ਕੋਰੋਨਾ ਟੀਕੇ ਉੱਤੇ ਖਤਰਾ, ਮਾਡਰਨਾ ਵੈਕਸੀਨ ਉੱਤੇ ਸਾਈਬਰ ਅਟੈਕ

Tuesday, Dec 15, 2020 - 06:39 PM (IST)

ਕੋਰੋਨਾ ਟੀਕੇ ਉੱਤੇ ਖਤਰਾ, ਮਾਡਰਨਾ ਵੈਕਸੀਨ ਉੱਤੇ ਸਾਈਬਰ ਅਟੈਕ

ਲੰਡਨ-ਕੋਰੋਨਾ ਮਹਾਮਾਰੀ ਨਾਲ ਜੂਝ ਰਹੀ ਪੂਰੀ ਦੁਨੀਆ ਨੂੰ ਬੇਸਬਰੀ ਨਾਲ ਕੋਰੋਨਾ ਵੈਕਸੀਨ ਦਾ ਇੰਤਜ਼ਾਰ ਹੈ ਤੇ ਬ੍ਰਿਟੇਨ, ਅਮਰੀਕਾ ਜਿਹੇ ਦੇਸ਼ਾਂ ਵਿਚ ਵੈਕਸੀਨ ਦੇ ਟੀਕਾਕਰਨ ਦੀ ਸ਼ੁਰੂਆਤ ਹੋਣ ਦੀਆਂ ਉਮੀਦਾਂ ਬਹੁਤ ਵਧ ਗਈਆਂ ਹਨ। ਇਸ ਤੋਂ ਇਲਾਵਾ ਕੈਨੇਡਾ, ਸਾਊਦੀ ਅਰਬ, ਬਹਿਰੀਨ, ਸਿੰਗਾਪੁਰ ਆਦਿ ਦੇਸ਼ਾਂ ਨੇ ਫਾਈਜ਼ਰ-ਬਾਇਓਐੱਨਟੈੱਕ ਦੀ ਕੋਰੋਨਾ ਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਇਹ ਵੀ ਪੜ੍ਹੋ -ਰੂਸ 'ਚ ਇਕ ਦਿਨ 'ਚ ਕੋਰੋਨਾ ਦੇ 27,927 ਨਵੇਂ ਮਾਮਲੇ ਆਏ ਸਾਹਮਣੇ

ਇਸ ਵਿਚਾਲੇ ਹੁਣ ਕੋਰੋਨਾ ਵੈਕਸੀਨ ਉੱਤੇ ਖਤਰਾ ਮੰਡਰਾ ਰਿਹਾ ਹੈ। ਅਸਲ ਵਿਚ ਵੈਕਸੀਨ ਉੱਤੇ ਸਾਈਬਰ ਅਪਰਾਧੀਆਂ ਦੀ ਪੈਨੀ ਨਜ਼ਰ ਹੈ ਅਤੇ ਲਗਾਤਾਰ ਵੈਕਸੀਨ ਦੇ ਡਾਟਾ ਨੂੰ ਚੋਰੀ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਹੁਣ ਤਾਜ਼ਾ ਘਟਨਾਕ੍ਰਮ ਨਾਲ ਦੁਨੀਆ ਦੇ ਵਿਗਿਆਨੀ ਸਾਵਧਾਨ ਹੋ ਗਏ ਹਨ। ਅਮਰੀਕੀ ਦਵਾਈ ਕੰਪਨੀ ਮਾਡਰਨਾ ਦੀ ਵੈਕਸੀਨ ਦਾ ਡਾਟਾ ਚੋਰੀ ਕਰਨ ਲਈ ਕੰਪਨੀ ਦੇ ਡਾਟਾ ਸੈਂਟਰ ਉੱਤੇ ਸਾਈਬਰ ਅਟੈਕ ਕੀਤਾ ਗਿਆ ਅਤੇ ਕੁਝ ਅਹਿਮ ਦਸਤਾਵੇਜ਼ ਵੀ ਚੋਰੀ ਕਰ ਲਏ ਗਏ। ਇਸ ਦੀ ਜਾਣਕਾਰੀ ਖੁਦ ਮਾਡਰਨਾ ਨੇ ਦਿੱਤੀ ਹੈ।

ਇਹ ਵੀ ਪੜ੍ਹੋ -ਚੀਨੀ ਜਾਸੂਸ ਨਾਲ ਖੁਫੀਆ ਜਾਣਕਾਰੀ ਸਾਂਝੀ ਨਹੀਂ ਕੀਤੀ : ਅਮਰੀਕੀ ਸੰਸਦ ਮੈਂਬਰ

ਮਾਡਰਨਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਈਬਰ ਅਟੈਕ ਵਿਚ ਉਸ ਦੀ ਵੈਕਸੀਨ ਨਾਲ ਜੁੜੇ ਕੁਝ ਅਹਿਮ ਦਸਤਾਵੇਜ਼ ਚੋਰੀ ਹੋਏ ਹਨ। ਦੱਸ ਦਈਏ ਕਿ ਇਸ ਤੋਂ ਪਹਿਲਾਂ ਹਮਲਾਵਰਾਂ ਨੇ ਅਮਰੀਕੀ ਕੰਪਨੀ ਫਾਈਜ਼ਰ ਤੇ ਜਰਮਨ ਕੰਪਨੀ ਬਾਇਓਐੱਨਟੈੱਕ ਦੇ ਡਾਟਾ ਸੈਂਟਰ ਉੱਤੇ ਅਟੈਕ ਕੀਤਾ ਸੀ।

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।

 


author

Karan Kumar

Content Editor

Related News