ਸਿਡਨੀ 'ਚ ਦਿਵਾਲੀ ਮੇਲੇ 'ਚ ਗਾਇਕ ਨਛੱਤਰ ਗਿੱਲ ਲਗਾਉਣਗੇ ਰੌਣਕਾਂ, ਪੋਸਟਰ ਜਾਰੀ

Monday, Sep 30, 2024 - 04:59 PM (IST)

ਸਿਡਨੀ 'ਚ ਦਿਵਾਲੀ ਮੇਲੇ 'ਚ ਗਾਇਕ ਨਛੱਤਰ ਗਿੱਲ ਲਗਾਉਣਗੇ ਰੌਣਕਾਂ, ਪੋਸਟਰ ਜਾਰੀ

ਸਿਡਨੀ (ਚਾਂਦਪੁਰੀ):- ਸਿਡਨੀ ਵਿੱਚ ਹੋਣ ਜਾ ਰਹੇ ਦਿਵਾਲੀ ਮੇਲੇ ਦਾ ਪੋਸਟਰ ਜਾਰੀ ਕੀਤਾ ਗਿਆ।ਇਸ ਮੇਲੇ ਦੋਰਾਨ ਪੰਜਾਬੀ ਗਾਇਕੀ ਵਿੱਚ ਵਿਸ਼ੇਸ਼ ਸਥਾਨ ਰੱਖਣ ਵਾਲੇ ਗਾਇਕ ਨਛੱਤਰ ਗਿੱਲ ਸਿਡਨੀ ਵਾਸੀਆਂ ਦੇ ਰੂਬਰੂ ਹੋਣਗੇ ।ਇਸ ਦੀ ਜਾਣਕਾਰੀ ਢਿੱਲੋਂ ਕੰਨਸਟਰਕਸ਼ਨ ਤੋਂ ਦਲਜੀਤ ਸਿੰਘ ਢਿੱਲੋਂ ਅਤੇ ਹਰਕੀਰਤ ਸਿੰਘ ਸੰਧਰ ਨੇ ਦਿੰਦੇ ਦੱਸਿਆ ਕਿ ਚਾਰ ਅਕਤੂਬਰ ਦਿਨ ਸ਼ੁਕਰਵਾਰ ਨੂੰ ਇਹ ਸ਼ੋਅ ਵਿਡਸਰ ਫੰਕਸ਼ਨ ਸੈਂਟਰ ਵਿਖੇ ਹੋ ਰਿਹਾ ਹੈ। ਗਲੈਨਵੁੱਡ ਵਿਖੇ ਨਛੱਤਰ ਗਿੱਲ ਦੇ ਸ਼ੋਅ ਦੇ ਪੋਸਟਰ ਜਾਰੀ ਕੀਤੇ ਗਏ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-ਵਿਦੇਸ਼ ਤੋਂ ਵਾਪਸ ਨਾ ਆਉਣ ਵਾਲਿਆਂ 'ਚ ਪੰਜਾਬੀ ਮੋਹਰੀ, ਹੈਰਾਨੀਜਨਕ ਅੰਕੜੇ ਆਏ ਸਾਹਮਣੇ

ਇਸ ਮੌਕੇ ਦਲਜੀਤ ਢਿਲੋਂ ਧਰਮਾ ਗਿੱਲ ਗੌਤਮ ਕਪਿਲ ਤੇ ਪੰਜਾਬੀ ਗਾਇਕਾਂ ਨੂੰ ਪਿਆਰ ਕਰਨ ਵਾਲੀਆਂ ਹੋਰ ਸ਼ਖਸੀਅਤਾਂ ਮੌਜੂਦ ਸਨ ।ਉਨਾਂ ਦੱਸਿਆ ਕਿ ਨਛੱਤਰ ਗਿੱਲ ਦੇ ਨਾਲ-ਨਾਲ ਤੂੰਬੀ ਦੇ ਜਾਦੂਗਰ ਦਵਿੰਦਰ ਸਿੰਘ ਧਾਰੀਆ ਤੇ ਗਾਇਕ ਵਿੱਕੀ ਧਾਲੀਵਾਲ ਵੀ ਇਸ ਸਟੇਜ ਨੂੰ ਸਾਂਝਾ ਕਰਨਗੇ। ਇੱਥੇ ਗੋਰਤਲਬ ਹੈ ਕਿ ਢਿਲੋਂ ਕੰਨਸਟਰਕਸਨ ਵੱਲੋਂ ਪਹਿਲਾਂ ਵੀ ਕਈ ਸੱਭਿਆਚਾਰ ਗਾਇਕਾਂ ਨੂੰ ਸਿਡਨੀ ਵਾਸੀਆਂ ਦੇ ਰੂਬਰੂ ਕੀਤਾ ਜਾ ਚੁੱਕਾ ਹੈ ਜਿਨਾਂ ਵਿੱਚ ਮੁੱਖ ਤੌਰ 'ਤੇ ਸਰਜੀਤ ਭੁੱਲਰ, ਸਰਗੀ ਮਾਨ,ਬਲਕਾਰ ਅਣਖੀਲਾ ਤੇ ਮਨਜਿੰਦਰ ਗੁਲਸ਼ਨ ਸ਼ਾਮਿਲ ਹਨ। ਇਸ ਸ਼ੋਅ ਦੀਆਂ ਟਿਕਟਾਂ ਡਰਾਈ ਟਿਕਟ 'ਤੇ ਉਪਲਬਧ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News