ਨੇਪਾਲ : ਹਵਾਈ ਜਹਾਜ਼ ਹਾਦਸਾਗ੍ਰਸਤ, 3 ਲੋਕਾਂ ਦੀ ਮੌਤ

04/14/2019 1:40:10 PM

ਕਾਠਮੰਡੂ (ਬਿਊਰੋ)— ਨੇਪਾਲ ਦੇ ਤੇਨਜਿੰਗ ਹਿਲਰੀ ਲੁਕਲਾ ਹਵਾਈ ਅੱਡੇ 'ਤੇ ਐਤਵਾਰ ਨੂੰ ਇਕ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਅਸਲ ਵਿਚ ਇਹ ਜਹਾਜ਼ ਉੱਥੇ ਖੜ੍ਹੇ ਇਕ ਚਾਪਰ ਨਾਲ ਟਕਰਾ ਗਿਆ। ਹਾਦਸੇ ਵਿਚ ਦੋ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦਕਿ ਇਕ ਦੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋਈ। ਹਾਦਸੇ ਵਿਚ 5 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। 

ਇਕ ਅੰਗਰੇਜ਼ੀ ਅਖਬਾਰ ਮੁਤਾਬਕ ਇਹ ਘਟਨਾ ਉਦੋਂ ਹੋਈ ਜਦੋਂ ਜਹਾਜ਼ ਉਡਾਣ ਭਰਨ ਲਈ ਤਿਆਰੀ ਕਦੇ ਸਮੇਂ ਰਨਵੇਅ 'ਤੇ ਫਿਸਲ ਗਿਆ ਅਤੇ ਕਰੀਬ 30-50 ਮੀਟਰ ਦੂਰ ਲੁਕਲਾ ਹੈਲੀਪੈਡ 'ਤੇ ਖੜ੍ਹੇ ਚਾਪਰ ਨਾਲ ਟਕਰਾ ਗਿਆ। ਅਖਬਾਰ ਨੇ ਤ੍ਰਿਭੁਵਨ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਬੁਲਾਰੇ ਪ੍ਰਤਾਪ ਬਾਬੂ ਤਿਵਾਰੀ ਦੇ ਹਵਾਲੇ ਨਾਲ ਦੱਸਿਆ ਕਿ ਹੈਲੀਪੈਡ 'ਤੇ ਤਾਇਨਾਤ ਕੋ-ਪਾਇਲਟ ਐੱਸ. ਧਨੁਗਨ ਅਤੇ ਸਹਾਇਕ ਸਬ ਇੰਸਪੈਕਟਰ ਰਾਮ ਬਹਾਦੁਰ ਖੜਕਾ ਦੀ ਮੌਕੇ 'ਤੇ ਹੀ ਮੌਤ ਹੋ ਗਈ। 

ਹਾਦਸੇ ਵਿਚ ਜ਼ਖਮੀ ਹੋਏ ਸਹਾਇਕ ਸਬ ਇੰਸਪੈਕਟਰ ਰੂਦਰ ਬਹਾਦੁਰ ਸ਼੍ਰੇਸ਼ਠ ਦੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ। ਜਹਾਜ਼ ਉਡਾ ਰਹੇ ਕੈਪਟਨ ਆਰਬੀ ਰੋਕਾਇਆ ਅਤੇ ਮਨੰਗ ਏਅਰ ਦੇ ਕੈਪਟਨ ਚੇਤ ਗੁਰੰਗ ਘਟਨਾ ਵਿਚ ਜ਼ਖਮੀ ਹੋ ਗਏ। ਉਨ੍ਹਾਂ ਦਾ ਗ੍ਰਾਂਡ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। 


Vandana

Content Editor

Related News