ਮਿਆਂਮਾਰ ਦੀ ਅਦਾਲਤ ਨੇ ਆਸਟ੍ਰੇਲੀਆਈ ਅਰਥਸ਼ਾਸਤਰੀ ਖ਼ਿਲਾਫ਼ ਮੁਕੱਦਮੇ ਦੀ ਸੁਣਵਾਈ ਲਈ ਬਦਲੀ ਜਗ੍ਹਾ

Tuesday, Sep 14, 2021 - 05:32 PM (IST)

ਬੈਂਕਾਕ/ਸਿਡਨੀ (ਭਾਸ਼ਾ) ਮਿਆਂਮਾਰ ਦੀ ਇਕ ਅਦਾਲਤ ਬਰਖਾਸਤ ਕੀਤੀ ਗਈ ਨੇਤਾ ਆਂਗ ਸਾਨ ਸੂ ਕੀ ਦੇ ਸਲਾਹਕਾਰ ਅਤੇ ਆਸਟ੍ਰੇਲੀਆਈ ਅਰਥਸ਼ਾਸਤਰੀ ਸਿਯਾਨ ਟਰਨੇਲ ਖ਼ਿਲਾਫ਼ ਦੇਸ਼ ਦੇ ਖੁਫੀਆ ਕਾਨੂੰਨ ਦੀ ਉਲੰਘਣਾ ਕਰਨ ਦੇ ਦੋਸ਼ਾਂ 'ਤੇ ਮੁਕੱਦਮੇ ਦੀ ਸੁਣਵਾਈ ਦੀ ਜਗ੍ਹਾ ਬਦਲਣ 'ਤੇ ਸਹਿਮਤ ਹੋ ਗਈ ਹੈ। ਸਿਯਾਨ ਟਰਨੇਲ ਨਾਲ ਸੂ ਕੀ ਅਤੇ ਤਿੰਨ ਸਾਬਕਾ ਕੈਬਨਿਟ ਮੰਤਰੀਆਂ 'ਤੇ ਮਿਲਟਰੀ ਤਖਤਾਪਲਟ ਦੇ ਇਕ ਮਹੀਨੇ ਬਾਅਦ ਮਾਰਚ ਵਿਚ ਖੁਫੀਆ ਕਾਨੂੰਨ ਦੇ ਤਹਿਤ ਦੇਸ਼ ਲਗਾਏ ਗਏ ਸਨ। ਮਿਆਂਮਾਰ ਦੀ ਉੱਚ ਅਦਾਲਤ ਦੇ ਫ਼ੈਸਲੇ ਦੇ ਬਾਅਦ ਯਾਂਗੂਨ ਦੀ ਬਜਾਏ ਨੇਪੀਡਾਉ ਵਿਚ ਮੁਕੱਦਮਾ ਚੱਲੇਗਾ। ਟਰਨੇਲ ਦੇ ਵਕੀਲਾਂ ਨੇ ਇਹ ਜਾਣਕਾਰੀ ਦਿੱਤੀ। 

