Nepal ਦੀ ਨਾਪਾਕ ਹਰਕਤ, 100 ਰੁਪਏ ਦੇ ਨੋਟ 'ਚ ਭਾਰਤੀ ਖੇਤਰ ਨੂੰ ਆਪਣਾ ਐਲਾਨਿਆ
Monday, Oct 28, 2024 - 10:05 AM (IST)
ਕਾਠਮੰਡੂ- ਨੇਪਾਲ ਨੇ ਭਾਰਤ ਵਿਰੋਧੀ ਕਾਰਵਾਈ ਕੀਤੀ ਹੈ। ਹਾਲ ਹੀ ਵਿਚ ਨੇਪਾਲ ਨੇ 100 ਰੁਪਏ ਦੇ ਨੋਟਾਂ ਦੀ ਛਪਾਈ ਚੀਨੀ ਕੰਪਨੀ ਚਾਈਨਾ ਬੈਂਕਨੋਟ ਪ੍ਰਿੰਟਿੰਗ ਐਂਡ ਮਿੰਟਿੰਗ ਕਾਰਪੋਰੇਸ਼ਨ ਨੂੰ ਸੌਂਪ ਦਿੱਤੀ ਹੈ। ਇਹ ਕੰਪਨੀ ਨੋਟਾਂ ਦੀਆਂ 30 ਕਰੋੜ ਕਾਪੀਆਂ ਛਾਪੇਗੀ। ਇਸ ਨੋਟ ਵਿੱਚ ਬਣਾਏ ਗਏ ਨਕਸ਼ੇ ਵਿੱਚ ਭਾਰਤ ਦੇ ਲਿਪੁਲੇਖ, ਲਿੰਪੀਆਧੁਰਾ ਅਤੇ ਕਾਲਾਪਾਣੀ ਖੇਤਰਾਂ ਨੂੰ ਨੇਪਾਲ ਦਾ ਹਿੱਸਾ ਦਿਖਾਇਆ ਗਿਆ ਹੈ। ਨੇਪਾਲ ਸਰਕਾਰ ਨੇ ਮਈ 'ਚ ਕੈਬਨਿਟ ਦੀ ਬੈਠਕ 'ਚ ਨੋਟਾਂ ਦੇ ਡਿਜ਼ਾਈਨ ਨੂੰ ਮਨਜ਼ੂਰੀ ਦਿੱਤੀ ਸੀ।
ਇਨ੍ਹਾਂ ਖੇਤਰਾਂ ਦੇ ਲੋਕ ਭਾਰਤ ਦੇ ਟੈਕਸਦਾਤਾ ਅਤੇ ਵੋਟਰ
ਨੇਪਾਲ ਨੇ 20 ਮਈ, 2020 ਨੂੰ ਸੰਵਿਧਾਨਕ ਸੋਧ ਰਾਹੀਂ ਲਿੰਪਿਆਧੁਰਾ, ਲਿਪੁਲੇਖ ਅਤੇ ਕਾਲਾਪਾਣੀ ਨੂੰ ਆਪਣਾ ਹਿੱਸਾ ਘੋਸ਼ਿਤ ਕਰਦੇ ਹੋਏ ਨਵਾਂ ਨਕਸ਼ਾ ਜਾਰੀ ਕਰਕੇ ਵਿਵਾਦ ਪੈਦਾ ਕਰ ਦਿੱਤਾ ਸੀ। ਨੇਪਾਲ ਪੰਜ ਭਾਰਤੀ ਰਾਜਾਂ ਸਿੱਕਮ, ਪੱਛਮੀ ਬੰਗਾਲ, ਬਿਹਾਰ, ਯੂਪੀ ਅਤੇ ਉੱਤਰਾਖੰਡ ਨਾਲ 1,850 ਕਿਲੋਮੀਟਰ ਲੰਬੀ ਸਰਹੱਦ ਸਾਂਝੀ ਕਰਦਾ ਹੈ। ਇਹ ਤਿੰਨ ਵਿਵਾਦਿਤ ਖੇਤਰ ਲਗਭਗ 370 ਵਰਗ ਕਿਲੋਮੀਟਰ ਦੇ ਖੇਤਰ ਨੂੰ ਕਵਰ ਕਰਦੇ ਹਨ। ਪੱਛਮੀ ਤਿੱਬਤ ਦੇ ਨਾਗਰੀ ਖੇਤਰ ਦੇ ਨੇੜੇ ਸਥਿਤ ਲਿਪੁਲੇਖ, ਲਿੰਪੀਆਧੁਰਾ ਅਤੇ ਕਾਲਾਪਾਣੀ ਖੇਤਰ ਪਿਛਲੇ 60 ਸਾਲਾਂ ਤੋਂ ਭਾਰਤ ਦੇ ਪੂਰੀ ਤਰ੍ਹਾਂ ਕੰਟਰੋਲ ਹੇਠ ਹਨ। ਇੱਥੇ ਰਹਿਣ ਵਾਲੇ ਲੋਕ ਭਾਰਤੀ ਨਾਗਰਿਕ ਹਨ, ਟੈਕਸ ਦਿੰਦੇ ਹਨ ਅਤੇ ਭਾਰਤ ਵਿੱਚ ਵੋਟ ਵੀ ਦਿੰਦੇ ਹਨ।
ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ: ਰਾਸ਼ਟਰਪਤੀ ਚੋਣਾਂ 'ਚ Immigration ਇੱਕ ਅਹਿਮ ਮੁੱਦਾ
ਤਿੰਨੇ ਖੇਤਰ ਰਣਨੀਤਕ ਤੌਰ 'ਤੇ ਮਹੱਤਵਪੂਰਨ
ਕਾਲਾਪਾਣੀ ਖੇਤਰ ਦੱਖਣੀ ਏਸ਼ੀਆਈ ਕੂਟਨੀਤੀ ਵਿਚ ਰਣਨੀਤਕ ਤੌਰ 'ਤੇ ਮਹੱਤਵਪੂਰਨ ਹੈ। ਇਹ ਭਾਰਤ, ਤਿੱਬਤ ਅਤੇ ਨੇਪਾਲ ਵਿਚਾਲੇ ਟ੍ਰਾਈ-ਜੰਕਸ਼ਨ 'ਤੇ ਹੈ। ਇਸ ਦੇ ਨਾਲ ਹੀ ਲਿਪੁਲੇਖ ਦੱਰਾ ਉੱਤਰਾਖੰਡ ਨੂੰ ਤਿੱਬਤ ਨਾਲ ਜੋੜਦਾ ਹੈ। ਨੇਪਾਲ ਦਾ ਲਿੰਪੀਆਧੁਰਾ ਦੱਰਾ ਖੇਤਰ 'ਤੇ ਦਾਅਵਾ ਕਾਲਾਪਾਣੀ 'ਤੇ ਉਸ ਦੇ ਦਾਅਵੇ ਤੋਂ ਪੈਦਾ ਹੁੰਦਾ ਹੈ। ਇਹ ਤਿੱਬਤ ਦੀ ਨਾਗਰੀ ਸਰਹੱਦ ਦੇ ਨੇੜੇ ਭਾਰਤ ਦੇ ਨਾਲ ਲੱਗਦੀ ਹੈ। ਲਿੰਪੀਆਧੁਰਾ-ਕਾਲਾਪਾਣੀ-ਲਿਪੁਲੇਖ ਉੱਤਰਾਖੰਡ ਦੇ ਕੁਮਾਉਂ ਡਿਵੀਜ਼ਨ ਦੇ ਪਿਥੌਰਾਗੜ੍ਹ ਜ਼ਿਲ੍ਹੇ ਦਾ ਹਿੱਸਾ ਹੈ ਅਤੇ ਪੂਰੀ ਤਰ੍ਹਾਂ ਭਾਰਤੀ ਪ੍ਰਸ਼ਾਸਨ ਅਧੀਨ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।