ਬੀ. ਸੀ. ਚੋਣਾਂ: ਅੱਜ ਫੈਸਲੇ ਦਾ ਦਿਨ, 20 ਸਾਲਾਂ ਬਾਅਦ ਦੇਖਣ ਨੂੰ ਮਿਲੇਗਾ ਫਸਵਾਂ ਮੁਕਾਬਲਾ

05/09/2017 11:47:41 AM

ਵੈਨਕੂਵਰ— ਬ੍ਰਿਟਿਸ਼ ਕੋਲੰਬੀਆ ਵਿਚ ਅੱਜ ਯਾਨੀ ਕਿ 9 ਮਈ ਨੂੰ ਵੋਟਾਂ ਪੈਣਗੀਆਂ। 20 ਸਾਲਾਂ ਬਾਅਦ ਇੱਥੇ ਤਿੰਨ ਮੁੱਖ ਪਾਰਟੀਆਂ ਵਿਚ ਫਸਵਾਂ ਚੋਣ ਮੁਕਾਬਲਾ ਦੇਖਣ ਨੂੰ ਮਿਲੇਗਾ ਅਤੇ ਨਤੀਜੇ ਹੈਰਾਨ ਕਰਨ ਵਾਲੇ ਹੋਣਗੇ। ਸਰਵੇਖਣਾਂ ਮੁਤਾਬਕ ਲਿਬਰਲ ਅਤੇ ਨਿਊ ਡੈਮੋਕ੍ਰੇਟਿਕ ਪਾਰਟੀ (ਐੱਨ. ਡੀ. ਪੀ.) ਵਿਚਕਾਰ ਫਸਵਾਂ ਮੁਕਾਬਲਾ ਦੇਖਣ ਨੂੰ ਮਿਲੇਗਾ। ਗ੍ਰੀਨ ਪਾਰਟੀ ਵਿਚ ਇਸ ਮੁਕਾਬਲੇ ਵਿਚ ਦੋਹਾਂ ਪਾਰਟੀਆਂ ਨੂੰ ਸਖਤ ਟੱਕਰ ਦਿੰਦੀ ਨਜ਼ਰ ਆਵੇਗੀ। 
—ਸਰਵੇਖਣਾਂ ਦੇ ਮੁਕਾਬਕ ਲਿਬਰਲ ਪਾਰਟੀ ਨੂੰ ਲੋਕਾਂ ਵਿਚ ਆਪਣੀ ਲੋਕਪ੍ਰਿਅਤਾ ਦਾ ਲਾਭ ਮਿਲਣ ਦੀ ਉਮੀਦ ਹੈ। 
— ਮੈਟਰੋ ਵੈਨਕੂਵਰ ਦੇ ਨਤੀਜੇ ਕਰਨਗੇ ਜਿੱਤ ਦਾ ਫੈਸਲਾ। ਇਸ ਖੇਤਰ ''ਚੋਂ ਜ਼ਿਆਦਾ ਸੀਟਾਂ ਜਿੱਤਣ ਵਾਲੀ ਪਾਰਟੀ ਹੀ ਜਿੱਤਦੀ ਹੈ। ਇਸ ਖੇਤਰ ਵਿਚ ਨਿਊ ਡੈਮੋਕ੍ਰੇਟਿਕ ਪਾਰਟੀ , ਲਿਬਰਲਾਂ ਤੋਂ ਅੱਗੇ ਨਿਕਲਦੀ ਦਿਖਾਈ ਦੇ ਰਹੀ ਹੈ। 
— ਦੂਜੇ ਪਾਸੇ ਗ੍ਰੀਨ ਪਾਰਟੀ ਦੀ ਭੂਮਿਕਾ ਵੀ ਅਹਿਮ ਰਹੇਗੀ। ਜੇਕਰ ਇਹ ਪਾਰਟੀ ਜ਼ਿਆਦਾ ਸੀਟਾਂ ਜਿੱਤ ਜਾਂਦੀ ਹੈ ਤਾਂ ਐੱਨ. ਡੀ. ਪੀ. ਨੂੰ ਜ਼ਿਆਦਾ ਨੁਕਸਾਨ ਪਹੁੰਚਹਦਾ ਹੈ।

Kulvinder Mahi

News Editor

Related News