ਨੇਪਾਲ ਦੇ 77 ਜ਼ਿਲ੍ਹਿਆਂ ''ਚੋਂ 71 ਜ਼ਿਲ੍ਹੇ ਕੋਰੋਨਾ ਦੀ ਲਪੇਟ ''ਚ, ਪੀੜਤਾਂ ਦੀ ਗਿਣਤੀ 3 ਹਜ਼ਾਰ ਤੋਂ ਪਾਰ

06/07/2020 8:52:28 PM

ਕਾਠਮੰਡੂ- ਨੇਪਾਲ 'ਚ ਕੋਰੋਨਾ ਵਾਇਰਸ ਦੇ 213 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਦੇਸ਼ ਵਿਚ ਕੋਵਿਡ-19 ਦੇ ਮਰੀਜ਼ਾਂ ਦੀ ਕੁੱਲ ਗਿਣਤੀ ਵੱਧ ਕੇ 3,448 ਹੋ ਗਈ ਹੈ। ਸਿਹਤ ਮੰਤਰਾਲੇ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਸਿਹਤ ਤੇ ਜਨਸੰਖਿਆ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਵਾਇਰਸ ਦੇ ਨਵੇਂ ਮਾਮਲਿਆਂ ਵਿਚ 209 ਪੁਰਸ਼ ਤੇ 4 ਔਰਤਾਂ ਹਨ। 

ਬਿਆਨ ਮੁਤਾਬਕ ਐਤਵਾਰ ਨੂੰ 2 ਔਰਤਾਂ ਸਣੇ 102 ਮਰੀਜ਼ਾਂ ਨੂੰ ਵਾਇਰਸ ਮੁਕਤ ਭਾਵ ਸਿਹਤਯਾਬ ਹੋਣ ਦੇ ਬਾਅਦ ਹਸਪਤਾਲਾਂ ਤੋਂ ਛੁੱਟੀ ਦੇ ਦਿੱਤੀ ਗਈ। ਨੇਪਾਲ ਵਿਚ ਕਿਸੇ ਇਕ ਦਿਨ ਵਿਚ ਵਾਇਰਸ ਮੁਕਤ ਹੋਣ ਦੀ ਇਹ ਸਭ ਤੋਂ ਵੱਧ ਗਿਣਤੀ ਹੈ। ਹੁਣ ਤੱਕ ਕੁੱਲ 467 ਲੋਕ ਵਾਇਰਸ ਮੁਕਤ ਹੋਏ ਹਨ। ਦੇਸ਼ ਵਿਚ ਕੋਵਿਡ-19 ਕਾਰਨ 13 ਲੋਕਾਂ ਦੀ ਮੌਤ ਹੋਈ ਹੈ। 

ਦੇਸ਼ ਦੇ 77 ਜ਼ਿਲ੍ਹਿਆਂ ਵਿਚੋਂ 71 ਵਿਚ ਇਹ ਵਾਇਰਸ ਫੈਲਿਆ ਹੋਇਆ ਹੈ। ਭਾਰਤ ਦੀ ਸਰਹੱਦ ਤੋਂ ਲੱਗੇ ਸੂਬਾ ਸੰਖਿਆ-ਦੋ ਵਿਚੋਂ ਵਾਇਰਸ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ ਅਤੇ ਇੱਥੇ ਗਿਣਤੀ 1,161 ਹੈ। ਕਾਠਮੰਡੂ ਘਾਟੀ ਵਿਚ ਵਾਇਰਸ ਦੇ 92 ਮਾਮਲੇ ਸਾਹਮਣੇ ਆ ਚੁੱਕੇ ਹਨ। ਸਥਿਤੀ ਨੂੰ ਦੇਖਦੇ ਹੋਏ ਸਰਕਾਰ ਨੇ ਕਾਠਮੰਡੂ ਘਾਟੀ ਨੂੰ ਸੀਲ ਕਰ ਦਿੱਤਾ ਹੈ ਤੇ ਦੇਸ਼ ਦੀ ਰਾਜਧਾਨੀ ਵਿਤ ਲੋਕਾਂ ਦੇ ਦਖਲ 'ਤੇ ਪਾਬੰਦੀ ਲਗਾ ਦਿੱਤੀ ਹੈ। ਨੇਪਾਲ ਨੇ ਸਾਰੇ ਘਰੇਲੂ ਅਤੇ ਕੌਮਾਂਤਰੀ ਉਡਾਣਾਂ 14 ਜੂਨ ਤੱਕ ਮੁਲਤਵੀ ਕਰ ਦਿੱਤੀਆਂ ਹਨ। 


Sanjeev

Content Editor

Related News