ਨੇਪਾਲ ''ਚ ਹੱਡ ਚੀਰਵੀਂ ਠੰਡ ਨਾਲ ਮਰਨ ਵਾਲਿਆਂ ਦੀ ਗਿਣਤੀ 30 ਤਕ ਪਹੁੰਚੀ

Wednesday, Jan 10, 2018 - 10:37 PM (IST)

ਨੇਪਾਲ ''ਚ ਹੱਡ ਚੀਰਵੀਂ ਠੰਡ ਨਾਲ ਮਰਨ ਵਾਲਿਆਂ ਦੀ ਗਿਣਤੀ 30 ਤਕ ਪਹੁੰਚੀ

ਕਾਠਮਾਂਡੂ— ਨੇਪਾਲ ਦੇ ਲੋਕ ਸ਼ੀਤ ਲਹਿਰ ਦਾ ਸਾਹਮਣਾ ਕਰ ਰਹੇ ਹਨ ਅਤੇ ਇੱਥੇ ਠੰਡ ਨਾਲ 6 ਲੋਕਾਂ ਦੀ ਮੌਤ ਤੋਂ ਬਾਅਦ ਇਸ ਵਜ੍ਹਾ ਤੋਂ ਮਰਨ ਵਾਲਿਆਂ ਦੀ ਗਿਣਤੀ 30 ਤਕ ਪਹੁੰਚ ਗਈ ਹੈ। ਪਿਛਲੇ ਹਫਤੇ ਤੋਂ ਇੱਥੇ ਛੋਟੇ ਹਿਮਾਲਿਆ ਦੇਸ਼ ਹੱਡ ਚੀਰਵੀਂ ਠੰਡ ਤੋਂ ਗੁਜਰ ਰਿਹਾ ਹੈ।
ਪੁਲਸ ਅਨੁਸਾਰ ਰੌਤਾਹਾਟ, ਪਾਰਸਾ ਅਤੇ ਬਾਂਕੇ ਜਿਲੇ 'ਚ 2-2 ਲੋਕਾਂ ਦੀ ਮੌਤ ਪਿਛਲੇ 48 ਘੰਟਿਆਂ 'ਚ ਹੋ ਗਈ। ਪੁਲਸ ਅਨੁਸਾਰ ਇਸ ਹਫਤੇ ਸਪਤਰੀ ਜਿਲ਼ੇ 'ਚ ਲੱਗਭਗ 14 ਲੋਕਾਂ ਅਤੇ ਤਰਾਈ ਦੇ ਰੌਤਾਹਾਟ ਅਤੇ ਸਿਰਾਹਾ ਜ਼ਿਲੇ 'ਚ 5-5 ਲੋਕਾਂ ਦੀ ਮੌਤ ਹੋ ਗਈ ਹੈ। ਦੱਖਣੀ ਨੇਪਾਲ ਦੇ ਜ਼ਿਲੇ ਪਿਛਲੇ ਇਕ ਹਫਤੇ ਤੋਂ ਸ਼ੀਤ ਲਹਿਰ ਨਾਲ ਪ੍ਰਭਾਵਿਤ ਹੈ। ਪਿਛਲੇ 2 ਦਿਨਾਂ 'ਚ ਕਾਠਮਾਂਡੂ ਦਾ ਘੱਟੋ ਘੱਟ ਮਿਨਫੀ ਜੀਰੋ ਤਕ ਪਹੁੰਚ ਗਿਆ ਹੈ।


Related News