ਅਮਰੀਕਾ 'ਚ ਜੂਨ ਤੋਂ ਨਵੀਂ ਵੀਜ਼ਾ ਸ਼੍ਰੇਣੀ ਦੀ ਸ਼ੁਰੂਆਤ, 40 ਹਜ਼ਾਰ ਭਾਰਤੀਆਂ ਨੂੰ ਮਿਲੇਗੀ ਐਂਟਰੀ

Friday, Apr 05, 2024 - 10:35 AM (IST)

ਇੰਟਰਨੈਸ਼ਨਲ ਡੈਸਕ- ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਭਾਰਤੀਆਂ ਨੂੰ ਐਂਟਰੀ ਦੇਣ ਲਈ ਨਵੀਂ ਵੀਜ਼ਾ ਸ਼੍ਰੇਣੀ ਸ਼ੁਰੂ ਕੀਤੀ ਹੈ। ਜੂਨ ਦੇ ਅੰਤ ਜਾਂ ਜੁਲਾਈ ਦੇ ਪਹਿਲੇ ਹਫ਼ਤੇ ਸ਼ੁਰੂ ਹੋਣ ਵਾਲੀ ਈ-1 ਅਤੇ ਈ-2 ਸ਼੍ਰੇਣੀਆਂ ਲਈ 40 ਹਜ਼ਾਰ ਭਾਰਤੀ ਅਪਲਾਈ ਕਰ ਸਕਣਗੇ। ਇਸ ਦੇ ਲਈ ਅਮਰੀਕਾ ਨੇ ਭਾਰਤ ਨੂੰ ਸੰਧੀ ਦੇਸ਼ (ਟ੍ਰੀਟ੍ਰੀ ਕੰਟਰੀ) ਦਾ ਦਰਜਾ ਦਿੱਤਾ ਹੈ। ਇਹ ਕਦਮ ਲਗਭਗ 3 ਲੱਖ ਭਾਰਤੀਆਂ ਨੂੰ ਵੱਡੀ ਰਾਹਤ ਮਿਲਣ ਦੀ ਸੰਭਾਵਨਾਾ ਹੈ ਜੋ H-1B ਵਰਕ ਵੀਜ਼ਾ ਲਈ ਉਡੀਕ ਸੂਚੀ ਵਿੱਚ ਹਨ।

ਐੱਚ-1ਬੀ ਵੀਜ਼ਾ ਦੀ ਉਡੀਕ ਕਰ ਰਹੇ ਭਾਰਤੀ ਹੁਣ ਈ-1 ਅਤੇ ਈ-2 ਲਈ ਅਪਲਾਈ ਕਰ ਸਕਣਗੇ। ਜ਼ਿਕਰਯੋਗ ਹੈ ਕਿ ਅਮਰੀਕਾ 'ਚ ਐੱਚ-1ਬੀ ਵਰਕ ਵੀਜ਼ਾ ਦੀ ਮਿਆਦ ਲਗਭਗ 134 ਸਾਲ ਹੈ। ਅਮਰੀਕਾ ਨੇ 2023 'ਚ ਭਾਰਤੀਆਂ ਨੂੰ ਰਿਕਾਰਡ 14 ਲੱਖ ਵੀਜ਼ੇ ਜਾਰੀ ਕੀਤੇ ਸਨ। ਇਨ੍ਹਾਂ ਵਿੱਚੋਂ 50 ਫ਼ੀਸਦੀ ਭਾਰਤੀ ਵਿਦਿਆਰਥੀ ਸਨ ਜੋ ਉੱਚ ਸਿੱਖਿਆ ਲਈ ਅਮਰੀਕਾ ਜਾ ਰਹੇ ਸਨ। 

E-1 ਵੀਜ਼ਾ ਵਿੱਚ ਬਿਨੈਕਾਰ ਨੂੰ ਇੱਕ ਸੰਪਤੀ ਮੰਨਿਆ ਜਾਵੇਗਾ, ਪਰਿਵਾਰ ਵੀ ਲਿਆ ਸਕਦਾ ਹੈ: 

