ਬੋਰਗੋ ਹਰਮਾਦਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 418ਵੇਂ ਪਹਿਲੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਨਗਰ ਕੀਰਤਨ 28 ਨੂੰ

Monday, Aug 22, 2022 - 12:32 AM (IST)

ਰੋਮ (ਕੈਂਥ) :  ਗੁਰੂ ਨਾਨਕ ਦੀ ਸਿੱਖੀ ਦਾ ਦੀਵਾ ਦੁਨੀਆ ਭਰ ’ਚ ਇਸ ਵੇਲੇ ਪੂਰੇ ਜ਼ੋਰਾਂ ਉੱਤੇ ਹੈ ਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਨ੍ਹਾਂ ਦੀ ਸਥਾਪਨਾ 1604 ਈ: ਨੂੰ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸ੍ਰੀ ਹਰਿਮੰਦਿਰ ਸਾਹਿਬ ਵਿਖੇ ਕੀਤੀ। ਇਟਲੀ ’ਚ ਸਿੱਖ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਵਿਸ਼ੇਸ਼ ਸਾਲਾਨਾ ਸਮਾਗਮ ਕਰਵਾਉਂਦੀ ਹੈ।

ਇਹ ਵੀ ਪੜ੍ਹੋ : ਪੌਂਗ ਡੈਮ ਤੋਂ ਛੱਡੇ ਪਾਣੀ ਨਾਲ ਦਰਿਆ ਬਿਆਸ ’ਚ ਆਇਆ ਹੜ੍ਹ, 35 ਪਿੰਡਾਂ ਲਈ ਬਣਿਆ ਖ਼ਤਰਾ

ਲਾਸੀਓ ਸੂਬੇ ’ਚ ਸਿੱਖੀ ਦੇ ਪ੍ਰਚਾਰ ਤੇ ਪ੍ਰਚਾਰ ਲਈ ਦਿਨ-ਰਾਤ ਸੇਵਾ ’ਚ ਜੁੜੇ ਗੁਰਦੁਆਰਾ ਸਾਹਿਬ ਸਿੰਘ ਸਭਾ ਬੋਰਗੋ ਹਰਮਾਦਾ ਤੇਰਾਚੀਨਾ(ਲਾਤੀਨਾ) ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਤਰਨ 28 ਅਗਸਤ ਦਿਨ ਐਤਵਾਰ 2022 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਸਜਾਇਆ ਜਾ ਰਿਹਾ ਹੈ, ਜਿਸ ’ਚ ਸੂਬੇ ਭਰ ਦੀਆਂ ਸੰਗਤਾਂ ਵੱਡੀ ਗਿਣਤੀ ’ਚ ਸੇਵਾ ਕਰਨ ਲਈ ਸ਼ਮੂਲੀਅਤ ਕਰ ਰਹੀਆਂ ਹਨ।

ਇਹ ਵੀ ਪੜ੍ਹੋ : ਸਰਕਾਰ ਨੇ ਫੀਫਾ ਦੀਆਂ ਸਾਰੀਆਂ ਮੰਗਾਂ ਮੰਨੀਆਂ, ਕੋਰਟ ’ਚ ਅਰਜ਼ੀ ਦੇ ਕੇ COA ਨੂੰ ਹਟਾਉਣ ਦਾ ਰੱਖਿਆ ਪ੍ਰਸਤਾਵ

ਇਸ ਨਗਰ ਕੀਰਤਨ ਮੌਕੇ ਪ੍ਰਸਿੱਧ ਰਾਗੀ, ਢਾਡੀ, ਕੀਰਤਨੀ ਤੇ ਕਥਾਵਾਚਕ ਹਾਜ਼ਰੀ ਭਰਨਗੇ, ਜਿਸ ’ਚ ਭਾਈ ਸਤਨਾਮ ਸਿੰਘ ਸਰਹਾਲੀ ਦਾ ਕਵੀਸ਼ਰ ਜਥਾ ਆਪਣੀ ਬੁਲੰਦ ਤੇ ਦਮਦਾਰ ਆਵਾਜ਼ ’ਚ ਸੰਗਤਾਂ ਨੂੰ ਸਿੱਖ ਇਤਿਹਾਸ ਸਰਵਣ ਕਰਵਾਉਣਗੇ। ਗੁਰਦੁਆਰਾ ਸਾਹਿਬ ਸਿੰਘ ਸਭਾ ਬੋਰਗੋ ਹਰਮਾਦਾ ਤੇਰਾਚੀਨਾ (ਲਾਤੀਨਾ) ਦੀ ਪ੍ਰਬੰਧਕ ਕਮੇਟੀ ਤੇ ਮੁੱਖ ਗ੍ਰੰਥੀ ਭਾਈ ਅੰਗੇਰਜ਼ ਸਿੰਘ ਨੇ ਕਿਹਾ ਕਿ ਨਗਰ ਕੀਰਤਨ ਦੀ ਸੇਵਾ ਚੱਲ ਰਹੀ ਹੈ ਤੇ ਸੇਵਾ ਕਰਨ ਲਈ ਸੰਗਤਾਂ ਸੰਪਰਕ ਕਰ ਸਕਦੀਆਂ ਹਨ।

ਇਹ ਵੀ ਪੜ੍ਹੋ : ਸਾਬਕਾ ਅਮਰੀਕੀ ਮੁੱਕੇਬਾਜ਼ ਮਾਈਕ ਟਾਈਸਨ ਦੀ ਗਾਂਜੇ ਕਾਰਨ ਖ਼ਰਾਬ ਹੋਈ ਸਿਹਤ, ਵ੍ਹੀਲਚੇਅਰ ’ਤੇ ਆਏ ਨਜ਼ਰ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Karan Kumar

Content Editor

Related News