਬਰਸੀ ਤੇ ਉਹਨਾਂ ਦੀ ਯਾਦ ਵਿਚ ਇਕ ਸਮਾਗਮ ਨਿਊਯਾਰਕ ਦੇ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਜੋ 95-30,118 ਸਟ੍ਰੀਟ ਰਿੱਚਮੰਡ ਹਿੱਲ ਨਿਊਯਾਰਕ ਵਿਖੇ ਸਥਿਤ ਹੈ। ਮਿਤੀ 19 ਤੋਂ 21 ਮਾਰਚ ਤੱਕ ਸੰਗਤਾਂ ਦੇ ਸਾਂਝੇ ਸਹਿਯੋਗ ਸਦਕਾ ਬੜੀ ਧੂਮਧਾਮ ਨਾਲ ਮਨਾਈ ਜਾ ਰਹੀ ਹੈ। 
ਜਿਸ ਵਿਚ 19 ਮਾਰਚ ਦਿਨ ਸ਼ੁੱਕਰਵਾਰ ਨੂੰ ਸਵੇਰੇ 10 :00 ਵਜੇ ਸ੍ਰੀ ਅਖੰਡ-ਪਾਠ ਅਰੰਭ ਹੋਣਗੇ ਅਤੇ ਮਿੱਤੀ 21 ਮਾਰਚ ਦਿਨ ਐਤਵਾਰ ਨੂੰ ਸਵੇਰੇ 9: 30 ਵਜੇ ਭੋਗ ਉਪਰੰਤ ਸਾਰੇ ਦਿਨ ਦੇ ਅਤੇ ਸ਼ੁੱਕਰਵਾਰ ਸਨੀਵਾਰ ਨੂੰ ਸ਼ਾਮ ਦੇ ਦੀਵਾਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਮਹਾਂਪੁਰਸ਼ਾਂ ਦੀ ਯਾਦ ਵਿਚ ਸਜਾਏ ਜਾ ਰਹੇ ਹਨ। ਪ੍ਰਬੰਧਕਾਂ ਨੇ ਇਸ ਮੌਕੇ ਤਿੰਨ ਦਿਨ ਦੇ ਦੀਵਾਨਾ ਵਿਚ ਸਮੂਹ ਸਾਧ ਸੰਗਤ ਨੂੰ ਆਪਣੇ ਪਰਿਵਾਰਾਂ ਸਮੇਤ ਪਹੁੰਚਣ ਲਈ ਸਨਿਮਰ ਸਾਹਿਤ ਬੇਨਤੀ ਕੀਤੀ ਹੈ।


author

Aarti dhillon

Content Editor

Related News