ਨੇਪਾਲ ਦੀ ਟਰਾਂਸਜੈਂਡਰ ਕਾਰਕੁਨ ਨੂੰ ਮਿਲੇਗਾ 'ਇੰਟਰਨੈਸ਼ਨਲ ਵੂਮੈਨ ਆਫ ਕਰੇਜ' ਪੁਰਸਕਾਰ
Friday, Mar 11, 2022 - 09:54 AM (IST)
ਕਾਠਮੰਡੂ (ਭਾਸ਼ਾ)- ਨੇਪਾਲ ਦੀ ਟਰਾਂਸਜੈਂਡਰ ਕਾਰਕੁਨ ਭੂਮਿਕਾ ਸ਼੍ਰੇਸ਼ਠ ਨੂੰ ਐੱਲ.ਜੀ.ਬੀ.ਟੀ.ਆਈ. ਭਾਈਚਾਰੇ ਦੇ ਜੀਵਨ ਵਿਚ ਸੁਧਾਰ ਲਈ ਉਨ੍ਹਾਂ ਦੇ ਸਮਰਪਣ ਲਈ ਅਮਰੀਕੀ ਵਿਦੇਸ਼ ਵਿਭਾਗ ਦਾ ਵੱਕਾਰੀ 'ਇੰਟਰਨੈਸ਼ਨਲ ਵੂਮੈਨ ਆਫ ਕਰੇਜ' (ਆਈ.ਡਬਲਯੂ.ਓ.ਸੀ.) ਪੁਰਸਕਾਰ 2022 ਦਿੱਤੇ ਜਾਣ ਦਾ ਐਲਾਨ ਕੀਤਾ ਗਿਆ ਹੈ। ਇਹ ਲਗਾਤਾਰ ਦੂਜਾ ਸਾਲ ਹੈ ਜਦੋਂ ਕਿਸੇ ਨੇਪਾਲੀ ਨਾਗਰਿਕ ਨੂੰ ਇਹ ਪੁਰਸਕਾਰ ਦਿੱਤਾ ਗਿਆ ਹੈ। ਪਿਛਲੇ ਸਾਲ ਮੁਸਕਾਨ ਖਾਤੂਨ ਨੂੰ ਤੇਜ਼ਾਬ ਹਮਲਿਆਂ ਖ਼ਿਲਾਫ਼ ਉਨ੍ਹਾਂ ਦੇ ਕੰਮ ਲਈ ਪੁਰਸਕਾਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ: ਰਾਸ਼ਟਰਪਤੀ ਜੇਲੇਂਸਕੀ ਦੇ ਤੇਵਰ ਪਏ ਨਰਮ, ਕਿਹਾ- ਨਾਟੋ ਦੀ ਮੈਂਬਰਸ਼ਿਪ ਨਹੀਂ ਮੰਗੇਗਾ ਯੂਕ੍ਰੇਨ
ਇੱਥੇ ਅਮਰੀਕੀ ਦੂਤਘਰ ਦੇ ਬਿਆਨ ਮੁਤਾਬਕ, ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਇਕ ਆਨਲਾਈਨ ਸਮਾਰੋਹ ਵਿਚ ਸਾਲਾਨਾ ਆਈ.ਡਬਲਯੂ.ਓ.ਸੀ. ਪੁਰਸਕਾਰਾਂ ਨੂੰ ਦਿੱਤੇ ਜਾਣ ਸਬੰਧੀ ਇਕ ਪ੍ਰੋਗਰਾਮ ਦੀ ਮੇਜ਼ਬਾਨੀ ਕਰਨਗੇ। ਅਮਰੀਕੀ ਪ੍ਰਥਮ ਮਹਿਲਾ ਡਾ. ਜਿਲ ਬਾਈਡੇਨ 14 ਮਾਰਚ ਨੂੰ ਪ੍ਰੋਗਰਾਮ ਦੌਰਾਨ ਆਪਣਾ ਸੰਬੋਧਨ ਦੇਵੇਗੀ। ਟਰਾਂਸਜੈਂਡਰ ਕਾਰਕੁਨ ਸ਼੍ਰੇਸ਼ਠ ਨੇ ਲਿੰਗੀ ਘੱਟ ਗਿਣਤੀ ਅਧਿਕਾਰਾਂ ਅਤੇ ਸਾਮਾਜਿਕ ਨਿਆਂ ਦੀ ਵਕਾਲਤ ਕੀਤੀ ਹੈ।
ਇਹ ਵੀ ਪੜ੍ਹੋ: ਅਮਰੀਕਾ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਪੰਜਾਬਣ ਸਮੇਤ 3 ਲੋਕਾਂ ਦੀ ਮੌਤ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।