ਵੈਨਕੂਵਰ ''ਚ ਮੁਕੇਸ਼ ਦੱਤ ਨੇ ਜਿੱਤੀ 6 ਲੱਖ 75 ਹਜ਼ਾਰ ਡਾਲਰ ਦੀ ਲਾਟਰੀ

02/24/2020 1:59:01 AM

ਵੈਨਕੂਵਰ (ਏਜੰਸੀ)- ਕੈਨੇਡਾ 'ਚ ਇਕ ਪਲੰਬਰ ਦੀ ਉਸ ਵੇਲੇ ਕਿਸਮਤ ਬਦਲ ਗਈ, ਜਦੋਂ ਉਸ ਦੀ ਲੱਖਾਂ ਡਾਲਰ ਦੀ ਲਾਟਰੀ ਨਿਕਲ ਗਈ। ਵੈਨਕੂਵਰ ਦੇ ਵਾਸੀ ਮੁਕੇਸ਼ ਦੱਤ ਨਾਂ ਦੇ ਪਲੰਬਰ ਨੇ 6 ਲੱਖ 75 ਹਜ਼ਾਰ ਡਾਲਰ ਦੀ ਲਾਟਰੀ ਜਿੱਤੀ ਹੈ। ਮੁਕੇਸ਼ ਨੂੰ ਲਾਟਰੀ ਦੀ ਟਿਕਟ ਉਸ ਦੀ ਸੱਸ ਨੇ ਵੈਲਨਟਾਈਨਜ਼ ਡੇਅ ਮੌਕੇ ਤੋਹਫੇ ਵਜੋਂ ਦਿੱਤੀ ਸੀ। ਮੁਕੇਸ਼ ਦੱਤ ਨੇ ਬੀ.ਸੀ. ਲਾਟਰੀ ਕਾਰਪੋਰੇਸ਼ਨ ਨਾਲ ਗੱਲਬਾਤ ਦੌਰਾਨ ਕਿਹਾ ਕਿ ਇਹ ਲਾਟਰੀ ਜਿੱਤ ਕੇ ਉਹ ਅਤੇ ਉਸ ਦਾ ਸਾਰਾ ਪਰਿਵਾਰ ਖੁਸ਼ ਹੈ।

ਉਸ ਨੇ ਕਿਹਾ ਕਿ ਜਿਸ ਇਲਾਕੇ ਵਿਚ ਉਸ ਦਾ ਬਚਪਨ ਗੁਜ਼ਰਿਆ ਹੈ, ਵੈਨਕੂਵਰ ਦੇ ਉਸੇ ਇਲਾਕੇ ਵਿਚ ਹੁਣ ਉਹ ਆਪਣਾ ਖਰ ਖਰੀਦੇਗਾ। ਮੁਕੇਸ਼ ਦੱਤ ਨੇ ਕਿਹਾ ਕਿ ਉਨ੍ਹਾਂ ਨੇ ਇਸ ਤੋਂ ਪਹਿਲਾਂ ਵੀ ਕਈ ਵਾਰ ਲਾਟਰੀ ਦੀ ਟਿਕਟ ਖਰੀਦੀ ਸੀ, ਪਰ ਉਨ੍ਹਾਂ ਦੀ ਲਾਟਰੀ ਨਹੀਂ ਨਿਕਲੀ ਸੀ, ਪਰ ਅੱਜ ਲਾਟਰੀ ਜਿੱਤ ਕੇ ਉਹ ਫੁੱਲੇ ਨਹੀਂ ਸਮਾ ਰਹੇ। ਦੱਸ ਦਈਏ ਕਿ ਕੈਨੇਡਾ ਵਿਚ ਇਸ ਤੋਂ ਪਹਿਲਾਂ ਇਕ ਪੰਜਾਬੀ ਟਰੱਕ ਡਰਾਈਵਰ ਨੇ ਵੀ ਲਾਟਰੀ ਜਿੱਤੀ ਸੀ, ਜਿਸ ਨੂੰ ਵੱਡੀ ਰਕਮ ਮਿਲੀ ਹੈ ਅਤੇ ਹੁਣ ਉਸ ਦੀ ਜ਼ਿੰਦਗੀ ਬਦਲ ਚੁੱਕੀ ਹੈ ਅਤੇ ਉਹ ਖੁਸ਼ੀ-ਖੁਸ਼ੀ ਆਪਣਈ ਧੀ ਦਾ ਵਿਆਹ ਕਰ ਰਿਹਾ ਹੈ।


Sunny Mehra

Content Editor

Related News