ਮਿਆਂਮਾਰ ਦੀ ਫੌਜ ’ਤੇ ਬੇਘਰੇ ਲੋਕਾਂ ਦੇ ਕੈਂਪ ’ਤੇ ਬੰਬਾਰੀ ਕਰਨ ਦਾ ਦੋਸ਼, ਲਗਭਗ 30 ਲੋਕਾਂ ਦੀ ਹੋਈ ਮੌਤ

10/10/2023 5:41:30 PM

ਬੈਂਕਾਕ (ਏ. ਪੀ.)– ਮਿਆਂਮਾਰ ਦੀ ਫੌਜ ’ਤੇ ਸੋਮਵਾਰ ਨੂੰ ਉੱਤਰੀ ਕਚਿਨ ਸੂਬੇ ’ਚ ਬੇਘਰੇ ਲੋਕਾਂ ਦੇ ਕੈਂਪ ’ਤੇ ਹਵਾਈ ਹਮਲਾ ਕਰਨ ਦਾ ਦੋਸ਼ ਹੈ, ਜਿਸ ’ਚ 13 ਬੱਚਿਆਂ ਸਮੇਤ 30 ਤੋਂ ਵੱਧ ਲੋਕ ਮਾਰੇ ਗਏ। ਇਕ ਮਨੁੱਖੀ ਅਧਿਕਾਰ ਸਮੂਹ ਤੇ ਸਥਾਨਕ ਮੀਡੀਆ ਨੇ ਇਹ ਜਾਣਕਾਰੀ ਦਿੱਤੀ। ਕਾਚਿਨ ਹਿਊਮਨ ਰਾਈਟਸ ਵਾਚ ਦੇ ਬੁਲਾਰੇ ਨੇ ਮੰਗਲਵਾਰ ਨੂੰ ਦੱਸਿਆ ਕਿ ਲੈਜਾ ਸ਼ਹਿਰ ਦੇ ਉੱਤਰੀ ਹਿੱਸੇ ’ਚ ਬੇਘਰੇ ਲੋਕਾਂ ਲਈ ਬਣਾਏ ਗਏ ਕੈਂਪ ’ਤੇ ਹੋਏ ਹਮਲੇ ’ਚ ਲਗਭਗ 60 ਲੋਕ ਜ਼ਖ਼ਮੀ ਹੋਏ ਹਨ।

ਇਸ ਸ਼ਹਿਰ ’ਚ ਬਾਗ਼ੀ ਕਚਿਨ ਸੁਤੰਤਰਤਾ ਸੈਨਾ ਦਾ ਹੈੱਡਕੁਆਰਟਰ ਵੀ ਹੈ। ਲੈਜਾ ਮਿਆਂਮਾਰ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਮੰਡਾਲੇ ਤੋਂ 324 ਕਿਲੋਮੀਟਰ ਉੱਤਰ-ਪੂਰਬ ’ਚ ਸਥਿਤ ਹੈ। ਸੁਰੱਖਿਆ ਕਾਰਨਾਂ ਕਰਕੇ ਆਪਣੀ ਪਛਾਣ ਸਿਰਫ਼ ਜੈਕਬ ਵਜੋਂ ਕਰਨ ਵਾਲੇ ਬੁਲਾਰੇ ਨੇ ਦੱਸਿਆ ਕਿ ਰਾਤ ਕਰੀਬ 11 ਵਜੇ ਹੋਏ ਹਵਾਈ ਹਮਲੇ ’ਚ 19 ਬਾਲਗ ਤੇ 13 ਬੱਚੇ ਮਾਰੇ ਗਏ।

ਇਹ ਖ਼ਬਰ ਵੀ ਪੜ੍ਹੋ : Swiss Bank ਨੇ ਸਾਂਝੀ ਕੀਤੀ ਭਾਰਤ ਨਾਲ ਜੁੜੇ ਖ਼ਾਤਾਧਾਰਕਾਂ ਦੀ ਗੁਪਤ ਜਾਣਕਾਰੀ, ਦਿੱਤੇ ਇਹ ਵੇਰਵੇ

ਉਨ੍ਹਾਂ ਕਿਹਾ, ‘‘ਅਸੀਂ ਇਸ ਅਣਮਨੁੱਖੀ ਕਤਲ ਦੀ ਸਖ਼ਤ ਨਿੰਦਿਆ ਕਰਦੇ ਹਾਂ। ਇਸ ਕਾਰਵਾਈ ਕਾਰਨ ਕਚਿਨ ਦੇ ਲੋਕਾਂ ’ਚ ਅਸੰਤੁਸ਼ਟੀ ਹੈ।’’ ਇਕ ਸਥਾਨਕ ਆਨਲਾਈਨ ਨਿਊਜ਼ ਵੈੱਬਸਾਈਟ ਕਚਿਨ ਨਿਊਜ਼ ਗਰੁੱਪ ਨੇ ਕਿਹਾ ਕਿ ਲੜਾਕੂ ਜਹਾਜ਼ਾਂ ਵਲੋਂ ਕੀਤੀ ਗਈ ਬੰਬਾਰੀ ’ਚ 30 ਤੋਂ ਵੱਧ ਬੇਘਰ ਹੋਏ ਲੋਕ ਮਾਰੇ ਗਏ। ਹਮਲੇ ਬਾਰੇ ਕੋਈ ਸਪੱਸ਼ਟ ਜਾਣਕਾਰੀ ਨਹੀਂ ਹੈ ਕਿਉਂਕਿ ਇਹ ਅਚਾਨਕ ਤੇ ਦੇਰ ਰਾਤ ਨੂੰ ਕੀਤਾ ਗਿਆ ਸੀ। ਫਰਵਰੀ 2021 ’ਚ ਆਂਗ ਸਾਨ ਸੂ ਚੀ ਦੀ ਚੁਣੀ ਹੋਈ ਸਰਕਾਰ ਦਾ ਤਖ਼ਤਾ ਪਲਟਣ ਤੋਂ ਬਾਅਦ ਮਿਆਂਮਾਰ ’ਚ ਅਰਾਜਕਤਾ ਦੀ ਸਥਿਤੀ ਬਣੀ ਹੋਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News