ਨਾਸਾ ਨੇ ਲੱਭੇ ਧਰਤੀ ਵਰਗੇ 10 ਨਵੇਂ ਗ੍ਰਹਿ, ਹੋ ਸਕਦਾ ਹੈ ਪਾਣੀ

Tuesday, Jun 20, 2017 - 04:18 PM (IST)

ਨਾਸਾ ਨੇ ਲੱਭੇ ਧਰਤੀ ਵਰਗੇ 10 ਨਵੇਂ ਗ੍ਰਹਿ, ਹੋ ਸਕਦਾ ਹੈ ਪਾਣੀ

ਵਾਸ਼ਿੰਗਟਨ— ਅਮਰੀਕੀ ਸਪੇਸ ਏਜੰਸੀ ਨਾਸਾ ਨੇ ਪੁਲਾੜ 'ਚ ਧਰਤੀ ਵਰਗੇ ਦੱਸ ਨਵੇਂ ਗ੍ਰਹਿ ਲੱਭਣ ਦਾ ਦਾਅਵਾ ਕੀਤਾ ਹੈ, ਜਿੰਨ੍ਹਾਂ 'ਤੇ ਪਾਣੀ ਹੋਣ ਦੀ ਸੰਭਾਵਨਾ ਹੈ। ਨਾਸਾ ਨੇ ਮੰਗਲਵਾਰ ਨੂੰ ਇਨ੍ਹਾਂ ਗ੍ਰਹਿਆਂ ਬਾਰੇ ਜਾਣਕਾਰੀ ਸਰਵਜਨਕ ਕੀਤੀ ਹੈ। ਇਹ ਸਾਰੇ ਗ੍ਰਹਿ ਨਾ ਤਾਂ ਸੂਰਜ ਦੇ ਜ਼ਿਆਦਾ ਨੇੜੇ ਹਨ ਅਤੇ ਨਾ ਹੀ ਬਹੁਤ ਜ਼ਿਆਦਾ ਕੋਲ। ਇਸ ਲਈ ਇਨ੍ਹਾਂ ਦਾ ਵਾਤਾਵਰਣ ਧਰਤੀ ਦੀ ਤਰ੍ਹਾਂ ਹੀ ਹੈ।
ਨਾਸਾ ਦੁਆਰਾ ਕੀਤੇ ਟਵੀਟ ਮੁਤਾਬਕ ਵਿਗਿਆਨੀਆਂ ਨੇ 219 ਸੰਭਾਵਿਤ ਦੂਨੀਆ ਦੀਖੋਜ ਕਰ ਲਈ ਹੈ। ਜਿਸ ਮਗਰੋਂ ਸੌਰ ਮੰਡਲ 'ਚ ਮੌਜੂਦ ਗ੍ਰਹਿਆਂ ਦੀ ਸੰਖਿਆ 4000 ਤੋਂ ਜ਼ਿਆਦਾ ਹੋ ਗਈ ਹੈ।
ਨਾਸਾ ਨੇ ਆਪਣੇ ਬਿਆਨ 'ਚ ਕਿਹਾ ਕਿ ਇਨ੍ਹਾਂ ਗ੍ਰਹਿਆਂ ਦੀ ਖੋਜ ਕੈਪਲਰ ਨੇ ਕੀਤੀ ਹੈ ਅਤੇ ਇਸ ਨੇ ਹੁਣ ਤੱਕ 4034 ਗ੍ਰਹਿ ਲੱਭੇ ਹਨ, ਜਿਨ੍ਹਾਂ'ਚੋਂ 2335 ਦੀ ਪੁਸ਼ਟੀ ਤਾਂ ਦੂਜੇ ਟੇਲੀਸਕੋਪਸ ਵੀ ਕਰ ਚੁੱਕੇ ਹਨ।


Related News