ਆਕਸਫੋਰਡ ਯੂਨੀਵਰਸਿਟੀ ਦਾ ਕਮਾਲ, ਮਲੇਰੀਆ ਦੀ ਨਵੀਂ ਵੈਕਸੀਨ 80 ਫੀਸਦੀ ਤੱਕ ਅਸਰਦਾਰ

Thursday, Sep 08, 2022 - 05:54 PM (IST)

ਆਕਸਫੋਰਡ ਯੂਨੀਵਰਸਿਟੀ ਦਾ ਕਮਾਲ, ਮਲੇਰੀਆ ਦੀ ਨਵੀਂ ਵੈਕਸੀਨ 80 ਫੀਸਦੀ ਤੱਕ ਅਸਰਦਾਰ

ਲੰਡਨ (ਬਿਊਰੋ): ਆਕਸਫੋਰਡ ਯੂਨੀਵਰਸਿਟੀ ਵੱਲੋਂ ਤਿਆਰ ਕੀਤੀ ਮਲੇਰੀਆ ਦੀ ਨਵੀਂ ਵੈਕਸੀਨ ਨੂੰ ਦੁਨੀਆ ਦਾ ਸਭ ਤੋਂ ਪ੍ਰਭਾਵਸ਼ਾਲੀ ਵੈਕਸੀਨ ਕਰਾਰ ਦਿੱਤਾ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਅਗਲੇ ਸਾਲ ਤੱਕ ਇਹ ਵੈਕਸੀਨ ਬਾਜ਼ਾਰ 'ਚ ਆ ਜਾਵੇਗੀ। ਟ੍ਰਾਇਲਾਂ ਤੋਂ ਬਾਅਦ ਕਿਹਾ ਗਿਆ ਹੈ ਕਿ ਇਸ ਵੈਕਸੀਨ ਨਾਲ ਖਤਰਨਾਕ ਮਲੇਰੀਆ ਦੀ ਰੋਕਥਾਮ 'ਚ ਮਰੀਜ਼ ਨੂੰ 80 ਫੀਸਦੀ ਤੱਕ ਸੁਰੱਖਿਆ ਮਿਲਦੀ ਹੈ। ਵਿਗਿਆਨੀਆਂ ਮੁਤਾਬਕ ਇਹ ਵੈਕਸੀਨ ਬਹੁਤ ਸਸਤੀ ਹੈ। ਹਰ ਸਾਲ ਇਸ ਦੀਆਂ 100 ਮਿਲੀਅਨ ਖੁਰਾਕਾਂ ਤਿਆਰ ਕਰਨ ਲਈ ਪਹਿਲਾਂ ਹੀ ਇੱਕ ਸੌਦਾ ਕੀਤਾ ਜਾ ਚੁੱਕਾ ਹੈ।

ਪੜ੍ਹੋ ਇਹ ਅਹਿਮ  ਖ਼ਬਰ-ਹੈਰਾਨੀਜਨਕ! 'ਕੁੱਤੇ' ਨੂੰ ਡਰਾਈਵਿੰਗ ਸੀਟ 'ਤੇ ਬਿਠਾ ਸ਼ਖ਼ਸ ਬਣਾਉਂਦਾ ਰਿਹਾ ਵੀਡੀਓ

