ਕਾਬੁਲ ਹਵਾਈ ਅੱਡੇ 'ਤੇ ਹੋਰ ਅੱਤਵਾਦੀ ਹਮਲੇ ਦਾ ਖਤਰਾ, ਕਾਰ ਬੰਬ ਧਮਾਕੇ ਦੀ ਧਮਕੀ
Friday, Aug 27, 2021 - 10:34 AM (IST)
ਕਾਬੁਲ (ਏ.ਐੱਨ.ਆਈ.): ਤਾਲਿਬਾਨ ਦੇ ਅਫਗਾਨਿਸਤਾਨ 'ਤੇ ਕਬਜ਼ੇ ਦੇ ਬਾਅਦ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਵੀਰਵਾਰ ਨੂੰ ਰਾਜਧਾਨੀ ਕਾਬੁਲ ਦੇ ਹਵਾਈ ਅੱਡੇ ਦੇ ਬਾਹਰ ਦੋ ਫਿਦਾਈਨ ਹਮਲੇ ਸਮੇਤ 3 ਧਮਾਕੇ ਹੋਏ।ਇਸ ਵਿਚ ਹੁਣ ਤੱਕ 80 ਦੇ ਕਰੀਬ ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਮਰੇਕਿਨ ਬ੍ਰਾਡਕਾਸਟ ਕੰਪਨੀ (ਏ.ਬੀ.ਸੀ.) ਨੇ ਹਵਾਈ ਅੱਡੇ ਦੇ ਕੰਪਲੈਕਸ ਦੇ ਅੰਦਰ ਇੱਕ ਅਧਿਕਾਰੀ ਦੇ ਹਵਾਲੇ ਨਾਲ ਦੱਸਿਆ ਕਿ ਕਾਬੁਲ ਦੇ ਹਾਮਿਦ ਕਰਜ਼ਈ ਅੰਤਰਰਾਸ਼ਟਰੀ ਹਵਾਈ ਅੱਡੇ (HKIA) ਦੇ ਉੱਤਰੀ ਗੇਟ 'ਤੇ ਵਾਹਨ-ਸੰਚਾਲਿਤ ਆਈਈਡੀ (VBIED) ਮਤਲਬ ਕਾਰ ਬੰਬ ਧਮਾਕੇ ਦਾ ਇੱਕ ਨਵਾਂ ਖਤਰਾ ਹੈ।ਅਜਿਹੇ ਵਿਚ ਕਾਬੁਲ ਸਥਿਤ ਅਮਰੀਕੀ ਦੂਤਾਵਾਸ ਨੇ ਨਵਾਂ ਐਲਰਟ ਜਾਰੀ ਕੀਤਾ ਹੈ। ਉੱਥੇ ਅਮਰੀਕ ਰਾਸ਼ਟਰਪਤੀ ਜੋਅ ਬਾਈਡੇਨ ਨੇ ਹਮਲਾਵਰਾਂ ਨੂੰ ਸਖ਼ਤ ਚਿਤਾਵਨ ਦਿੰਦੇ ਹੋਏ ਕਿਹਾ ਹੈ ਕਿ ਅੱਤਵਾਦੀਆ ਨੂੰ ਲੱਭ-ਲੱਭ ਕੇ ਮਾਰਿਆ ਜਾਵੇਗਾ।
ਅਮੇਰਿਕਨ ਬ੍ਰੌਡਕਾਸਟਿੰਗ ਕੰਪਨੀ (ਏਬੀਸੀ) ਮੁਤਾਬਕ ਬੀਤੇ ਦਿਨ ਐਬੇ ਗੇਟ 'ਤੇ ਆਈਈਡੀ ਹਮਲੇ ਕੀਤੇ ਗਏ, ਜਿਸ ਵਿੱਚ ਘੱਟੋ ਘੱਟ ਚਾਰ ਯੂਐਸ ਸੈਨਿਕਾਂ ਦੀ ਜਾਨ ਚਲੀ ਗਈ ਸੀ ਅਤੇ ਵੱਡੀ ਗਿਣਤੀ ਵਿਚ ਲੋਕ ਜ਼ਖਮੀ ਹੋਏ।ਕਾਬੁਲ ਹਵਾਈ ਅੱਡੇ ਦੇ ਬਾਹਰ ਪਹਿਲਾ ਧਮਾਕਾ ਕਾਬੁਲ ਹਵਾਈ ਅੱਡੇ ਦੇ ਐਬੇ ਗੇਟ 'ਤੇ ਹੋਇਆ ਜਦੋਂ ਕਿ ਦੂਜਾ ਧਮਾਕਾ ਬੈਰਨ ਹੋਟਲ ਦੇ ਨੇੜੇ ਹੋਇਆ।ਇਸ ਦੌਰਾਨ ਅਮਰੀਕੀ ਦੂਤਾਵਾਸ ਨੇ ਕਾਬੁਲ ਵਿੱਚ ਤਾਜ਼ਾ ਚਿਤਾਵਨੀ ਜਾਰੀ ਕੀਤੀ ਹੈ।
ਪੜ੍ਹੋ ਇਹ ਅਹਿਮ ਖਬਰ -ਕਾਬੁਲ ਹਵਾਈ ਅੱਡੇ ਦੇ ਸੰਚਾਲਨ ਲਈ ਤਾਲਿਬਾਨ ਨੇ ਤੁਰਕੀ ਤੋਂ ਮੰਗੀ ਮਦਦ ਪਰ ਰੱਖੀ ਇਹ ਸ਼ਰਤ
ਸੰਯੁਕਤ ਰਾਸ਼ਟਰ ਦੇ ਸੱਕਤਰ-ਜਨਰਲ ਐਂਟੋਨੀਓ ਗੁਤਾਰੇਸ ਨੇ ਹਾਮਿਦ ਕਰਜ਼ਈ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨੇੜੇ ਹੋਏ ਅੱਤਵਾਦੀ ਹਮਲੇ ਦੀ ਨਿੰਦਾ ਕੀਤੀ ਅਤੇ ਧਮਾਕੇ ਦੇ ਪੀੜਤਾਂ ਲਈ ਆਪਣਾ ਸਮਰਥਨ ਜ਼ਾਹਰ ਕੀਤਾ।ਇਹ ਧਮਾਕਾ ਅਜਿਹੇ ਸਮੇਂ ਵਿਚ ਹੋਇਆ ਹੈ ਜਦੋਂ ਅਫਗਾਨਿਸਤਾਨ 'ਤੇ ਤਾਲਿਬਾਨ ਦੇ ਕੰਟਰੋਲ ਦੇ ਬਾਅਦ ਤੋਂ ਹਜ਼ਾਰਾਂ ਅਫਗਾਨ ਦੇਸ਼ ਤੋਂ ਨਿਕਲਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਪਿਛਲੇ ਕਈ ਦਿਨਾਂ ਤੋਂ ਹਵਾਈ ਅੱਡੇ ਦੇ ਬਾਹਰ ਹੀ ਹਨ।