ਪੋਲੀਨੇਸ਼ੀਆ ਵਿਚ ਮੋਨੋਲਿਥ ਮੂਰਤੀਆਂ ਬਾਰੇ ਵਿਗਿਆਨੀਆਂ ਨੇ ਕੀਤਾ ਵੱਡਾ ਖੁਲਾਸਾ

12/15/2019 2:44:05 PM

ਲਾਸ ਏਂਜਲਸ- 1250 ਤੇ 1500 ਦੇ ਵਿਚਾਲੇ ਪੂਰਬੀ ਪੋਲੀਨੇਸ਼ੀਆ ਵਿਚ ਈਸਟਰ ਟਾਪੂ 'ਤੇ ਰੇਪਾ ਨੂਈ ਵਿਚ ਨੱਕਾਸ਼ੀ 'ਤੇ ਵਿਸ਼ਾਲ ਮਨੁੱਖੀ ਮੂਰਤੀਆਂ ਬਣਾਉਣ ਦੇ ਕਾਰਨ ਦੇ ਬਾਰੇ ਵਿਚ ਪਹਿਲੀ ਵਾਰ ਵਿਗਿਆਨੀਆਂ ਨੇ ਅਧਿਐਨ ਕਰਕੇ ਜਾਣਕਾਰੀ ਦਿੱਤੀ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹਨਾਂ ਵਿਸ਼ਾਲ ਮੂਰਤੀਆਂ ਨੂੰ ਬਣਾਉਣ ਦੇ ਪਿੱਛੇ ਕਾਰਨ ਇਹ ਹੈ ਕਿ ਉਸ ਸਮੇਂ ਲੋਕ ਇਹ ਸੋਚਦੇ ਸਨ ਕਿ ਇਹਨਾਂ ਮੂਰਤੀਆਂ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਵਧੇਗੀ, ਜਿਸ ਨਾਲ ਫਸਲਾਂ ਦੀ ਚੰਗੀ ਪੈਦਾਵਾਰ ਹੋਵੇਗੀ।

ਯੂਨੈਸਕੋ ਨੇ ਈਸਟਰ ਟਾਪੂ ਨੂੰ 1995 ਵਿਚ ਵਿਸ਼ਵ ਵਿਰਾਸਤ ਦਾ ਦਰਜਾ ਦਿੱਤਾ ਸੀ। ਇਸ ਟਾਪੂ ਦੇ ਜ਼ਿਆਦਾਤਰ ਸੁਰੱਖਿਅਤ ਖੇਤਰ ਰੇਪਾ ਨੂਈ ਨੈਸ਼ਨਲ ਪਾਰਕ ਵਿਚ ਹਨ। ਅਮਰੀਕਾ ਵਿਚ ਯੂਨੀਵਰਸਿਟੀ ਆਫ ਦ ਕੈਲੀਫੋਰਨੀਆ ਲਾਸ ਏਂਜਲਸ ਦੇ ਖੋਜਕਾਰਾਂ ਦੇ ਮੁਤਾਬਕ ਇਹ ਪਹਿਲਾ ਅਧਿਐਨ ਹੈ ਜੋ ਮਿੱਟੀ ਦੀ ਉਪਜਾਊ ਸ਼ਕਤੀ, ਖੇਤੀਬਾੜੀ ਤੇ ਖੁਦਾਈ ਦੇ ਬਾਰੇ ਵਿਚ ਕੀਤਾ ਗਿਆ ਹੈ। ਇਸ ਵਿਚ ਉਸ ਸਾਈਟ ਦੀ ਮਿੱਟੀ ਦਾ ਅਧਿਐਨ ਕੀਤਾ ਗਿਆ ਹੈ, ਜਿਥੋਂ ਦੇ ਪੱਥਰਾਂ ਤੋਂ ਇਹਨਾਂ ਮੋਨੋਲਿਥ ਦਾ ਨਿਰਮਾਣ ਹੋਇਆ ਹੈ।