ਹੁਣ ਬਚਾਈ ਜਾ ਸਕੇਗੀ ਜਾਨ

ਚੈਰਿਟੀ ਮਲੇਰੀਆ 'ਨੋ ਮੋਰ' ਵੱਲੋਂ ਦੱਸਿਆ ਗਿਆ ਹੈ ਕਿ ਇਸ ਵੈਕਸੀਨ ਦੇ ਬਣਨ ਦਾ ਮਤਲਬ ਬੱਚਿਆਂ ਨੂੰ ਮਲੇਰੀਆ ਨਾਲ ਹੋਣ ਵਾਲੀਆਂ ਮੌਤਾਂ ਤੋਂ ਬਚਾਉਣਾ ਹੈ। ਨਾਲ ਹੀ ਹੁਣ ਇਹ ਮੰਨਿਆ ਜਾ ਸਕਦਾ ਹੈ ਕਿ ਮਲੇਰੀਆ ਨੂੰ ਪੂਰੀ ਤਰ੍ਹਾਂ ਖ਼ਤਮ ਕੀਤਾ ਜਾ ਸਕਦਾ ਹੈ। ਮਲੇਰੀਆ ਦੀ ਪ੍ਰਭਾਵੀ ਦਵਾਈ ਵਿਕਸਿਤ ਕਰਨ ਵਿੱਚ ਇੱਕ ਸਦੀ ਤੋਂ ਵੱਧ ਸਮਾਂ ਲੱਗ ਗਿਆ ਹੈ। ਮੱਛਰਾਂ ਦੁਆਰਾ ਫੈਲਣ ਵਾਲੀ ਇਹ ਬੀਮਾਰੀ ਬਹੁਤ ਗੁੰਝਲਦਾਰ ਮੰਨੀ ਜਾਂਦੀ ਹੈ। ਇਹ ਬੀਮਾਰੀ ਸਰੀਰ ਦੇ ਅੰਦਰ ਕਈ ਰੂਪ ਲੈ ਲੈਂਦੀ ਹੈ ਅਤੇ ਇਸ ਕਾਰਨ ਇਸ ਤੋਂ ਬਚਣਾ ਅਸੰਭਵ ਮੰਨਿਆ ਜਾਂਦਾ ਸੀ।

ਪਿਛਲੇ ਸਾਲ ਵਿਸ਼ਵ ਸਿਹਤ ਸੰਗਠਨ ਨੇ ਜੀਐਸਕੇ ਦੁਆਰਾ ਵਿਕਸਤ ਕੀਤੀ ਪਹਿਲੇ ਵੈਕਸੀਨ ਨੂੰ ਇਤਿਹਾਸਕ ਹਰੀ ਝੰਡੀ ਦਿੱਤੀ ਸੀ। ਇਹ ਵੈਕਸੀਨ ਅਫਰੀਕਾ ਵਿੱਚ ਵਰਤੀ ਜਾ ਰਹੀ ਹੈ। ਪਰ ਆਕਸਫੋਰਡ ਦੇ ਵਿਗਿਆਨੀਆਂ ਦਾ ਦਾਅਵਾ ਹੈ ਕਿ ਉਨ੍ਹਾਂ ਦੀ ਵੈਕਸੀਨ ਵਧੇਰੇ ਪ੍ਰਭਾਵਸ਼ਾਲੀ ਹੈ ਅਤੇ ਵੱਡੇ ਪੱਧਰ 'ਤੇ ਤਿਆਰ ਕੀਤੀ ਜਾ ਸਕਦੀ ਹੈ। ਇਸ ਦਾ ਟ੍ਰਾਇਲ ਬੁਰਕੀਨਾ ਫਾਸੋ ਦੇ ਨਾਨੋਰੋ 'ਚ 409 ਬੱਚਿਆਂ 'ਤੇ ਕੀਤਾ ਗਿਆ। ਨਤੀਜੇ ਦਿ ਲੈਂਸੇਟ ਇਨਫੈਕਟੀਅਸ ਡਿਜ਼ੀਜ਼ ਵਿੱਚ ਪ੍ਰਕਾਸ਼ਿਤ ਕੀਤੇ ਗਏ ਹਨ। ਇਹ ਸਪੱਸ਼ਟ ਤੌਰ 'ਤੇ ਦਿਖਾਈ ਦੇ ਰਿਹਾ ਹੈ ਕਿ ਪਹਿਲੀਆਂ ਤਿੰਨ ਖੁਰਾਕਾਂ ਅਤੇ ਇੱਕ ਬੂਸਟਰ ਤੋਂ ਬਾਅਦ 80 ਪ੍ਰਤੀਸ਼ਤ ਤੱਕ ਸੁਰੱਖਿਆ ਮਿਲਦੀ ਹੈ।ਯੂਨੀਵਰਸਿਟੀ ਦੇ ਜੇਨਰ ਇੰਸਟੀਚਿਊਟ ਦੇ ਡਾਇਰੈਕਟਰ ਪ੍ਰੋਫੈਸਰ ਐਡਰੀਅਨ ਹਿੱਲ ਦਾ ਕਹਿਣਾ ਹੈ ਕਿ ਇਹ ਅੰਕੜੇ ਕਿਸੇ ਵੀ ਮਲੇਰੀਆ ਦੇ ਟੀਕੇ ਲਈ ਸਭ ਤੋਂ ਵਧੀਆ ਅੰਕੜੇ ਹਨ। ਟੀਮ ਤੋਂ ਵੈਕਸੀਨ ਲਈ ਪ੍ਰਵਾਨਗੀ ਲੈਣ ਦਾ ਕੰਮ ਅਗਲੇ ਕੁਝ ਦਿਨਾਂ ਵਿੱਚ ਸ਼ੁਰੂ ਹੋ ਜਾਵੇਗਾ। ਪਰ ਅੰਤਿਮ ਫ਼ੈਸਲਾ ਇਸ ਸਾਲ ਦੇ ਅੰਤ ਵਿੱਚ 4800 ਬੱਚਿਆਂ ਦੇ ਟ੍ਰਾਇਲ ਤੋਂ ਬਾਅਦ ਲਿਆ ਜਾਵੇਗਾ।

