ਆਸਟ੍ਰੇਲੀਆਈ ਰਾਜ ਲਈ 5 ਅਰਬ ਡਾਲਰ ਦੇ ਨਵੇਂ ਕੋਵਿਡ ਸਹਾਇਤਾ ਪੈਕੇਜ ਦੀ ਘੋਸ਼ਣਾ
Tuesday, Jul 13, 2021 - 04:43 PM (IST)
ਸਿਡਨੀ (ਭਾਸ਼ਾ): ਆਸਟ੍ਰੇਲੀਆ ਦੀ ਨਿਊ ਸਾਊਥ ਵੇਲਜ਼ (ਐਨ.ਐਸ.ਡਬਲਊ.) ਸਰਕਾਰ ਨੇ ਮੰਗਲਵਾਰ ਨੂੰ 5 ਬਿਲੀਅਨ ਆਸਟ੍ਰੇਲੀਆਈ ਡਾਲਰ ਮਤਲਬ 5 ਅਰਬ ਡਾਲਰ ਤੋਂ ਵੱਧ ਦੇ ਆਰਥਿਕ ਸਹਾਇਤਾ ਪੈਕੇਜ ਦੀ ਘੋਸ਼ਣਾ ਕੀਤੀ, ਜਿਸ ਦਾ ਉਦੇਸ਼ ਮੌਜੂਦਾ ਕੋਵਿਡ-19 ਬੰਦ ਵਿਚਕਾਰ ਰਾਜ ਭਰ ਦੇ ਕਾਰੋਬਾਰਾਂ ਅਤੇ ਲੋਕਾਂ ਦੀ ਸਹਾਇਤਾ ਕਰਨਾ ਹੈ।
ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ ਵਚਨਬੱਧਤਾ 5.1 ਬਿਲੀਅਨ ਆਸਟ੍ਰੇਲੀਆਈ ਡਾਲਰ ਤੱਕ ਹੋਵੇਗੀ, ਜਿਸ ਵਿਚ ਕਾਰੋਬਾਰ ਅਤੇ ਕਰਮਚਾਰੀ ਸਹਾਇਤਾ ਪ੍ਰੋਗਰਾਮ ਦੇ ਹਿੱਸੇ ਵਜੋਂ ਰਾਸ਼ਟਰਮੰਡਲ ਦੁਆਰਾ ਦਿੱਤੇ ਜਾਣ ਵਾਲੇ ਫੰਡਾਂ ਨੂੰ ਸ਼ਾਮਲ ਕੀਤਾ ਜਾਵੇਗਾ। ਯੋਗ ਕਾਰੋਬਾਰਾਂ ਲਈ ਦੋ ਹਫ਼ਤੇ ਪਹਿਲਾਂ ਐਲਾਨੇ ਗਏ ਕਾਰੋਬਾਰੀ ਗ੍ਰਾਂਟ ਪ੍ਰੋਗਰਾਮ ਦਾ ਵਿਸਥਾਰ ਕੀਤਾ ਗਿਆ ਹੈ, ਜਿਸ ਵਿਚ 7,500 ਆਸਟ੍ਰੇਲੀਆਈ ਡਾਲਰ ਅਤੇ 15,000 ਆਸਟ੍ਰੇਲੀਆਈ ਡਾਲਰ ਦੇ ਵਿਚਕਾਰ ਗਰਾਂਟਾਂ ਹਨ। ਫੈਡਰਲ ਸਰਕਾਰ ਨਾਲ ਮਿਲ ਕੇ ਦਿੱਤੇ ਜਾਣ ਵਾਲੇ ਇੱਕ ਨਵੇਂ ਕਾਰੋਬਾਰ ਅਤੇ ਕਰਮਚਾਰੀ ਸਹਾਇਤਾ ਪ੍ਰੋਗਰਾਮ ਦੀ ਵਚਨਬੱਧਤਾ ਨਾਲ ਐਨ.ਐਸ.ਡਬਲਊ. ਦੇ ਹਜ਼ਾਰਾਂ ਕਰਮਚਾਰੀ ਵੀ ਸੁਰੱਖਿਅਤ ਹੋਣਗੇ।
ਪੜ੍ਹੋ ਇਹ ਅਹਿਮ ਖਬਰ - ਨਿਊਜ਼ੀਲੈਂਡ ਬਾਰਡਰ 'ਤੇ ਕੋਵਿਡ-19 ਦੇ 18 ਨਵੇਂ ਕੇਸਾਂ ਦੀ ਪੁਸ਼ਟੀ
