ਰਾਜਨੀਤੀ ''ਚ ਕਦਮ ਰੱਖੇਗਾ ਨਵਾਜ਼ ਸ਼ਰੀਫ ਦਾ ਦੋਹਤਾ

04/10/2018 11:09:08 AM

ਲਾਹੌਰ (ਭਾਸ਼ਾ)— ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦਾ ਦੋਹਤਾ ਜੁਨੈਦ ਸਫਦਰ ਰਾਜਨੀਤੀ ਵਿਚ ਕਦਮ ਰੱਖ ਰਿਹਾ ਹੈ। ਸ਼ਰੀਫ ਪਰਿਵਾਰ ਦੀ ਤੀਜੀ ਪੀੜ੍ਹੀ ਤੋਂ ਸਰਗਰਮ ਰਾਜਨੀਤੀ ਵਿਚ ਕਦਮ ਰੱਖਣ ਵਾਲੇ ਜੁਨੈਦ ਪਹਿਲੇ ਮੈਂਬਰ ਹਨ। ਇਕ ਅੰਗਰੇਜੀ ਅਖਬਾਰ ਦੀ ਖਬਰ ਮੁਤਾਬਕ ਮਰੀਅਮ ਨਵਾਜ਼ ਅਤੇ ਕੈਪਟਨ ਮੁਹੰਮਦ ਸਫਦਰ ਦੇ ਬੇਟੇ ਜੁਨੈਦ ਅੱਜ-ਕਲ੍ਹ ਪਾਕਿਸਾਤਨ ਮੁਸਲਿਮ ਲੀਗ-ਨਵਾਜ਼ ਦੇ ਕਾਰਜ ਕਰਤਾਵਾਂ ਨਾਲ ਮਿਲ ਰਹੇ ਹਨ। ਅਖਬਾਰ ਮੁਤਾਬਕ ਸ਼ਰੀਫ ਦੇ ਆਵਾਸ ਦੇ ਆਲੇ-ਦੁਆਲੇ ਜੁਨੈਦ ਦੀਆਂ ਤਸਵੀਰਾਂ ਵਾਲੇ ਪੋਸਟਰ ਆਦਿ ਲੱਗੇ ਹੋਏ ਹਨ। ਸੂਤਰਾਂ ਦਾ ਕਹਿਣਾ ਹੈ ਕਿ ਬਹੁਤ ਨੌਜਵਾਨ ਜੁਨੈਦ ਫਿਲਹਾਲ ਆਪਣੇ ਨਾਨਾ ਨਵਾਜ਼ ਸ਼ਰੀਫ ਤੋਂ ਰਾਜਨੀਤੀ ਦੀ ਸਿੱਖਿਆ ਲੈ ਰਹੇ ਹਨ।


Related News