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ 'ਚ ਭਾਰਤੀ ਵਿਦਿਆਰਥੀਆਂ ਦਾ ਦਬਦਬਾ, ਜਾਰੀ ਹੋਏ 82 ਹਜ਼ਾਰ ਵੀਜ਼ੇ, ਚੀਨ ਨੂੰ ਛੱਡਿਆ ਪਿੱਛੇ

ਜਾਣੋ ਵੈਕਸੀਨ ਦਾ ਨਾਮ 

ਸੀਰਮ ਇੰਸਟੀਚਿਊਟ ਦੁਨੀਆ ਦੀ ਸਭ ਤੋਂ ਵੱਡੀ ਫਾਰਮਾਸਿਊਟੀਕਲ ਕੰਪਨੀ ਇਸ ਦੀਆਂ 100 ਮਿਲੀਅਨ ਖੁਰਾਕਾਂ ਬਣਾਉਣ ਲਈ ਪਹਿਲਾਂ ਹੀ ਇੱਕ ਸੌਦਾ ਹਾਸਲ ਕਰ ਚੁੱਕੀ ਹੈ।ਪ੍ਰੋਫੈਸਰ ਹਿੱਲ ਨੇ ਦੱਸਿਆ ਕਿ ਇਸ ਵੈਕਸੀਨ ਦਾ ਨਾਂ R21 ਹੈ ਅਤੇ ਇਸ ਨੂੰ ਸਿਰਫ ਕੁਝ ਡਾਲਰਾਂ 'ਚ ਤਿਆਰ ਕੀਤਾ ਜਾ ਸਕਦਾ ਹੈ। ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਇਹ ਟੀਕਾ ਜੀਵਨ ਬਚਾਉਣ ਅਤੇ ਇਸ ਨੂੰ ਹਰ ਕਿਸੇ ਲਈ ਉਪਲਬਧ ਕਰਾਉਣ ਦੇ ਉਦੇਸ਼ ਨਾਲ ਵਿਕਸਤ ਕੀਤਾ ਜਾਵੇਗਾ। ਮਲੇਰੀਆ ਨੂੰ ਦੁਨੀਆ ਦੀ ਸਭ ਤੋਂ ਖਤਰਨਾਕ ਬੀਮਾਰੀ ਕਿਹਾ ਜਾਂਦਾ ਹੈ। ਜ਼ਿਆਦਾਤਰ ਨਵਜੰਮੇ ਅਤੇ ਛੋਟ ਬੱਚੇ ਇਸ ਬੀਮਾਰੀ ਕਾਰਨ ਮਰਦੇ ਹਨ। ਹਰ ਸਾਲ ਇਸ ਬੀਮਾਰੀ ਕਾਰਨ ਦੁਨੀਆ ਭਰ ਵਿੱਚ ਲਗਭਗ 400,000 ਲੋਕ ਮਰਦੇ ਹਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News