ਮਾਣ ਦੀ ਗੱਲ, ਨਾਸਾ ਦੀ ਕਾਰਜਕਾਰੀ ਚੀਫ ਬਣੀ ਭਾਰਤੀ ਮੂਲ ਦੀ ਭਵਿਆ ਲਾਲ

Tuesday, Feb 02, 2021 - 06:01 PM (IST)

ਮਾਣ ਦੀ ਗੱਲ, ਨਾਸਾ ਦੀ ਕਾਰਜਕਾਰੀ ਚੀਫ ਬਣੀ ਭਾਰਤੀ ਮੂਲ ਦੀ ਭਵਿਆ ਲਾਲ

ਵਾਸ਼ਿੰਗਟਨ (ਬਿਊਰੋ): ਭਾਰਤੀ ਮੂਲ ਦੀ ਭਵਿਆ ਲਾਲ ਨੂੰ ਦੁਨੀਆ ਦੀ ਸਭ ਤੋਂ ਵੱਡੀ ਸਪੇਸ ਏਜੰਸੀ ਨਾਸਾ ਵਿਚ ਐਕਟਿੰਗ ਚੀਫ ਆਫ ਸਟਾਫ ਬਣਾਇਆ ਗਿਆ ਹੈ। ਨਾਸਾ ਨੇ ਆਪਣੇ  ਬਿਆਨ ਵਿਚ ਕਿਹਾ ਹੈ ਕਿ ਭਵਿਆ ਲਾਲ ਕੋਲ ਕਾਫੀ ਤਜਰਬਾ ਹੈ। ਉਹਨਾਂ ਨੂੰ ਇੰਜੀਨੀਅਰਿੰਗ ਅਤੇ ਸਪੇਸ ਤਕਨਾਲੋਜੀ ਵਿਚ ਮੁਹਾਰਤ ਹਾਸਲ ਹੈ। ਇਸ ਨਾਲ ਨਾਸਾ ਨੂੰ ਕਾਫੀ ਲਾਭ ਮਿਲੇਗਾ। ਇਸ ਤੋਂ ਪਹਿਲਾਂ ਭਵਿਆ ਲਾਲ ਰਾਸ਼ਟਰਪਤੀ ਜੋਅ ਬਾਈਡੇਨ ਦੇ ਪ੍ਰੈਸੀਡੈਂਸ਼ੀਅਲ ਟ੍ਰਾਂਜਿਸ਼ਨ ਏਜੰਸੀ ਰੀਵੀਊ ਟੀਮ ਦਾ ਵੀ ਹਿੱਸਾ ਰਹੀ ਹੈ।

ਭਵਿਆ ਸਾਲ 2005 ਤੋਂ 2020 ਤੱਕ ਇੰਸਟੀਚਿਊਟ ਫੌਰ ਡਿਫੈਂਸ ਐਨਾਲਿਸਿਸ ਸਾਈਂਸ ਐਂਡ ਤਕਨਾਲੋਜੀ ਪਾਲਿਸੀ ਇੰਸਟੀਚਿਊਟ (STPI) ਵਿਚ ਰਿਸਰਚ ਸਟਾਫ ਵੀ ਰਹਿ ਚੁੱਕੀ ਹੈ। ਭਵਿਆ ਵ੍ਹਾਈਟ ਹਾਊਸ ਆਫਿਸ ਆਫ ਸਾਈਂਸ ਐਂਡ ਤਕਨਾਲੋਜੀ ਪਾਲਿਸੀ ਅਤੇ ਨੈਸ਼ਨਲ ਸਪੇਸ ਕੌਂਸਲ ਦੀ ਵਿਸ਼ਲੇਸ਼ਣ ਟੀਮ ਦੀ ਪ੍ਰਮੁੱਖ ਵੀ ਰਹੀ ਹੈ। ਇਸ ਦੇ ਇਲਾਵਾ ਉਹਨਾਂ ਨੇ ਫੈਡਰਲ ਸਪੇਸ ਓਰੀਏਂਟਡ ਓਰਗੇਨਾਈਜੇਸ਼ਨ ਜਿਵੇਂ ਨਾਸਾ, ਡਿਪਾਰਟਮੈਂਟ ਆਫ ਡਿਫੈਂਸ ਅਤੇ ਇੰਟੈਂਲੀਜੈਂਸ ਕਮਿਊਨਿਟੀ ਲਈ ਵੀ ਕੰਮ ਕੀਤਾ ਹੈ। 