PunjabKesari

ਟਰਨੇਲ ਨੂੰ ਯਾਂਗੂਨ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਫ਼ੈਸਲੇ ਨਾਲ ਸੂ ਕੀ ਨਾਲ ਸਬੰਧਤ ਸਾਰੇ ਮੁਕੱਦਮਿਆਂ ਦੀ ਇਕ ਹੀ ਜਗ੍ਹਾ 'ਤੇ ਸੁਣਵਾਈ ਹੋਵੇਗੀ। ਸੈਨਾ ਦੇ ਇਸ਼ਾਰੇ 'ਤੇ ਦਰਜ ਕੀਤੇ ਗਏ ਮਾਮਲਿਆਂ ਨੂੰ ਸੂ ਕੀ ਨੂੰ ਬਦਨਾਮ ਕਰਨ ਅਤੇ ਰਾਜਨੀਤੀ ਵਿਚ ਉਹਨਾਂ ਦੇ ਪਰਤਣ ਦੇ ਰਸਤੇ ਵਿਚ ਰੁਕਾਵਟ ਪਾਉਣ ਦੀ ਕੋਸ਼ਿਸ਼ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ। ਖੁਫੀਆ ਕਾਨੂੰਨ ਦੀ ਉਲੰਘਣਾ ਕਰਨ ਦੇ ਅਪਰਾਧ ਵਿਚ ਵੱਧ ਤੋਂ ਵੱਧ 14 ਸਾਲ ਦੀ ਸਜ਼ਾ ਹੋ ਸਕਦੀ ਹੈ। ਬਸਤੀਵਾਦੀ ਕਾਲ ਦੇ ਇਸ ਕਾਨੂੰਨ ਦੇ ਤਹਿਤ ਦੁਸ਼ਮਣਾਂ ਲਈ ਸਿੱਧੇ ਜਾਂ ਅਸਿੱਧੇ ਢੰਗ ਨਾਲ ਸਹਾਇਕ ਖੁਫੀਆ ਸੂਚਨਾਵਾਂ ਨੂੰ ਜਮਾਂ ਕਰਨਾ, ਪ੍ਰਕਾਸ਼ਿਤ ਕਰਨਾ ਅਤੇ ਸਾਂਝਾ ਕਰਨਾ ਅਪਰਾਧ ਹੈ। 

ਪੜ੍ਹੋ ਇਹ ਅਹਿਮ ਖਬਰ - ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਅਗਲੇ ਹਫ਼ਤੇ ਜਾਣਗੇ ਅਮਰੀਕਾ

ਟਰਨੇਲ ਅਤੇ ਹੋਰਾਂ 'ਤੇ ਲਗਾਏ ਗਏ ਦੋਸ਼ਾਂ ਦੇ ਸੰਬੰਧ ਵਿਚ ਵਿਸਤ੍ਰਿਤ ਜਾਣਕਾਰੀ ਉਪਲਬਧ ਨਹੀਂ ਹੈ। ਭਾਵੇਂਕਿ ਸਰਕਾਰੀ ਟੀਵੀ ਨੇ ਸਰਕਾਰ ਦੇ ਬਿਆਨਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ ਆਸਟ੍ਰੇਲੀਆਈ ਅਰਥਸ਼ਾਸਤਰੀ ਦੀਆਂ ਖੁਫੀਆ ਵਿੱਤੀ ਸੂਚਨਾਵਾਂ ਤੱਕ ਪਹੁੰਚ ਸੀ ਅਤੇ ਉਹਨਾਂ ਨੇ ਦੇਸ਼ ਤੋਂ ਭੱਜਣ ਦੀ ਕੋਸ਼ਿਸ਼ ਕੀਤੀ। ਟਰਨੇਲ ਯਾਂਗੂਨ ਦੀ ਜੇਲ੍ਹ ਵਿਚ ਬੰਦ ਹਨ। ਸੂ ਕੀ (76) ਅਤੇ ਉਹਨਾਂ ਦੇ ਦੋ ਸਾਥੀਆਂ ਖ਼ਿਲਾਫ਼ ਮੰਗਲਵਾਰ ਨੂੰ ਨੇਪੀਡਾਉ ਦੀ ਇਕ ਅਦਾਲਤ ਵਿਚ ਮੁਕੱਦਮੇ ਦੀ ਸੁਣਵਾਈ ਹੋਈ। ਬੀਮਾਰ ਹੋਣ ਕਾਰਨ ਇਕ ਦਿਨ ਪਹਿਲਾਂ ਸੂ ਕੀ ਦੀ ਸੁਣਵਾਈ ਵਿਚ ਹਿੱਸਾ ਨਹੀਂ ਲੈ ਸਕੀ ਸੀ। ਅਦਾਲਤ ਨੇ ਉਹਨਾਂ ਨੂੰ ਹਿਰਾਸਤ ਸਥਲ 'ਤੇ ਪਰਤਣ ਦੀ ਇਜਾਜ਼ਤ ਦੇ ਦਿੱਤੀ।


Vandana

Content Editor

Related News