ਆਨਲਾਈਨ ਧੋਖਾਧੜੀ ਦੇ ਦੋਸ਼ 'ਚ ਭਾਰਤੀ ਨਾਗਰਿਕ ਗ੍ਰਿਫਤਾਰ

Thursday, Oct 31, 2024 - 04:43 AM (IST)

ਕਾਠਮੰਡੂ - ਨੇਪਾਲ ਵਿਚ ਇਕ ਭਾਰਤੀ ਨਾਗਰਿਕ ਨੂੰ ਆਨਲਾਈਨ ਧੋਖਾਧੜੀ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਨੇਪਾਲ ਪੁਲਸ ਹੈੱਡਕੁਆਰਟਰ ਨੇ ਮੰਗਲਵਾਰ ਨੂੰ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਕਿਹਾ ਕਿ ਰਾਜੀਵ ਮਹਾਨੰਦਨ (30) ਜੋ ਓਡੀਸ਼ਾ ਦਾ ਮੂਲ ਨਿਵਾਸੀ ਹੈ, ਜੋ ਵਰਤਮਾਨ ਵਿੱਚ ਝਾਪਾ ਜ਼ਿਲ੍ਹੇ ਦੇ ਹਲਦੀਬਾੜੀ ਗ੍ਰਾਮੀਣ ਨਗਰਪਾਲਿਕਾ ਖੇਤਰ ਵਿੱਚ ਰਹਿੰਦਾ ਹੈ, ਨੂੰ ਆਨਲਾਈਨ ਧੋਖਾਧੜੀ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ।

ਪੁਲਸ ਮੁਤਾਬਕ ਰਾਜੀਵ 'ਤੇ ਸੋਨੇ ਦੇ ਗਹਿਣਿਆਂ ਅਤੇ ਆਈਫੋਨ ਵਰਗੀਆਂ ਕੀਮਤੀ ਚੀਜ਼ਾਂ ਦੀ ਸਪਲਾਈ ਕਰਨ ਦੇ ਬਹਾਨੇ ਵਟਸਐਪ ਦੀ ਦੁਰਵਰਤੋਂ ਕਰਕੇ ਵੱਖ-ਵੱਖ ਲੋਕਾਂ ਨੂੰ ਠੱਗਣ ਦਾ ਦੋਸ਼ ਹੈ। ਪੁਲਸ ਮੁਤਾਬਕ ਮਹਾਨੰਦਨ ਨੂੰ ਕਾਠਮੰਡੂ ਵੈਲੀ ਕ੍ਰਾਈਮ ਇਨਵੈਸਟੀਗੇਸ਼ਨ ਆਫਿਸ ਤੋਂ ਭੇਜੀ ਪੁਲਸ ਟੀਮ ਨੇ ਮੋਰਾਂਗ ਜ਼ਿਲ੍ਹੇ ਦੇ ਬੇਲਬਾੜੀ ਨਗਰਪਾਲਿਕਾ ਖੇਤਰ ਤੋਂ ਗ੍ਰਿਫਤਾਰ ਕੀਤਾ ਹੈ।


Inder Prajapati

Content Editor

Related News