'Star Wars' ਤੋਂ ਪ੍ਰੇਰਿਤ ਸੀ ਮਹਾਰਾਣੀ ਐਲਿਜ਼ਾਬੈਥ II ਦੇ ਕਤਲ ਦੀ ਇੱਛਾ ਰੱਖਣ ਵਾਲਾ ਬ੍ਰਿਟਿਸ਼ ਸਿੱਖ

Wednesday, Jul 05, 2023 - 11:36 PM (IST)

'Star Wars' ਤੋਂ ਪ੍ਰੇਰਿਤ ਸੀ ਮਹਾਰਾਣੀ ਐਲਿਜ਼ਾਬੈਥ II ਦੇ ਕਤਲ ਦੀ ਇੱਛਾ ਰੱਖਣ ਵਾਲਾ ਬ੍ਰਿਟਿਸ਼ ਸਿੱਖ

ਲੰਡਨ : ਕ੍ਰਿਸਮਸ 2021 'ਤੇ ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ II ਦੀ ਹੱਤਿਆ ਕਰਨ ਦਾ ਇਰਾਦਾ ਰੱਖਣ ਵਾਲਾ ਬ੍ਰਿਟਿਸ਼ ਸਿੱਖ ਘੁਸਪੈਠ 'ਸਟਾਰ ਵਾਰਜ਼' ਸੀਰੀਜ਼ ਤੋਂ ਪ੍ਰੇਰਿਤ ਸੀ। ਇਹ ਜਾਣਕਾਰੀ ਬੁੱਧਵਾਰ ਨੂੰ ਲੰਡਨ 'ਚ ਮਾਮਲੇ ਦੀ ਸੁਣਵਾਈ ਕਰ ਰਹੀ ਅਦਾਲਤ ਨੂੰ ਦਿੱਤੀ ਗਈ। ਜਸਵੰਤ ਸਿੰਘ ਚੈਲ (21) ਨੇ ਖੁਦ ਨੂੰ "ਭਾਰਤੀ ਸਿੱਖ" ਦੱਸਿਆ ਸੀ। ਉਸ ਨੇ ਗ੍ਰਿਫ਼ਤਾਰੀ ਤੋਂ ਤੁਰੰਤ ਬਾਅਦ ਸੋਸ਼ਲ ਮੀਡੀਆ 'ਤੇ ਸਾਹਮਣੇ ਆਏ ਆਪਣੇ ਇਕ ਵੀਡੀਓ ਵਿੱਚ ਕਿਹਾ ਸੀ ਕਿ ਉਹ ਅੰਮ੍ਰਿਤਸਰ ਵਿੱਚ 1919 ਦੇ ਜਲ੍ਹਿਆਂਵਾਲਾ ਬਾਗ ਸਾਕੇ ਦਾ ਬਦਲਾ ਲੈਣ ਲਈ ਐਲਿਜ਼ਾਬੈਥ II ਨੂੰ "ਮਾਰਨਾ" ਚਾਹੁੰਦਾ ਸੀ। ਉਸ ਦੇ ਖ਼ਿਲਾਫ਼ ਦਰਜ ਕੇਸ ਦੀ ਸੁਣਵਾਈ ਲੰਡਨ ਦੀ ਓਲਡ ਬੇਲੀ ਅਦਾਲਤ ਵਿੱਚ ਜਾਰੀ ਹੈ।

ਇਹ ਵੀ ਪੜ੍ਹੋ : ਸਾਬਕਾ ਐਕਟ੍ਰੈੱਸ ਸਨਾ ਖਾਨ ਦੇ ਘਰ ਗੂੰਜੀ ਕਿਲਕਾਰੀ, ਬੇਟੇ ਨੂੰ ਦਿੱਤਾ ਜਨਮ

ਮਹਾਰਾਣੀ ਦਾ ਪਿਛਲੇ ਸਾਲ ਸਤੰਬਰ 'ਚ ਦਿਹਾਂਤ ਹੋ ਗਿਆ ਸੀ। 25 ਦਸੰਬਰ 2021 ਦੀ ਸਵੇਰ ਨੂੰ ਜਦੋਂ ਚੈਲ ਵਿੰਡਸਰ ਮਹਿਲ ਵਿੱਚ ਦਾਖਲ ਹੋਇਆ ਸੀ, ਉਦੋਂ ਰਾਣੀ ਆਪਣੇ ਨਿੱਜੀ ਅਪਾਰਟਮੈਂਟ ਵਿੱਚ ਸੀ। ਪੈਲੇਸ ਦੇ ਮੈਦਾਨ ਵਿੱਚ ਘੁਸਪੈਠੀਏ ਨੂੰ ਦੇਖ ਕੇ 2 ਅਧਿਕਾਰੀ ਉਸ ਵੱਲ ਭੱਜੇ। ਉਸ ਨੇ ਕਾਲੇ ਕੱਪੜੇ ਪਾਏ ਹੋਏ ਸਨ ਅਤੇ ਹੱਥਾਂ ਨਾਲ ਬਣਿਆ ਮੈਟਲ ਮਾਸਕ ਪਾਇਆ ਹੋਇਆ ਸੀ। ਘੁਸਪੈਠੀਏ ਨੇ ਅਧਿਕਾਰੀਆਂ ਨੂੰ ਦੱਸਿਆ ਸੀ ਕਿ ਉਹ ਮਹਾਰਾਣੀ ਐਲਿਜ਼ਾਬੈਥ-2 ਨੂੰ ਮਾਰਨ ਲਈ ਇੱਥੇ ਆਇਆ ਹੈ। ਚੈਲ ਕੋਲ 'ਬੋਲਟ' ਨਾਲ ਭਰਿਆ ਹੋਇਆ 'ਕਰਾਸਬੋ' (ਆਟੋਮੈਟਿਕ ਧਨੁਸ਼) ਸੀ। ਅਧਿਕਾਰੀਆਂ ਨੇ ਤੁਰੰਤ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ।

