ਨੇਪਾਲ: ਨੈਸ਼ਨਲ ਅਸੈਂਬਲੀ ''ਚ 17 ਖਾਲੀ ਸੀਟਾਂ ਭਰਨ ਲਈ ਵੋਟਿੰਗ ਸ਼ੁਰੂ

Sunday, Jan 25, 2026 - 03:39 PM (IST)

ਨੇਪਾਲ: ਨੈਸ਼ਨਲ ਅਸੈਂਬਲੀ ''ਚ 17 ਖਾਲੀ ਸੀਟਾਂ ਭਰਨ ਲਈ ਵੋਟਿੰਗ ਸ਼ੁਰੂ

ਕਾਠਮੰਡੂ (ਭਾਸ਼ਾ) - ਨੇਪਾਲ ਦੀ ਸੰਸਦ ਦੇ ਉਪਰਲੇ ਸਦਨ, ਨੈਸ਼ਨਲ ਅਸੈਂਬਲੀ ਵਿੱਚ 17 ਖਾਲੀ ਸੀਟਾਂ ਭਰਨ ਲਈ ਐਤਵਾਰ ਸਵੇਰੇ 9 ਵਜੇ ਵੋਟਿੰਗ ਸ਼ੁਰੂ ਹੋਈ। ਚੋਣ ਕਮਿਸ਼ਨ ਨੇ ਦੱਸਿਆ ਕਿ ਨੈਸ਼ਨਲ ਅਸੈਂਬਲੀ ਵਿੱਚ ਕੁੱਲ 18 ਸੀਟਾਂ ਖਾਲੀ ਸਨ, ਜਿਨ੍ਹਾਂ ਵਿੱਚੋਂ ਨੇਪਾਲੀ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਨੀਲ ਥਾਪਾ ਨੂੰ ਕੋਸ਼ੀ ਸੂਬੇ ਵਿੱਚ 'ਖਾਸ ਆਰੀਆ' ਭਾਈਚਾਰੇ ਲਈ ਰਾਖਵੀਂ ਸੀਟ ਤੋਂ ਬਿਨਾਂ ਵਿਰੋਧ ਚੁਣਿਆ ਗਿਆ।

ਕਮਿਸ਼ਨ ਦੇ ਅਨੁਸਾਰ, ਵੋਟਿੰਗ ਦੁਪਹਿਰ 3 ਵਜੇ ਤੱਕ ਜਾਰੀ ਰਹੇਗੀ, ਅਤੇ ਨਤੀਜੇ ਸ਼ਾਮ 5 ਵਜੇ ਤੋਂ ਬਾਅਦ ਐਲਾਨੇ ਜਾਣਗੇ। ਰਾਸ਼ਟਰੀ ਅਸੈਂਬਲੀ ਚੋਣਾਂ ਲਈ ਯੋਗ ਵੋਟਰਾਂ ਵਿੱਚ ਸੂਬਾਈ ਅਸੈਂਬਲੀ ਮੈਂਬਰ, ਮੇਅਰ, ਡਿਪਟੀ ਮੇਅਰ, ਅਤੇ ਪੇਂਡੂ ਨਗਰ ਪਾਲਿਕਾਵਾਂ ਦੇ ਚੇਅਰਪਰਸਨ ਅਤੇ ਉਪ-ਚੇਅਰਪਰਸਨ ਸ਼ਾਮਲ ਹਨ। ਉੱਚ ਸਦਨ ਦੇ ਕੁੱਲ 59 ਮੈਂਬਰਾਂ ਵਿੱਚੋਂ 8-8 ਹਰੇਕ 7 ਸੂਬਿਆਂ ਵਿੱਚੋਂ ਚੁਣੇ ਜਾਂਦੇ ਹਨ, ਜਦੋਂ ਕਿ 3 ਮੈਂਬਰ ਰਾਸ਼ਟਰਪਤੀ ਦੁਆਰਾ ਨਾਮਜ਼ਦ ਕੀਤਾ ਜਾਂਦੇ ਹਨ। ਰਾਸ਼ਟਰੀ ਅਸੈਂਬਲੀ ਦੀਆਂ ਇੱਕ ਤਿਹਾਈ ਸੀਟਾਂ ਹਰ ਦੋ ਸਾਲਾਂ ਬਾਅਦ ਖਾਲੀ ਹੋ ਜਾਂਦੀਆਂ ਹਨ ਅਤੇ ਚੋਣਾਂ ਰਾਹੀਂ ਭਰੀਆਂ ਜਾਂਦੀਆਂ ਹਨ। ਨੇਪਾਲ ਦੀ ਸੰਸਦ ਦੇ ਹੇਠਲੇ ਸਦਨ, ਪ੍ਰਤੀਨਿਧੀ ਸਭਾ ਦੇ ਮੈਂਬਰਾਂ ਦੀ ਚੋਣ ਲਈ ਵੋਟਿੰਗ 5 ਮਾਰਚ ਨੂੰ ਹੋਣੀ ਹੈ।


author

cherry

Content Editor

Related News