ਰੂਸ ਛੱਡ ਅਰਜਨਟੀਨਾ ਪੁੱਜੀਆਂ 5000 ਤੋਂ ਵੱਧ ਗਰਭਵਤੀ ਔਰਤਾਂ, ਇਸ ਕਾਰਨ ਚੁੱਕਿਆ ਇਹ ਕਦਮ

Monday, Feb 13, 2023 - 09:14 AM (IST)

ਰੂਸ ਛੱਡ ਅਰਜਨਟੀਨਾ ਪੁੱਜੀਆਂ 5000 ਤੋਂ ਵੱਧ ਗਰਭਵਤੀ ਔਰਤਾਂ, ਇਸ ਕਾਰਨ ਚੁੱਕਿਆ ਇਹ ਕਦਮ

ਲੰਡਨ (ਅਨਸ)- ਪਿਛਲੇ ਕੁਝ ਮਹੀਨਿਆਂ ਵਿਚ 5000 ਤੋਂ ਵੱਧ ਗਰਭਵਤੀ ਰੂਸੀ ਔਰਤਾਂ ਅਰਜਨਟੀਨਾ ਪਹੁੰਚੀਆਂ ਹਨ। ਇਨ੍ਹਾਂ ਔਰਤਾਂ ਦੇ ਅਰਜਨਟੀਨਾ ਆਉਣ ਦਾ ਖਾਸ ਕਾਰਨ ਹੈ। ਇਨ੍ਹਾਂ ਸਾਰੀਆਂ ਔਰਤਾਂ ਦੀ ਗਰਭ ਅਵਸਥਾ ਆਪਣੇ ਆਖ਼ਰੀ ਹਫ਼ਤੇ ਤੱਕ ਪਹੁੰਚ ਗਈ ਹੈ। ਇਹ ਰੂਸੀ ਔਰਤਾਂ ਇਹ ਯਕੀਨੀ ਬਣਾਉਣਾ ਚਾਹੁੰਦੀਆਂ ਹਨ ਕਿ ਉਨ੍ਹਾਂ ਦੇ ਬੱਚੇ ਰੂਸ ਤੋਂ ਦੂਰ ਅਰਜਨਟੀਨਾ ਵਿਚ ਪੈਦਾ ਹੋਣ। ਅਰਜਨਟੀਨਾ ਵਿਚ ਪੈਦਾ ਹੋਏ ਬੱਚਿਆਂ ਨੂੰ ਆਪਣੇ ਆਪ ਹੀ ਉਥੋਂ ਦੀ ਨਾਗਰਿਕਤਾ ਮਿਲ ਜਾਂਦੀ ਹੈ।

ਇਹ ਵੀ ਪੜ੍ਹੋ : ਭਾਖੜਾ ਨਹਿਰ 'ਚ ਵੀ ਨਹੀਂ ਲੱਭਿਆ ਨਵਦੀਪ ਦਾ ਧੜ ਨਾਲੋਂ ਵੱਖ ਹੋਇਆ ਸਿਰ, ਪਰਿਵਾਰ ਨੇ ਬਿਨਾਂ ਸਿਰ ਤੋਂ ਕੀਤਾ ਪੁੱਤ ਦਾ ਸਸਕਾਰ