ਆਰਕੀਓਲਾਜੀਕਲ ਸਾਈਂਸ ਨਾਂ ਦੀ ਇਕ ਮੈਗੇਜ਼ੀਨ ਵਿਚ ਅਧਿਐਨ ਨੂੰ ਪ੍ਰਕਾਸ਼ਿਤ ਕੀਤਾ ਗਿਆ ਹੈ। ਇਹਨਾਂ ਮੋਨੋਲਿਥ ਦੀ ਖੋਜ ਪੋਲੀਨੇਸ਼ੀਅਨ ਆਈਲੈਂਡ ਤੋਂ ਪਹਿਲਾਂ ਰੈਨੋ ਰਰਾਕੂ ਨਾਂ ਦੀ ਇਕ ਥਾਂ 'ਤੇ ਹੋਈ ਸੀ। ਵਿਸ਼ਲੇਸ਼ਣ ਕਰਨ ਵਾਲੇ ਖੋਜਕਾਰਾਂ ਨੇ ਦੱਸਿਆ ਕਿ ਰੈਨੋ ਰਰਾਕੂ ਮਨੁੱਖ ਰੂਪੀ ਮੂਰਤੀਆਂ ਤੋਂ ਇਲਾਵਾ ਖੇਤੀਬਾੜੀ ਵਿਚ ਵੀ ਮੋਹਰੀ ਸੀ। ਇਸ ਅਧਿਐਨ ਦੇ ਸਹਿ ਲੇਖਕ ਜੋ ਐਨੀ ਵੈਨ ਟਿਲਬਰਗ ਨੇ ਕਿਹਾ ਕਿ ਸਾਡਾ ਅਧਿਐਨ ਮੋਨੋਲਿਥ ਦੇ ਬਾਰੇ ਵਿਚ ਸਾਡੀ ਸਮਝ ਨੂੰ ਹੋਰ ਵਿਆਪਕ ਕਰਦਾ ਹੈ।

ਖੋਜਕਾਰਾਂ ਨੇ ਕਿਹਾ ਕਿ ਰੈਨੋ ਰਰਾਕੂ ਦੀ ਮਿੱਟੀ ਦੇ ਰਸਾਇਣਕ ਪਰੀਖਣ ਤੋਂ ਪਤਾ ਲੱਗਿਆ ਹੈ ਕਿ ਸ਼ਾਇਦ ਇਸ ਮਿੱਟੀ 'ਤੇ ਲੰਬੇ ਸਮੇਂ ਤੱਕ ਸਭ ਤੋਂ ਅਮੀਰ ਖਣਜ ਮੌਜੂਦ ਰਹੇ ਹਨ। ਅਧਿਐਨ ਦੇ ਮੁਤਾਬਕ ਦੱਸਿਆ ਗਿਆ ਕਿ ਇਹਨਾਂ ਲੰਬੀਆਂ ਮੂਰਤੀਆਂ ਨੂੰ ਬਣਾਉਣ ਦੌਰਾਨ ਚੱਟਾਨਾਂ ਦਾ ਚੂਰਾ ਖਿਲਾਰਿਆ ਗਿਆ, ਜਿਸ ਨਾਲ ਉਥੋਂ ਦੀ ਥਾਂ ਉਪਜਾਊ ਹੋ ਗਈ। ਖੋਜਕਾਰਾਂ ਨੇ ਦੱਸਿਆ ਕਿ ਇਥੋਂ ਦੀ ਮਿੱਟੀ ਵਿਚ ਉੱਚ ਮਾਤਰਾ ਦੇ ਕੈਲਸ਼ੀਅਮ ਤੇ ਫਾਸਫੋਰਸ ਪਾਏ ਗਏ। ਇਸ ਮਿੱਟੀ ਵਿਚ ਹੋਰ ਅਜਿਹੇ ਤੱਤ ਪਾਏ ਗਏ ਜੋ ਪੌਦਿਆਂ ਦੇ ਵਾਧੇ ਲਈ ਮਹੱਤਵਪੂਰਨ ਹਨ। ਖੋਜਕਾਰਾਂ ਨੇ ਦੱਸਿਆ ਕਿ ਟਾਪੂ 'ਤੇ ਹਰ ਥਾਂ ਮਿੱਟੀ ਖਰਾਬ ਹੋ ਰਹੀ ਹੈ, ਪੌਦਿਆਂ ਦੇ ਵਾਧੇ ਵਿਚ ਕੰਮ ਆਉਣ ਵਾਲੇ ਤੱਤ ਘੱਟ ਰਹੇ ਹਨ ਪਰ ਇਸ ਸਾਈਟ 'ਤੇ ਉਪਜਾਊ ਸ਼ਕਤੀ ਤੇ ਪੋਸ਼ਕ ਤੱਤਾਂ ਦੀ ਇਕ ਸਹੀ ਪ੍ਰਕਿਰਿਆ ਪ੍ਰਣਾਲੀ ਸੀ। ਅਧਿਐਨ ਤੋਂ ਇਹ ਵੀ ਪਤਾ ਲੱਗਿਆ ਕਿ ਰਾਪਾ ਨੂਈ ਦੇ ਪ੍ਰਾਚੀਨ ਲੋਕ ਖੇਤੀਬਾੜੀ ਕਰਨ ਵਿਚ ਬਹੁਚ ਹੁਸ਼ਿਆਰ ਸਨ।


Baljit Singh

Content Editor

Related News