NDP ਲੀਡਰ ਜਗਮੀਤ ਸਿੰਘ ਬਣਨ ਵਾਲੇ ਹਨ ਪਿਤਾ, ਜਲਦ ਗੂੰਜਣਗੀਆਂ ਬੱਚੇ ਦੀਆਂ ਕਿਲਕਾਰੀਆਂ

Friday, Aug 13, 2021 - 03:49 PM (IST)

NDP ਲੀਡਰ ਜਗਮੀਤ ਸਿੰਘ ਬਣਨ ਵਾਲੇ ਹਨ ਪਿਤਾ, ਜਲਦ ਗੂੰਜਣਗੀਆਂ ਬੱਚੇ ਦੀਆਂ ਕਿਲਕਾਰੀਆਂ

ਓਨਟਾਰੀਓ - ਕੈਨੇਡਾ 'ਚ ਨਿਊ ਡੈਮੋਕ੍ਰੇਟਿਕ ਪਾਰਟੀ (ਐੱਨ.ਡੀ.ਪੀ.) ਦੇ ਨੇਤਾ ਜਗਮੀਤ ਸਿੰਘ ਜਲਦ ਹੀ ਪਿਤਾ ਬਣਨ ਜਾ ਰਹੇ ਹਨ। ਜਗਮੀਤ ਸਿੰਘ ਤੇ ਉਨ੍ਹਾਂ ਦੀ ਪਤਨੀ ਗੁਰਕਿਰਨ ਕੌਰ ਸਿੱਧੂ ਨੇ ਸੋਸ਼ਲ ਮੀਡੀਆ ’ਤੇ ਇਹ ਜਾਣਕਾਰੀ ਸਾਂਝੀ ਕੀਤੀ ਹੈ। 

PunjabKesari

ਇਹ ਵੀ ਪੜ੍ਹੋ: ਵਿਆਹ ਤੋਂ 6 ਸਾਲ ਬਾਅਦ ਵੀ ਪੰਜਾਬੀ ਜੋੜੇ ਨੂੰ ਨਹੀਂ ਮਿਲੀ ਐਲਬਮ, ਫੋਟੋਗ੍ਰਾਫ਼ਰ ਨੂੰ ਲੱਗਾ ਲੱਖਾਂ ਰੁਪਏ ਦਾ ਜੁਰਮਾਨਾ 

ਜਗਮੀਤ ਸਿੰਘ ਨੇ ਇੰਸਟਾਗ੍ਰਾਮ ’ਤੇ ਪੋਸਟ ਸਾਂਝੀ ਕਰਦੇ ਹੋਏ ਦੱਸਿਆ ਕਿ ਜਲਦ ਹੀ ਉਨ੍ਹਾਂ ਦੇ ਘਰ ਕਿਲਕਾਰੀ ਗੂੰਜੇਗੀ। ਉਨ੍ਹਾਂ ਨੇ ਪੋਸਟ ਦੇ ਨਾਲ ਇਕ ਤਸਵੀਰ ਵੀ ਸਾਂਝੀ ਕੀਤੀ ਹੈ, ਜਿਸ ਵਿਚ ਉਹ ਆਪਣੀ ਪਤਨੀ ਗੁਰਕਿਰਨ ਕੌਰ ਸਿੱਧੂ ਦੇ ਨਾਲ ਨਜ਼ਰ ਆ ਰਹੇ ਹਨ। 

ਇਹ ਵੀ ਪੜ੍ਹੋ: ਕੋਵਿਡ ਮਹਾਮਾਰੀ ਦੌਰਾਨ US ’ਚ ਗੰਨ ਵਾਇਲੈਂਸ ਵਧੀ, ਰੋਜ਼ਾਨਾ 14 ਤੋਂ ਵੱਧ ਤੇ ਸਾਲ ’ਚ ਹੁੰਦੀਆਂ ਹਨ 30 ਹਜ਼ਾਰ ਮੌਤਾਂ

ਤੁਹਾਨੂੰ ਦੱਸ ਦੇਈਏ ਕਿ ਗੁਰਕਿਰਨ ਕੌਰ ਮਸ਼ਹੂਰ ਫੈਸ਼ਨ ਡਿਜ਼ਾਇਨਰ ਹੈ।  42 ਸਾਲਾ ਸਿੰਘ ਅਤੇ 31 ਸਾਲਾ ਕੌਰ ਸਿੱਧੂ ਨੇ 16 ਜਨਵਰੀ 2018 ਨੂੰ ਓਨਟਾਰੀਓ 'ਚ ਮੰਗਣੀ ਕਰਵਾਈ, ਜਿਸ ਦੀ ਨਿੱਜੀ ਪਾਰਟੀ 'ਚ ਉਨ੍ਹਾਂ ਦੇ ਖਾਸ ਦੋਸਤ ਅਤੇ ਰਿਸ਼ਤੇਦਾਰ ਪੁੱਜੇ ਸਨ ਅਤੇ ਫਰਵਰੀ 2018 ਵਿਚ ਹੋਇਆ ਸੀ।

ਇਹ ਵੀ ਪੜ੍ਹੋ: ਕੋਰੋਨਾ ਆਫ਼ਤ: ਹੁਣ ਫਿਲੀਪੀਨਜ਼ ਨੇ ਭਾਰਤ ਸਮੇਤ ਇਨ੍ਹਾਂ 10 ਦੇਸ਼ਾਂ ’ਤੇ ਲੱਗੀ ਯਾਤਰਾ ਪਾਬੰਦੀ ਦੀ ਮਿਆਦ ਵਧਾਈ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News