E-1 ਵੀਜ਼ਾ ਸ਼੍ਰੇਣੀ ਵਿੱਚ ਬਿਨੈਕਾਰ ਨੂੰ ਇੱਕ ਸੰਪਤੀ ਮੰਨਿਆ ਜਾਵੇਗਾ। ਨਿਵੇਸ਼ਕ, ਕਾਰਜਕਾਰੀ, ਸੁਪਰਵਾਈਜ਼ਰ ਅਤੇ ਕਿਸੇ ਵੀ ਹੋਰ ਹੁਨਰਮੰਦ ਕਾਮਿਆਂ ਦੀ ਸੰਪਤੀ ਵਜੋਂ ਕਦਰ ਕੀਤੀ ਜਾਵੇਗੀ। ਇਮੀਗ੍ਰੇਸ਼ਨ ਵਿਭਾਗ ਹਰੇਕ ਬਿਨੈਕਾਰ ਦੇ ਰਿਕਾਰਡ ਨੂੰ ਦੇਖ ਕੇ ਅਰਥਵਿਵਸਥਾ ਵਿੱਚ ਯੋਗਦਾਨ ਨੂੰ ਨਿਰਧਾਰਤ ਕਰੇਗਾ। ਈ-2 ਸ਼੍ਰੇਣੀ ਵਿੱਚ ਬਿਨੈਕਾਰ ਨੂੰ ਆਪਣੇ ਮੂਲ ਦੇਸ਼ ਵਿੱਚ ਨਿਵੇਸ਼ ਦਾ ਐਲਾਨ ਕਰਨਾ ਹੋਵੇਗਾ। ਉਦਾਹਰਣ ਵਜੋਂ ਈ-2 ਸ਼੍ਰੇਣੀ ਦਾ ਬਿਨੈਕਾਰ ਇਹ ਦੱਸੇਗਾ ਕਿ ਉਹ ਭਾਰਤ ਵਿੱਚ ਆਪਣੇ ਕਾਰੋਬਾਰ ਦੇ 50 ਪ੍ਰਤੀਸ਼ਤ ਦੇ ਬਰਾਬਰ ਅਮਰੀਕਾ ਵਿੱਚ ਵੀ ਨਿਵੇਸ਼ ਕਰੇਗਾ। ਦੋਵਾਂ ਸ਼੍ਰੇਣੀਆਂ ਵਿੱਚ ਵੀਜ਼ਾ ਮਿਲਣ 'ਤੇ ਬਿਨੈਕਾਰ ਆਪਣੇ ਪਰਿਵਾਰ ਨੂੰ ਅਮਰੀਕਾ ਲਿਆ ਸਕੇਗਾ।

ਪੜ੍ਹੋ ਇਹ ਅਹਿਮ ਖ਼ਬਰ-ਪੱਕੇ ਤੌਰ ’ਤੇ ਕੈਨੇਡਾ ਆਉਣ ਵਾਲਿਆਂ ਲਈ ਟਰੂਡੋ ਸਰਕਾਰ ਦਾ ਅਹਿਮ ਐਲਾਨ

ਭਾਰਤੀ ਪੇਸ਼ੇਵਰ ਹਰ ਸਾਲ ਅਮਰੀਕਾ ਵਿੱਚ 2.65 ਲੱਖ ਕਰੋੜ ਰੁਪਏ ਦਾ ਯੋਗਦਾਨ ਦਿੰਦੇ ਹਨ: 

ਭਾਰਤੀ ਪੇਸ਼ੇਵਰ ਅਮਰੀਕਾ ਦੇ ਸੇਵਾ ਖੇਤਰ ਵਿੱਚ ਲਗਭਗ 2.65 ਲੱਖ ਕਰੋੜ ਰੁਪਏ ਦਾ ਯੋਗਦਾਨ ਪਾਉਂਦੇ ਹਨ। ਅਮਰੀਕਾ ਨੇ 2024 ਤੱਕ 3 ਲੱਖ ਕਰੋੜ ਰੁਪਏ ਦਾ ਟੀਚਾ ਰੱਖਿਆ ਹੈ। ਪਿਛਲੇ ਸਾਲ ਆਪਣੀ ਅਮਰੀਕਾ ਫੇਰੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਬਾਈਡੇਨ ਨੂੰ ਸੰਧੀ ਦੇਸ਼ ਦਾ ਦਰਜਾ ਦੇਣ ਦਾ ਮੁੱਦਾ ਉਠਾਇਆ ਸੀ। ਬਾਈਡੇਨ ਨੇ ਇਸ ਨੂੰ ਮਨਜ਼ੂਰੀ ਪ੍ਰਦਾਨ ਕਰ ਕੇ ਸੰਭਾਵਨਾ ਜਤਾਈ ਹੈ ਕਿ ਵੀਜ਼ਾ ਬੈਕਲਾਗ ਇਸ ਨਾਲ ਘੱਟ ਹੋਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


Vandana

Content Editor

Related News