ਚੀਨ ’ਚ 1 ਅਰਬ ਤੋਂ ਵੱਧ ਲੋਕਾਂ ਦਾ ਟੀਕਾਕਰਨ

09/17/2021 1:28:23 PM

ਬੀਜਿੰਗ (ਵਾਰਤਾ) : ਚੀਨ ਵਿਚ ਕੁੱਲ ਆਬਾਦੀ ਦੇ ਕਰੀਬ 72 ਫ਼ੀਸਦੀ ਯਾਨੀ 1 ਅਰਬ ਤੋਂ ਵੱਧ ਲੋਕਾਂ ਨੂੰ ਕੋਵਿਡ ਵੈਕਸੀਨ ਦੀ ਖ਼ੁਰਾਕ ਦਿੱਤੀ ਜਾ ਚੁੱਕੀ ਹੈ। ਚੀਨ ਦੇ ਨੈਸ਼ਨਲ ਹੈਲਥ ਕਮਿਸ਼ਨ ਦੇ ਬੁਲਾਰੇ ਐਮ.ਆਈ. ਫੇਂਗ ਨੇ ਦੱਸਿਆ ਕਿ ਦੇਸ਼ ਦੀ 1.4 ਅਰਬ ਦੀ ਆਬਾਦੀ ਵਿਚੋਂ ਕਰੀਬ 72 ਫ਼ੀਸਦੀ ਲੋਕਾਂ ਦਾ ਟੀਕਾਕਰਨ ਕੀਤਾ ਗਿਆ ਹੈ। ਹੁਣ ਤੱਕ 2.1 ਅਰਬ ਵੈਕਸੀਨ ਦੀਆਂ ਖ਼ੁਰਾਕਾਂ ਲਾਭਪਾਤਰੀਆਂ ਨੂੰ ਦਿੱਤੀਆਂ ਜਾ ਚੁੱਕੀਆਂ ਹਨ ਅਤੇ 1.01 ਅਰਬ ਲੋਕਾਂ ਨੂੰ ਪੂਰੀਆਂ ਖ਼ੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।

ਫੇਂਗ ਨੇ ਕਿਹਾ ਕਿ ਦੇਸ਼ ਵਿਚ ਜਦੋਂ ਵੀ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਉਂਦੇ ਹਨ ਤਾਂ ਵੱਡੇ ਪੈਮਾਨੇ ’ਤੇ ਟੈਸਟਿੰਗ ਅਤੇ ਪਾਬੰਦੀਆਂ ਦੇ ਸਾਵਧਾਨੀ ਉਪਾਵਾਂ ਜ਼ਰੀਏ ਇਸ ਬੀਮਾਰੀ ਨੂੰ ਫ਼ੈਲਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਪੀੜਤਾਂ ਨੂੰ ਘੱਟ ਤੋਂ ਘੱਟ 2 ਹਫ਼ਤੇ ਲਈ ਹੋਟਲ ਇਕਾਂਤਵਾਸ ਵਿਚ ਰੱਖਿਆ ਜਾਂਦਾ ਹੈ।
 


cherry

Content Editor

Related News