ਜੇਕਰ ਨਵਾਜ਼ ਸ਼ਰੀਫ ਮੁੜ ਸੱਤਾ ''ਚ ਆਏ ਤਾਂ ਮੈਂ ਨਹੀਂ ਬਣਾਂਗਾ ਵਿਦੇਸ਼ ਮੰਤਰੀ: ਬਿਲਾਵਲ ਭੁੱਟੋ
Monday, Feb 05, 2024 - 11:05 PM (IST)
ਇਸਲਾਮਾਬਾਦ— ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਦੇ ਚੇਅਰਮੈਨ ਬਿਲਾਵਲ ਭੁੱਟੋ-ਜ਼ਰਦਾਰੀ ਨੇ ਸੋਮਵਾਰ ਨੂੰ ਕਿਹਾ ਕਿ ਜੇਕਰ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਵੀਰਵਾਰ ਦੀਆਂ ਚੋਣਾਂ ਜਿੱਤ ਕੇ ਸੱਤਾ 'ਚ ਵਾਪਸ ਆਉਂਦੇ ਹਨ ਤਾਂ ਉਹ ਵਿਦੇਸ਼ ਮੰਤਰੀ ਨਹੀਂ ਬਣਨਗੇ।
ਮਰਹੂਮ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦਾ 35 ਸਾਲਾ ਪੁੱਤਰ ਬਿਲਾਵਲ, ਨਵਾਜ਼ ਸ਼ਰੀਫ ਦੇ ਛੋਟੇ ਭਰਾ ਸ਼ਹਿਬਾਜ਼ ਸ਼ਰੀਫ ਦੀ ਅਗਵਾਈ ਵਾਲੀ ਗੱਠਜੋੜ ਸਰਕਾਰ ਵਿੱਚ 2022 ਵਿੱਚ ਦੇਸ਼ ਦਾ ਸਭ ਤੋਂ ਨੌਜਵਾਨ ਵਿਦੇਸ਼ ਮੰਤਰੀ ਬਣਿਆ। 'ਇੰਡੀਪੈਂਡੈਂਟ ਉਰਦੂ' ਨੂੰ ਦਿੱਤੇ ਇੰਟਰਵਿਊ 'ਚ ਬਿਲਾਵਲ ਨੇ ਕਿਹਾ ਕਿ ਜੇਕਰ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ.) ਪਾਰਟੀ 8 ਫਰਵਰੀ ਦੀਆਂ ਚੋਣਾਂ ਤੋਂ ਬਾਅਦ ਸੱਤਾ 'ਚ ਆਉਂਦੀ ਹੈ ਤਾਂ ਉਸ ਲਈ ਉਸ ਨਾਲ ਹੱਥ ਮਿਲਾਉਣਾ ਮੁਸ਼ਕਿਲ ਹੋਵੇਗਾ।
ਇਹ ਵੀ ਪੜ੍ਹੋ - ਬੱਚਿਆਂ ਨਾਲ ਮੱਕਾ ਜਾਣ ਵਾਲਿਆਂ ਲਈ ਵੱਡੀ ਖ਼ਬਰ, ਸਾਊਦੀ ਸਰਕਾਰ ਨੇ ਬਦਲਿਆ ਇਹ ਕਾਨੂੰਨ
ਬਿਲਾਵਲ ਨੇ ਕਿਹਾ, ''ਜੇਕਰ ਨਵਾਜ਼ ਦੁਬਾਰਾ ਸੱਤਾ 'ਚ ਆਉਂਦੇ ਹਨ ਤਾਂ ਮੈਂ ਵਿਦੇਸ਼ ਮੰਤਰੀ ਨਹੀਂ ਬਣਾਂਗਾ, ਮੈਂ ਉਸੇ ਪੁਰਾਣੀ ਰਾਜਨੀਤੀ 'ਚ ਸ਼ਾਮਲ ਨਹੀਂ ਹੋ ਸਕਦਾ। ਜੇਕਰ ਉਹ ਅਜਿਹਾ ਮਾਹੌਲ ਬਣਾਉਂਦੇ ਹਨ, ਜਿਸ ਨਾਲ ਦੇਸ਼ 'ਚ ਲੋਕਤੰਤਰ ਨੂੰ ਫਾਇਦਾ ਹੋਵੇ, ਤਾਂ ਮੈਂ ਉਸ ਦੇ ਨਾਲ ਖੜ੍ਹਾ ਹੋ ਸਕਦਾ ਹਾਂ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇*Join us on Whatsapp channel*👇
https://whatsapp.com/channel/0029Va94hsaHAdNVur4L170e