ਇਹ ਵੀ ਪੜ੍ਹੋ : ਸੁਨੀਲ ਜਾਖੜ ਨੇ ਕੌਮੀ ਪ੍ਰਧਾਨ ਨੱਢਾ ਨਾਲ ਕੀਤੀ ਮੁਲਾਕਾਤ, ਅਕਾਲੀ ਦਲ ਨਾਲ ਗਠਜੋੜ ਨੂੰ ਲੈ ਕੇ ਕਹੀ ਇਹ ਗੱਲ

ਅਦਾਲਤੀ ਰਿਪੋਰਟ ਮੁਤਾਬਕ ਜਸਟਿਸ ਨਿਕੋਲਸ ਹਿਲੀਅਰਡ ਨੇ ਮਾਹਿਰਾਂ ਨੂੰ ਪੁੱਛਿਆ ਕਿ ਕੀ ਅਪਰਾਧ ਦੇ ਸਮੇਂ ਚੈਲ ਮਾਨਸਿਕ ਵਿਕਾਰ ਤੋਂ ਪੀੜਤ ਸੀ। ਸਰਕਾਰੀ ਵਕੀਲ ਐਲੀਸਨ ਮੋਰਗਨ ਨੇ ਕਿਹਾ, "ਮੁਲਜ਼ਮ ਦਾ ਮੁੱਖ ਉਦੇਸ਼ ਯੂਕੇ ਵਿੱਚ ਬ੍ਰਿਟਿਸ਼ ਸਾਮਰਾਜ ਦੀ ਪਛਾਣ ਨੂੰ ਮਿਟਾ ਕੇ ਇਕ ਨਵਾਂ ਸਾਮਰਾਜ ਬਣਾਉਣਾ ਸੀ ਅਤੇ ਇਸ ਦਾ ਕੇਂਦਰ ਸ਼ਾਹੀ ਪਰਿਵਾਰ ਦੇ ਮੁਖੀ ਨੂੰ ਹਟਾਉਣਾ ਸੀ।" ਮੋਰਗਨ ਨੇ ਕਿਹਾ, "ਉਸ ਦੀ ਸੋਚ ਅੰਸ਼ਕ ਤੌਰ 'ਤੇ 'ਸਟਾਰ ਵਾਰਜ਼' ਦੀ ਕਾਲਪਨਿਕ ਦੁਨੀਆ ਅਤੇ ਇਕ ਨਵੀਂ ਦੁਨੀਆ ਨੂੰ ਆਕਾਰ ਦੇਣ ਵਿੱਚ ਸਿਥ ਲਾਰਡਸ ਦੀ ਭੂਮਿਕਾ ਤੋਂ ਪ੍ਰੇਰਿਤ ਸੀ। ਉਹ ਉਸ ਪ੍ਰਸਿੱਧੀ ਵੱਲ ਵੀ ਆਕਰਸ਼ਿਤ ਸੀ, ਜੋ ਉਸ ਨੂੰ ਮਿਲੇਗੀ, ਜੇਕਰ ਉਸ ਦਾ 'ਮਿਸ਼ਨ' ਪੂਰਾ ਹੋ ਜਾਂਦਾ ਹੈ।

ਇਹ ਵੀ ਪੜ੍ਹੋ : ਉੱਤਰ ਭਾਰਤ ’ਚ ਕਿਤੇ ਵੀ ਨਹੀਂ ਹੈ ਪੀਣ ਵਾਲਾ ਸ਼ੁੱਧ ਪਾਣੀ, ਬੋਤਲ-ਬੰਦ ਪਾਣੀ ’ਚ ਵੀ ਹਨ ਜ਼ਹਿਰੀਲੇ ਤੱਤ

ਚੈਲ ਦਾ ਜਨਮ ਦੱਖਣ-ਪੂਰਬੀ ਇੰਗਲੈਂਡ ਵਿੱਚ ਵਿੰਚੈਸਟਰ 'ਚ ਭਾਰਤੀ ਮੂਲ ਦੇ ਇਕ ਪਰਿਵਾਰ ਵਿੱਚ ਹੋਇਆ ਸੀ ਅਤੇ ਉਹ ਆਪਣੇ ਮਾਤਾ-ਪਿਤਾ, ਜੌੜੀਆਂ ਭੈਣਾਂ ਤੇ ਵੱਡੇ ਭਰਾ ਨਾਲ ਹੈਂਪਸ਼ਾਇਰ ਵਿੱਚ ਉੱਤਰੀ ਬੈਡਸਲੇ ਪਿੰਡ ਵਿੱਚ ਰਹਿੰਦਾ ਸੀ। ਇਸ ਸਾਲ ਦੇ ਸ਼ੁਰੂ ਵਿੱਚ ਚੈਲ ਨੇ ਉਸੇ ਅਦਾਲਤ 'ਚ ਯੂਕੇ ਦੇ ਦੇਸ਼ਧ੍ਰੋਹ ਐਕਟ ਦੇ ਤਹਿਤ ਦੋਸ਼ ਸਵੀਕਾਰ ਕਰ ਲਿਆ ਸੀ। ਉਸ ਨੂੰ ਵੀਰਵਾਰ ਨੂੰ ਸਜ਼ਾ ਸੁਣਾਏ ਜਾਣ ਦੀ ਉਮੀਦ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News