ਰਿਹਾਇਸ਼ੀ ਕਿਰਾਏਦਾਰਾਂ ਨੂੰ ਵਧੇਰੇ ਸੁਰੱਖਿਆ ਮਿਲੇਗੀ ਅਤੇ ਰਿਹਾਇਸ਼ੀ ਮਕਾਨ ਮਾਲਕ ਜੋ ਪ੍ਰਭਾਵਿਤ ਕਿਰਾਏਦਾਰਾਂ ਲਈ ਕਿਰਾਇਆ ਘਟਾਉਂਦੇ ਹਨ ਉਹ ਸਥਿਤੀਆਂ ਦੇ ਅਧਾਰ 'ਤੇ ਗ੍ਰਾਂਟ ਜਾਂ ਲੈਂਡ ਟੈਕਸ ਘਟਾਉਣ ਲਈ ਅਰਜ਼ੀ ਦੇ ਸਕਦੇ ਹਨ।ਐਨ.ਐਸ.ਡਬਲਊ. ਪ੍ਰੀਮੀਅਰ ਗਲੇਡਜ਼ ਬੇਰੇਜਿਕਲਿਅਨ ਨੇ ਕਿਹਾ ਕਿ ਪੈਕੇਜ ਦੇ ਤਿੰਨ ਮੁੱਖ ਉਦੇਸ਼ ਹਨ - ਕਾਰੋਬਾਰ ਦੀ ਰੱਖਿਆ ਕਰਨਾ, ਤਾਲਾਬੰਦੀ ਦੇ ਮਾਧਿਅਮ ਨਾਲ ਨੌਕਰੀਆਂ ਬਚਾਉਣਾ ਤੇ ਰੱਖਣਾ ਅਤੇ ਇਹ ਯਕੀਨੀ ਬਣਾਉਣਾ ਕਿ ਲੋਕਾਂ ਨੂੰ ਕਿਸੇ ਅਨਿਸ਼ਚਿਤ ਅਤੇ ਮੁਸ਼ਕਲ ਸਮੇਂ ਵਿਚ ਸਹਾਇਤਾ ਪ੍ਰਦਾਨ ਹੋਵੇ। ਬੇਰੇਜਿਕਲੀਅਨ ਨੇ ਕਿਹਾ,"ਜਦੋਂ ਕਿ ਸਾਡਾ ਸਿਹਤ ਅਤੇ ਮੈਡੀਕਲ ਸਟਾਫ ਕੋਵਿਡ-19 ਨਾਲ ਫਰੰਟਲਾਈਨ 'ਤੇ ਲੜ ਰਿਹਾ ਹੈ, ਇਸ ਵਿਆਪਕ ਸਹਾਇਤਾ ਪੈਕੇਜ ਦਾ ਉਦੇਸ਼ ਜਦੋਂ ਤੱਕ ਤਾਲਾਬੰਦੀ ਖਤਮ ਨਹੀਂ ਹੁੰਦੀ ਉਦੋਂ ਤੱਕ ਨੌਕਰੀਆਂ ਬਚਾਉਣਾ ਅਤੇ ਕਾਰੋਬਾਰਾਂ ਦੀ ਰੱਖਿਆ ਕਰਨਾ ਹੈ।" .ਫੰਡ ਦੀ ਵਰਤੋਂ ਮਾਈਕਰੋ ਕਾਰੋਬਾਰਾਂ, ਪ੍ਰਦਰਸ਼ਨਕਾਰੀ ਕਲਾਵਾਂ, ਰਿਹਾਇਸ਼ ਅਤੇ ਮਾਨਸਿਕ ਸਿਹਤ ਵਰਗੇ ਖੇਤਰਾਂ ਵਿਚ ਸਹਾਇਤਾ ਲਈ ਵੀ ਕੀਤੀ ਜਾਵੇਗੀ।
ਪੜ੍ਹੋ ਇਹ ਅਹਿਮ ਖਬਰ- ਕੈਨੇਡਾ ਹੋਰ ਦੇਸ਼ਾਂ ਨੂੰ ਐਸਟ੍ਰਾਜ਼ੈਨੇਕਾ ਵੈਕਸੀਨ ਦੀਆਂ 17.7 ਮਿਲੀਅਨ ਖੁਰਾਕਾਂ ਕਰੇਗਾ ਦਾਨ
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।