ਬੀ.ਬੀ.ਸੀ. ਦੀ ਇਸ ਹੈਰਾਨ ਕਰਨ ਵਾਲੀ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਰੂਸੀ ਔਰਤਾਂ ਦਾ ਇਹ ਕਦਮ ਉਨ੍ਹਾਂ ਦੇ ਦੇਸ਼ ਦੀ ਯੂਕ੍ਰੇਨ ਨਾਲ ਜੰਗ ਦਾ ਨਤੀਜਾ ਹੈ। ਦੋ ਦਿਨ ਪਹਿਲਾਂ 33 ਗਰਭਵਤੀ ਰੂਸੀ ਔਰਤਾਂ ਨੂੰ ਲੈ ਕੇ ਇਕ ਫਲਾਈਟ ਅਰਜਨਟੀਨਾ ਦੀ ਰਾਜਧਾਨੀ ਬਿਊਨਸ ਆਇਰਸ ਪਹੁੰਚੀ ਸੀ। ਇਨ੍ਹਾਂ ’ਚੋਂ 3 ਨੂੰ ਦਸਤਾਵੇਜ਼ ਪੂਰੇ ਨਾ ਹੋਣ ’ਤੇ ਹਿਰਾਸਤ ’ਚ ਲੈ ਲਿਆ ਗਿਆ। ਰੂਸੀ ਔਰਤਾਂ ਨੇ ਸ਼ੁਰੂ ਵਿਚ ਅਰਜਨਟੀਨਾ ਵਿਚ ਸੈਲਾਨੀਆਂ ਵਜੋਂ ਆਉਣ ਦਾ ਦਾਅਵਾ ਕੀਤਾ ਸੀ ਪਰ ਪਤਾ ਲੱਗਿਆ ਕਿ ਉਹ ਸੈਰ-ਸਪਾਟੇ ਨਾਲੋਂ ਹਸਪਤਾਲਾਂ ਵਿਚ ਜ਼ਿਆਦਾ ਦਿਲਚਸਪੀ ਰੱਖਦੀਆਂ ਹਨ। ਕਈ ਰੂਸੀ ਔਰਤਾਂ ਨੇ ਖੁਦ ਇਸ ਗੱਲ ਨੂੰ ਮੰਨਿਆ ਹੈ। ਰੂਸੀ ਔਰਤਾਂ ਚਾਹੁੰਦੀਆਂ ਹਨ ਕਿ ਉਨ੍ਹਾਂ ਦੇ ਬੱਚਿਆਂ ਨੂੰ ਅਰਜਨਟੀਨਾ ਦੀ ਨਾਗਰਿਕਤਾ ਮਿਲੇ ਕਿਉਂਕਿ ਅਰਜਨਟੀਨਾ ਦਾ ਪਾਸਪੋਰਟ ਰੂਸੀ ਪਾਸਪੋਰਟ ਨਾਲੋਂ ਜ਼ਿਆਦਾ ਆਜ਼ਾਦੀ ਦਿੰਦਾ ਹੈ। ਇਕ ਰੂਸੀ ਪਾਸਪੋਰਟ ਸਿਰਫ਼ 87 ਦੇਸ਼ਾਂ ਵਿਚ ਵੀਜ਼ਾ-ਮੁਕਤ ਯਾਤਰਾ ਦੀ ਆਗਿਆ ਦਿੰਦਾ ਹੈ, ਜਦ ਕਿ ਅਰਜਨਟੀਨਾ ਪਾਸਪੋਰਟ 171 ਦੇਸ਼ਾਂ ਵਿਚ ਵੀਜ਼ਾ-ਮੁਕਤ ਪ੍ਰਵੇਸ਼ ਦੀ ਆਗਿਆ ਦਿੰਦਾ ਹੈ। ਰੂਸੀ ਔਰਤਾਂ ਦੇ ਅਰਜਨਟੀਨਾ ਆਉਣ ਦਾ ਇਕ ਹੋਰ ਕਾਰਨ ਇਥੇ ਉਪਲਬਧ ਉੱਚ-ਗੁਣਵੱਤਾ ਵਾਲੀਆਂ ਦਵਾਈਆਂ ਅਤੇ ਵੱਡੀ ਗਿਣਤੀ ਵਿਚ ਚੰਗੇ ਹਸਪਤਾਲ ਹਨ।

ਇਹ ਵੀ ਪੜ੍ਹੋ: ਕੈਨੇਡਾ 'ਚ ਘਰ ਨੂੰ ਲੱਗੀ ਭਿਆਨਕ ਅੱਗ, 4 ਬੱਚਿਆਂ ਸਣੇ ਪਰਿਵਾਰ ਦੇ 6 ਜੀਅ ਜ਼ਿੰਦਾ ਸੜੇ

 

 


author

cherry

Content Editor

Related News