ਰੂਸ 'ਚ ਇਕ ਦਿਨ 'ਚ ਸਾਹਮਣੇ ਆਏ ਕੋਰੋਨਾ ਦੇ 11 ਹਜ਼ਾਰ ਤੋਂ ਵਧੇਰੇ ਮਾਮਲੇ, 441 ਲੋਕਾਂ ਨੇ ਗੁਆਈ ਜਾਨ
Saturday, Mar 06, 2021 - 06:46 PM (IST)
ਮਾਸਕੋ-ਰੂਸ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਨਾਲ ਇਨਫੈਕਟਿਡ 11,022 ਨਵੇਂ ਮਾਮਲੇ ਸਾਹਮਣੇ ਆਏ ਹਨ ਜੋ ਇਕ ਦਿਨ ਪਹਿਲੇ ਦੇ 11,024 ਤੋਂ ਮਾਮੂਲੀ ਘੱਟ ਹਨ। ਸਰਕਾਰ ਦੀ ਕੋਰੋਨਾ ਵਾਇਰਸ ਪ੍ਰਤੀਕਿਰਿਆ ਕੇਂਦਰ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪ੍ਰਤੀਕਿਰਿਆ ਕੇਂਦਰ ਨੇ ਕਿਹਾ ਕਿ ਦੇਸ਼ ਦੇ 85 ਖੇਤਰਾਂ 'ਚ ਇਸ ਮਹਾਮਾਰੀ ਦੇ ਇਨਫੈਕਸ਼ਨ ਦੇ 11,022 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ, ਜਿਨ੍ਹਾਂ 'ਚੋਂ 1,290 ਮਾਮਲੇ ਭਾਵ 11.7 ਫੀਸਦੀ ਬਿਨਾਂ ਲੱਛਣ ਵਾਲੇ ਹਨ।
ਇਹ ਵੀ ਪੜ੍ਹੋ -US ਥਿੰਕਟੈਂਕ ਗਲੋਬਲ ਫ੍ਰੀਡਮ ਨੇ ਘਟਾਈ ਭਾਰਤ ਦੀ ਰੈਂਕਿੰਗ
ਉਕਤ ਮਿਆਦ 'ਚ ਮਾਸਕੋ ਸਭ ਤੋਂ ਵਧੇਰੇ 1820, ਸੇਂਟ ਪੀਟਰਸਰਬਰਗ 'ਚ 975 ਅਤੇ ਮਾਸਕੋ ਖੇਤਰ 'ਚ 746 ਲੋਕ ਕੋਰੋਨਾ ਇਨਫੈਕਟਿਡ ਹੋਏ ਹਨ। ਰੂਸ 'ਚ ਅਜੇ ਤੱਕ ਇਨਫੈਕਟਿਡਾਂ ਦੀ ਗਿਣਤੀ 43,12,181 ਤੱਕ ਪਹੁੰਚ ਗਈ ਹੈ ਜਿਸ 'ਚ 0.26 ਫੀਸਦੀ ਦਾ ਵਾਧਾ ਹੋਇਆ ਹੈ। ਦੇਸ਼ 'ਚ ਅਜੇ ਤੱਕ ਇਸ ਮਹਾਮਾਰੀ ਨਾਲ 88,726 ਲੋਕਾਂ ਦੀ ਜਾਨ ਜਾ ਚੁੱਕੀ ਹੈ ਅਤੇ ਅਜੇ ਤੱਕ 39,00,348 ਲੋਕ ਇਸ ਮਹਾਮਾਰੀ ਤੋਂ ਉਭਰ ਚੁੱਕੇ ਹਨ।
ਇਹ ਵੀ ਪੜ੍ਹੋ -ਪੋਪ ਨੇ ਬਗਦਾਦ ਦੇ ਗ੍ਰੀਨ ਜ਼ੋਨ 'ਚ ਇਰਾਕੀ ਨੇਤਾਵਾਂ ਨਾਲ ਕੀਤੀ ਮੁਲਾਕਾਤ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।