ਭਵਿਆ ਲਾਲ ਲਗਾਤਾਰ ਦੋ ਵਾਰੀ ਨੈਸ਼ਨਲ ਓਸ਼ਿਆਨਿਕ ਐਂਡ ਐਟਮੌਸਫਿਅਰਿਕ ਐਡਮਿਨਿਸਟ੍ਰੇਸ਼ਨ ਦੀ ਫੈਡਰਲ ਐਡਵਾਇਜ਼ਰੀ ਕਮੇਟੀ ਦੀ ਮੈਂਬਰ ਰਹਿ ਚੁੱਕੀ ਹੈ। ਨਾਲ ਹੀ ਉਹ ਨਾਸਾ ਕਮਰਸ਼ੀਅਲ ਰਿਮੋਟ ਸੈਂਸਿੰਗ ਦੀ ਐਕਸਟਰਨਲ ਕੌਂਸਲ ਮੈਂਬਰ ਅਤੇ ਇਨੋਵੇਟਿਵ ਐਡਵਾਂਸਡ ਕੌਨਸੈਪਟਸ ਪ੍ਰੋਗਰਾਮ ਕਮੇਟੀ ਦੀ ਮੈਂਬਰ ਵੀ ਰਹੀ ਹੈ। ਐੱਸ.ਟੀ.ਪੀ.ਆਈ. ਜੁਆਇਨ ਕਰਨ ਤੋਂ ਪਹਿਲਾਂ ਭਵਿਆ C-STPS LLC ਦੀ ਪ੍ਰੈਸੀਡੈਂਟ ਸੀ। ਇਹ ਕੰਪਨੀ ਸਾਈਂਸ, ਤਕਨਾਲੋਜੀ ਸੰਬੰਧੀ ਨੀਤੀਆਂ ਅਤੇ ਰਿਸਰਚ ਸੰਬੰਧੀ ਸਲਾਹਕਾਰ ਦਾ ਕੰਮ ਕਰਦੀ ਹੈ। 

ਭਵਿਆ ਮੈਸਾਚੁਸੇਟਸ ਸਥਿਤ ਗਲੋਬਲ ਪਾਲਿਸੀ ਰਿਸਰਚ ਕੰਸਲਟੇਂਸੀ ਫੌਰ ਸਾਈਂਸ ਐਂਡ ਤਕਨਾਲੋਜੀ ਪਾਲਿਸੀ ਸਟੱਡੀਜ਼ ਵਿਚ ਨਿਦੇਸ਼ਕ ਵੀ ਰਹਿ ਚੁੱਕੀ ਹੈ। ਇਸ ਦੇ ਇਲਾਵਾ ਭਵਿਆ ਲਾਲ ਨਿਊਕਲੀਅਰ ਐਂਡ ਇਮਰਜਿੰਗ ਤਕਨਾਲੌਜੀਸ ਇਨ ਸਪੇਸ    (NETS) ਨਾਮਕ ਅੰਤਰਰਾਸ਼ਟਰੀ ਸਲਾਨਾ ਸੈਮੀਨਾਰ ਦੀ ਹੋਸਟ ਰਹੀ ਹੈ। ਭਵਿਆ ਇਸ ਦੇ ਇਲਾਵਾ ਸਮਿਥਸੋਨੀਅਨ ਨੈਸ਼ਨਲ ਏਅਰ ਐਂਡ ਸਪੇਸ ਮਿਊਜ਼ੀਅਮ ਨਾਲ ਵੀ ਜੁੜੀ ਰਹੀ ਹੈ। ਭਵਿਆ ਨਿਊਕਲੀਅਰ ਇੰਜੀਨੀਅਰਿੰਗ ਐਂਡ ਪਬਲਿਕ ਪਾਲਿਸੀ ਓਨਰ ਸੋਸਾਇਟੀ ਦੀ ਵੀ ਮੈਂਬਰ ਹੈ। ਸਪੇਸ ਸੈਕਟਰ ਵਿਚ ਭਵਿਆ ਲਾਲ ਦੇ ਕੰਮਾਂ ਨੂੰ ਦੇਖਦੇ ਹੋਏ ਉਹਨਾਂ ਨੂੰ ਇੰਟਰਨੈਸ਼ਨਲ ਅਕੈਡਮੀ ਆਫ ਐਸਟ੍ਰੋਨੌਟੀਕਸ ਦਾ ਮੈਂਬਰ ਵੀ ਬਣਾਇਆ ਗਿਆ ਸੀ। ਭਵਿਆ ਨੇ ਆਪਣੀ ਬੀ.ਐੱਸ.ਸੀ. ਅਤੇ ਐੱਮ.ਐੱਸ. ਸੀ. ਦੀ ਡਿਗਰੀ ਕ੍ਰਮਵਾਰ ਨਿਊਕਲੀਅਰ ਐਨਰਜੀ ਅਤੇ ਤਕਨਾਲੋਜੀ ਐਂਡ ਪਾਲਿਸੀ ਵਿਚ ਲਈ ਹੈ। ਭਵਿਆ ਜੌਰਜ ਵਾਸ਼ਿੰਗਟਨ ਯੂਨੀਵਰਸਿਟੀ ਤੋਂ ਪਬਲਿਕ ਪਾਲਿਸੀ ਐਂਡ ਪਬਲਿਕ ਐਡਮਿਨਿਸਟ੍ਰੇਸ਼ਨ ਵਿਚ ਡਾਕਟਰੇਟ ਹੈ।

ਨੋਟ- ਭਾਰਤੀ ਮੂਲ ਦੀ ਭਵਿਆ ਲਾਲ ਦੇ ਨਾਸਾ ਦੀ ਕਾਰਜਕਾਰੀ ਚੀਫ ਬਣਨ ਸੰਬੰਧੀ ਖ਼ਬਰ ਬਾਰੇ ਦੱਸੋ ਆਪਣੀ ਰਾਏ।


author

Vandana

Content Editor

Related News