ਨੇਪਾਲ ''ਚ 17 ਹਜ਼ਾਰ ਫੁੱਟ ਦੀ ਉੱਚਾਈ ''ਤੇ ਫੈਸ਼ਨ ਸ਼ੋਅ ਆਯੋਜਿਤ, ਬਣਿਆ ਰਿਕਾਰਡ

01/29/2020 3:37:38 PM

ਕਾਠਮੰਡੂ (ਬਿਊਰੋ): ਨੇਪਾਲ ਵਿਚ ਬੀਤੇ ਦਿਨੀਂ ਸਭ ਤੋਂ ਜ਼ਿਆਦਾ ਉੱਚਾਈ 'ਤੇ ਇਕ ਫੈਸ਼ਨ ਸ਼ੋਅ ਦਾ ਆਯੋਜਨ ਕੀਤਾ ਗਿਆ। ਇਸ ਫੈਸ਼ਨ ਸ਼ੋਅ ਪ੍ਰੋਗਰਾਮ ਦਾ ਆਯੋਜਨ ਕਰ ਕੇ ਨੇਪਾਲ ਨੇ ਗਿਨੀਜ਼ ਵਰਲਡ ਰਿਕਾਰਡ ਬਣਾਇਆ। ਇਸ ਪ੍ਰੋਗਰਾਮ ਦੇ ਆਯੋਜਨ ਦਾ ਮੁੱਖ ਉਦੇਸ਼ ਲੋਕਾਂ ਨੂੰ ਜਲਵਾਯੂ ਤਬਦੀਲੀ ਦੇ ਬਾਰੇ ਵਿਚ ਜਾਗਰੂਕ ਕਰਨਾ ਸੀ। ਨੇਪਾਲ ਟੂਰਿਜ਼ਮ ਬੋਰਡ ਦੇ ਸਮਰਥਨ ਵਿਚ ਆਰ.ਬੀ. ਡਾਇਮੰਡਜ਼ ਅਤੇ ਕਾਸਾ ਸਟਾਈਲ ਵੱਲੋਂ ਆਯੋਜਿਤ ਮਾਊਂਟ ਐਵਰੈਸਟ ਫੈਸ਼ਨ ਰਨਵੇਅ ਦਾ ਆਯੋਜਨ 26 ਜਨਵਰੀ ਨੂੰ ਕੀਤਾ ਗਿਆ ਸੀ। ਇਹ ਆਯੋਜਨ ਐਵਰਸੈਟ ਬੇਸ ਕੈਂਪ ਦੇ ਨੇੜੇ ਕਾਲਾ ਪੱਥਰ ਵਿਚ 5340 ਮੀਟਰ (17,515  ਫੁੱਟ) ਦੀ ਉੱਚਾਈ 'ਤੇ ਆਯੋਜਿਤ ਕੀਤਾ ਗਿਆ।

ਅਸਲ ਵਿਚ ਇਹ ਆਯੋਜਨ ਨੇਪਾਲ ਟੂਰਿਜ਼ਮ ਬੋਰਡ ਦੀ 'ਵਿਜ਼ਿਟ ਨੇਪਾਲ ਯੀਅਰ 2020' ਮੁਹਿੰਮ ਦਾ ਹਿੱਸਾ ਸੀ। ਸ਼ੋਅ ਵਿਚ ਫਿਨਲੈਂਡ, ਇਟਲੀ, ਸ਼੍ਰੀਲੰਕਾ ਅਤੇ ਸਿੰਗਾਪੁਰ ਸਮੇਤ ਦੁਨੀਆ ਦੇ ਵਿਭਿੰਨ ਹਿੱਸਿਆਂ ਦੇ ਮਾਡਲਾਂ ਨੇ ਹਿੱਸਾ ਲਿਆ। ਬੁੱਧਵਾਰ ਨੂੰ ਨੇਪਾਲ ਟੂਰਿਜ਼ਮ ਬੋਰਡ ਵੱਲੋਂ ਜਾਰੀ ਇਕ ਪ੍ਰੈੱਸ ਬਿਆਨ ਵਿਚ ਕਿਹਾ ਗਿਆ ਕਿ ਇਸ ਤਰ੍ਹਾਂ ਦੇ ਫੈਸ਼ਨ ਉਤਸਵ ਦੇ ਪਿੱਛੇ ਦਾ ਮੁੱਖ ਉਦੇਸ਼ ਜਲਵਾਯੂ ਤਬਦੀਲੀ ਦੇ ਬਾਰੇ ਵਿਚ ਲੋਕਾਂ ਦੀ ਜਾਗਰੂਕਤਾ ਵਧਾਉਣਾ ਹੈ। 

ਫੈਸ਼ਨ ਸ਼ੋਅ ਦੇ ਦੌਰਾਨ ਵਰਤੀ ਜਾਣ ਵਾਲੀ ਸਾਰੀ ਸਮੱਗਰੀ ਕੁਦਰਤੀ ਅਤੇ ਜੈਵਿਕ ਸੀ। ਕੱਪੜਿਆਂ ਨੂੰ ਬਣਾਉਣ ਲਈ ਨੇਪਾਲੀ ਪਸ਼ਮੀਨਾ, ਫੇਲਟ ਅਤੇ ਯਾਕ ਉੱਨ ਦੀ ਵਰਤੋਂ ਕੀਤੀ ਗਈ, ਜੋ ਸਰਦੀਆਂ ਵਿਚ ਪਾਉਣ ਲਈ ਆਦਰਸ਼ ਹੈ।ਇਸ ਸ਼ੋਅ ਵਿਚ ਨੇਪਾਲ ਦੇ ਸੱਭਿਆਚਾਰ, ਟੂਰਿਜ਼ਮ ਅਤੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਸਕੱਤਰ ਕੇਦਾਰ ਬਹਾਦੁਰ ਸਮੇਤ ਨੇਪਾਲ ਟੂਰਿਜ਼ਮ ਬੋਰਡ ਦੇ ਸੀਨੀਅਰ ਨਿਦੇਸ਼ਕ ਨੰਦਿਨੀ ਲਹੇ ਥਾਪਾ ਵੀ ਸ਼ਾਮਲ ਹੋਏ। 


Vandana

Content Editor

Related News